ENG vs IND 2nd Test : ਤੀਜੇ ਦਿਨ ਦੀ ਖੇਡ ਖਤਮ, ਇੰਗਲੈਂਡ ਦੀ ਪਾਰੀ 391 ਦੌੜਾਂ ’ਤੇ ਸਿਮਟੀ
Saturday, Aug 14, 2021 - 11:05 PM (IST)
ਸਪੋਰਟਸ ਡੈਸਕ— ਭਾਰਤ ਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਲਾਰਡਸ ’ਚ ਖੇਡਿਆ ਜਾ ਰਿਹਾ ਹੈ । ਤੀਜੇ ਦਿਨ ਦੀ ਖੇਡ ਦੇ ਦੌਰਾਨ ਜੋ ਰੂਟ ਤੇ ਜਾਨੀ ਬੇਅਰਸਟੋ ਨੇ ਚੰਗੀ ਖੇਡ ਦਿਖਾਈ। ਤੀਜੇ ਦਿਨ ਦੇ ਮੈਚ ਦੇ ਪਹਿਲੇ ਸੈਸ਼ਨ ’ਚ ਇੰਗਲੈਂਡ ਨੇ 216 ਦੌੜਾਂ ਬਣਾਈਆਂ। ਇੰਗਲੈਂਡ ਦੇ ਮੈਦਾਨ ’ਤੇ ਜੋ ਰੂਟ ਤੇ ਬੇਅਰਸਟੋ ਦੀਆਂ ਸ਼ਾਨਦਾਰ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਪਰ ਇਸ ਦੌਰਾਨ ਜਾਨੀ ਬੇਅਰਸਟੋ 57 ਦੌੜਾਂ ਦੇ ਨਿੱਜੀ ਸਕੋਰ ’ਤੇ ਸਿਰਾਜ ਦੀ ਗੇਂਦ ’ਤੇ ਕੋਹਲੀ ਨੂੰ ਕੈਚ ਦੇ ਬੈਠੇ ਤੇ ਪੈਵੇਲੀਅਨ ਪਰਤ ਆਏ। ਜੋਅ ਰੂਟ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਆਪਣਾ ਸਕੋਰ 150 ਤੋਂ ਪਾਰ ਪਹੁੰਚਾਇਆ। ਜੋ ਰੂਟ 180 ਦੌੜਾਂ ਬਣਾ ਕੇ ਅਜੇਤੂ ਰਿਹਾ। ਇੰਗਲੈਂਡ ਦੀ ਪਾਰੀ 391 ਦੌੜਾਂ ’ਤੇ ਸਿਮਟ ਗਈ ਤੇ ਉਸ ਨੇ ਭਾਰਤ ’ਤੇ 27 ਦੌੜਾਂ ਦੀ ਬੜ੍ਹਤ ਬਣਾਈ।
ਅੱਜ ਭਾਵ ਤੀਜੇ ਦਿਨ ਇੰਗਲੈਂਡ ਦੀ ਟੀਮ ਨੇ 3 ਵਿਕਟਾਂ ਦੇ ਨੁਕਸਾਨ ਤੇ 120 ਦੌਡ਼ਾਂ ਤੋਂ ਅੱਗੇ ਖੇਡਣਾ ਸ਼ੁਰੂ ਕਰ ਦਿੱਤਾ ਹੈ। ਮੈਚ ’ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਆਪਣੀ ਪਹਿਲੀ ਪਾਰੀ ’ਚ 364 ਦੌੜਾਂ ’ਤੇ ਆਲਆਊਟ ਹੋ ਗਈ ਸੀ। ਇਸ ਤੋਂ ਬਾਅਦ ਆਪਣੀ ਪਹਿਲੀ ਪਾਰੀ ’ਚ ਖੇਡਣ ਦੌਰਾਨ ਇੰਗਲੈਂਡ ਨੇ ਦੂਜੇ ਦਿਨ ਖੇਡ ਖ਼ਤਮ ਹੋਣ ਤਕ 3 ਵਿਕਟਾਂ ਦੇ ਨੁਕਸਾਨ ’ਤੇ 119 ਦੌੜਾਂ ਬਣਾਈਆਂ ਸਨ।
ਇਸ ਤੋਂ ਪਹਿਲਾਂ ਕੇ. ਐੱਲ. ਰਾਹੁਲ 129 ਦੌੜਾਂ ਬਣਾ ਕੇ ਰਾਬਿਨਸਨ ਦੀ ਗੇਂਦ ’ਤੇ ਸਿਬਲੀ ਹੱਥੋਂ ਕੈਚ ਆਊਟ ਹੋਏ। ਰਿਸ਼ਭ ਪੰਤ ਨੇ 37 ਦੌੜਾਂ ਬਣਾਈਆਂ। ਜ਼ਿਕਰਯੋਗ ਹੈ ਕਿ ਕੱਲ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ ਵਧੀਆ ਸ਼ੁਰੂਆਤ ਕੀਤੀ। ਰੋਹਿਤ ਸ਼ਰਮਾ ਨੇ 145 ਗੇਂਦਾਂ ਵਿਚ 11 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 83 ਦੌੜਾਂ, ਚੇਤੇਸ਼ਵਰ ਪੁਜਾਰਾ 9 ਦੌੜਾਂ, ਕਪਤਾਨ ਵਿਰਾਟ ਕੋਹਲੀ ਨੇ 103 ਗੇਂਦਾਂ 'ਤੇ 3 ਚੌਕਿਆਂ ਦੀ ਮਦਦ ਨਾਲ 42 ਦੌੜਾਂ ਦਾ ਯੋਗਦਾਨ ਦਿੱਤਾ।