IND vs SL : ਗੁਹਾਟੀ ਟੀ-20 'ਚ ਅੱਜ ਬਣ ਸਕਦੇ ਹਨ ਇਹ ਵੱਡੇ ਰਿਕਾਰਡਜ਼

01/05/2020 3:29:33 PM

ਸਪੋਰਟਸ ਡੈਸਕ— ਟੀਮ ਇੰਡੀਆ ਅੱਜ ਐਤਵਾਰ (5 ਜਨਵਰੀ ) ਨੂੰ ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ 'ਚ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ਦੇ ਪਹਿਲੇ ਮੈਚ 'ਚ ਆਮਨੇ-ਸਾਹਮਣੇ ਹੋਵੇਗੀ। ਭਾਰਤ ਨੇ ਹਾਲ ਹੀ 'ਚ ਬੰਗਲਾਦੇਸ਼ ਅਤੇ ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਜਿੱਤੀ ਹੈ। ਸ਼੍ਰੀਲੰਕਾ ਖਿਲਾਫ ਵੀ ਭਾਰਤ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਕਰਨਾ ਚਾਹੇਗੀ। ਸ਼੍ਰੀਲੰਕਾ ਖਿਲਾਫ ਭਾਰਤ ਦਾ ਰਿਕਾਰਡ ਉਂਝ ਵੀ ਸ਼ਾਨਦਾਰ ਰਿਹਾ ਹੈ। ਇਸ ਤੋਂ ਇਲਾਵਾ ਇਕ ਨਜ਼ਰ ਉਨਾਂ ਵੱਡੇ ਰਿਕਾਰਡ 'ਤੇ ਪਾਉਂਦੇ ਹਾਂ ਜੋ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਹੋਣ ਵਾਲੇ ਇਸ ਟੀ-20 ਮੈਚ 'ਚ ਬਣ ਸਕਦੇ ਹਨ। 

ਮੈਚ 'ਚ ਬਣਨ ਵਾਲੇ ਸੰਭਾਵਿਕ ਰਿਕਾਰਡਜ਼ ਦੇ ਬਾਰੇ 'ਚ : 

- ਜੇਕਰ ਗੁਹਾਟੀ ਦੇ ਇਸ ਬਰਸਾਪਾਰਾ ਸਟੇਡੀਅਮ 'ਚ ਟੀਮ ਇੰਡੀਆ ਇਸ ਟੀ-20 ਮੈਚ 'ਚ ਸ਼੍ਰੀਲੰਕਾਂ ਖਿਲਾਫ ਜਿੱਤ ਹਾਸਲ ਕਰਦੀ ਹੈ ਤਾਂ ਉਹ ਇਸ ਮੈਦਾਨ 'ਤੇ ਭਾਰਤ ਦੀ ਪਹਿਲੀ ਜਿੱਤ ਹੋਵੇਗੀ। ਇਸ ਤੋਂ ਪਹਿਲਾ ਇਸ ਮੈਦਾਨ ਉੱਤੇ ਪਹਿਲੇ ਟੀ-20 ਮੁਕਾਬਲੇ ਵਿਚ ਆਸਟਰੇਲੀਅਾ ਖਿਲਾਫ ਭਾਰਤ ਨੂੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। 
- ਵਿਰਾਟ ਕੋਹਲੀ ਜੇਕਰ ਇਸ ਮੈਚ 'ਚ ਇਕ ਦੌੜ ਬਣਾ ਲੈਂਦਾ ਹੈ ਤਾਂ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਵੱਧ ਦੌੜ ਬਣਾਉਣ ਦੇ ਮਾਮਲੇ 'ਚ ਰੋਹਿਤ ਸ਼ਰਮਾ ਨੂੰ ਪਿੱਛੇ ਛੱਡ ਦੇਵੇਗਾ।PunjabKesari -  ਕਪਤਾਨ ਦੇ ਤੌਰ 'ਤੇ ਟੀ-20 'ਚ 1000 ਦੌੜਾਂ ਤੋਂ ਵਿਰਾਟ ਕੋਹਲੀ ਸਿਰਫ 24 ਦੌੜਾਂ ਦੂਰ ਹਨ। ਜੇਕਰ ਉਹ ਅਜਿਹਾ ਕਰਦਾ ਹੈ ਤਾਂ ਇਸ ਮਾਮਲੇ 'ਚ ਦੂਜਾ ਭਾਰਤੀ ਅਤੇ ਵਿਸ਼ਵ ਦਾ 6ਵਾਂ ਕਪਤਾਨ ਬਣ ਜਾਵੇਗਾ, ਜਿਸ ਨੇ ਇਕ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ। 
- ਜੇਕਰ ਕੋਹਲੀ 31 ਦੌੜਾਂ ਬਣਾ ਲੈਂਦਾ ਹੈ ਤਾਂ ਕਪਤਾਨ ਦੇ ਤੌਰ 'ਤੇ ਅੰਤਰਰਾਸ਼ਟਰੀ ਕ੍ਰਿਕਟ 'ਚ 11,000 ਦੌੜਾਂ ਪੂਰੀਆਂ ਕਰ ਲਵੇਗਾ। ਉਹ ਅਜਿਹਾ ਕਰਨ ਵਾਲਾ 6ਵਾਂ ਕਪਤਾਨ ਹੋਵੇਗਾ ਅਤੇ ਦੂਜਾ ਭਾਰਤੀ ਕਪਤਾਨ। 
- ਜੇਕਰ ਟੀ-20 ਮੁਕਾਬਲੇ 'ਚ ਜਸਪ੍ਰੀਤ ਬੁਮਰਾਹ 2 ਅਤੇ ਯੂਜ਼ਵੇਂਦਰ ਚਾਹਲ 1 ਵਿਕਟ ਹਾਸਲ ਕਰ ਲੈਂਦਾਂ ਹੈ ਤਾਂ ਉਹ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਰਵਿਚੰਦਰਨ ਅਸ਼ਵਿਨ ਦੇ 52 ਵਿਕਟਾਂ ਦੇ ਰਿਕਾਰਡ ਨੂੰ ਤੋੜ ਦੇਣਗੇ।PunjabKesari - ਇਸਰੂ ਉਡਾਨਾ ਨੂੰ ਟੀ-20 'ਚ 150 ਵਿਕਟਾਂ ਪੂਰੀ ਕਰਨ ਲਈ ਸਿਰਫ਼ 6 ਵਿਕਟਾਂ ਚਾਹੀਦੀ ਹਨ। 
- ਅਵਿਸ਼ਕਾ ਫਰਨਾਂਡੋ ਦਾ ਬੱਲੇਬਾਜ਼ੀ ਸਟ੍ਰਾਈਕ ਰੇਟ 98.87 ਹੈ ਜਦ ਕਿ ਇਹੀ ਸਟਰਾਈਕ ਰੇਟ ਟੀ-20 'ਚ 141.42 ਹੋ ਜਾਂਦਾ ਹੈ। 
-  ਟੀ-20 'ਚ ਲਸਿਥ ਮਲਿੰਗਾ ਦੀ ਭਾਰਤ ਖਿਲਾਫ ਸਭ ਤੋਂ ਖ਼ਰਾਬ 52.25 ਅਤੇ 8.25 ਔਸਤ ਅਤੇ ਇਕੋਨਾਮੀ ਹੈ।PunjabKesari - ਸ਼੍ਰੀਲੰਕਾ ਖਿਲਾਫ ਟੀ-20 'ਚ ਵਿਰਾਟ ਕੋਹਲੀ ਦਾ ਬੱਲੇਬਾਜ਼ੀ ਔਸਤ 94.33 ਹੈ। ਇਹ ਗਲੈਨ ਮੈਕਸਵੇਲ (140.50) ਅਤੇ ਬਰੈਂਡਨ ਮੈਕੁਲਮ (130.50) ਤੋਂ ਬਾਅਦ ਤੀਜਾ ਸਭ ਤੋਂ ਜ਼ਿਆਦਾ ਔਸਤ ਹੈ। 
- ਸ਼੍ਰੀਲੰਕਾਈ ਗੇਂਦਬਾਜ਼ ਲਕਸ਼ਨ ਸੰਦਾਕਨ ਟੀ-20 ਅੰਤਰਰਾਸ਼ਟਰੀ 'ਚ 50 ਵਿਕਟਾਂ ਤੋਂ 4 ਵਿਕਟਾਂ ਦੂਰ ਹੈ।PunjabKesari


Related News