ਭਾਰਤ-ਸ਼੍ਰੀਲੰਕਾ ਪਹਿਲਾ ਵਨਡੇ ਅੱਜ

08/20/2017 12:12:28 AM

ਦਾਂਬੁਲਾ— ਵਿਰਾਟ ਕੋਹਲੀ ਦੀ ਕਪਤਾਨੀ 'ਚ ਭਾਰਤੀ ਕ੍ਰਿਕਟ ਟੀਮ ਆਪਣੀ ਸਰਵਸ੍ਰੇਸ਼ਠ ਫਾਰਮ 'ਚ ਖੇਡ ਰਹੀ ਹੈ। ਟੈਸਟ ਸੀਰੀਜ਼ ਵਿਚ ਇਤਿਹਾਸਕ ਕਲੀਨ ਸਵੀਪ ਤੋਂ ਬਾਅਦ ਉਹ ਐਤਵਾਰ ਤੋਂ ਸ਼ੁਰੂ ਹੋਣ ਜਾ ਰਹੀ ਇਕ ਦਿਨਾ ਅੰਤਰਰਾਸ਼ਟਰੀ ਸੀਰੀਜ਼ ਵਿਚ ਵੀ ਸ਼੍ਰੀਲੰਕਾਈ ਕ੍ਰਿਕਟ ਟੀਮ ਨੂੰ ਇਸੇ ਲੈਅ ਨਾਲ ਢੇਰ ਕਰਨ ਦੇ ਇਰਾਦੇ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। 
ਭਾਰਤ ਤੇ ਮੇਜ਼ਬਾਨ ਸ਼੍ਰੀਲੰਕਾ ਲਈ ਹਾਲਾਂਕਿ ਵਨ ਡੇ ਸੀਰੀਜ਼ ਕਈ ਮਾਇਨਿਆਂ 'ਚ ਅਹਿਮ ਹੋਵੇਗੀ। ਭਾਰਤੀ ਕਪਤਾਨ 'ਤੇ ਵਿਰੋਧੀ ਟੀਮ ਵਿਰੁੱਧ ਘੱਟੋ-ਘੱਟ 4-1 ਦੀ ਵੱਡੀ ਜਿੱਤ ਦਰਜ ਕਰਨ ਦਾ ਦਬਾਅ ਹੋਵੇਗਾ ਤਾਂ ਕਿ ਉਹ ਵਨਡੇ ਰੈਂਕਿੰਗ ਵਿਚ ਆਪਣਾ ਨੰਬਰ 3 ਦਾ ਦਰਜਾ ਬਚਾ ਸਕੇ। ਦੂਸਰੇ ਪਾਸੇ ਨਵੇਂ ਕਪਤਾਨ ਉਪੁਲ ਥਰੰਗਾ 'ਤੇ ਆਪਣੀ ਟੀਮ ਨੂੰ 5 ਮੈਚਾਂ ਦੀ ਸੀਰੀਜ਼ 'ਚ ਘੱਟੋ-ਘੱਟ 2 ਵਨਡੇ ਜਿਤਵਾਉਣਾ ਜ਼ਰੂਰੀ ਹੋ ਗਿਆ ਹੈ ਤਾਂ ਕਿ ਉਹ ਇੰਗਲੈਂਡ 'ਚ 2019 ਵਿਚ ਹੋਣ ਵਾਲੇ ਵਿਸ਼ਵ ਕੱਪ 'ਚ ਆਪਣੀ ਟੀਮ ਨੂੰ ਸਿੱਧਾ ਕੁਆਲੀਫਿਕੇਸ਼ ਦੁਆ ਸਕੇ।

PunjabKesari
ਧੋਨੀ 'ਤੇ ਖੁਦ ਨੂੰ ਸਾਬਿਤ ਕਰਨ ਦਾ ਦਬਾਅ
ਭਾਰਤੀ ਟੀਮ ਕੋਲ ਦੁਨੀਆ ਦਾ ਨੰਬਰ ਇਕ ਵਨ ਡੇ ਬੱਲੇਬਾਜ਼ ਵਿਰਾਟ ਮੌਜੂਦ ਹੈ ਤਾਂ ਬਾਕੀ ਖਿਡਾਰੀ ਵੀ ਵਧੀਆ ਲੈਅ 'ਚ ਹਨ। ਸਾਬਕਾ ਕਪਤਾਨ ਅਤੇ ਦਿੱਗਜ਼ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੀ ਵੀ ਟੀਮ 'ਚ ਵਾਪਸੀ ਹੋ ਰਹੀ ਹੈ। ਉਸ 'ਤੇ ਇਸ ਵਾਰ ਖੁਦ ਨੂੰ ਸਾਬਿਤ ਕਰਨ ਦਾ ਦਬਾਅ ਬਣਿਆ ਹੋਇਆ ਹੈ। ਚੋਣਕਰਤਾਵਾਂ ਐੱਮ. ਐੱਸ. ਕੇ. ਪ੍ਰਸਾਦ ਦੇ ਉਸ ਦੀ ਫਾਰਮ 'ਤੇ ਸੁਆਲ ਚੁੱਕੇ ਜਾਣ ਅਤੇ ਟੀਮ ਵਿਚ ਉਸਦੇ ਸਥਾਨ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਹਨ, ਜਿਸ ਨਾਲ ਵਨ ਡੇ ਸੀਰੀਜ਼ ਵਿਚ ਧੋਨੀ ਦੇ ਪ੍ਰਦਰਸ਼ਨ 'ਤੇ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ। 
ਸ਼੍ਰੀਲੰਕਾ ਟੀਮ 'ਤੇ ਵਧੀਆ ਪ੍ਰਦਰਸ਼ਨ ਕਰਨ ਦੀ ਚੁਣੌਤੀ
ਸਾਲ 2015 ਦੇ ਸ਼ੁਰੂ ਤੋਂ ਹੁਣ ਤਕ ਸ਼੍ਰੀਲੰਕਾਈ ਟੀਮ ਨੂੰ ਆਪਣੀਆਂ 9 ਸੀਰੀਜ਼ 'ਚੋਂ ਸਿਰਫ ਇਕ ਵਿਚ ਹੀ ਜਿੱਤ ਮਿਲੀ ਹੈ। ਇਸ ਦੌਰਾਨ ਉਸ ਨੂੰ ਜ਼ਿੰਬਾਬਵੇ ਤਕ ਕੋਲੋਂ ਹਾਰ ਝੱਲਣੀ ਪਈ ਹੈ, ਜਿਸ ਤੋਂ ਬਾਅਦ ਉਸ 'ਤੇ ਵਧੀਆ ਪ੍ਰਦਰਸ਼ਨ ਕਰਨ ਦੀ ਚੁਣੌਤੀ ਵੀ ਹੈ। ਟੀਮ ਦੇ ਤਜਰਬੇਕਾਰ ਖਿਡਾਰੀ ਅਤੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ, ਤਿਸ਼ਾਰਾ ਪਰੇਰਾ, ਆਲਰਾਊਂਡਰ ਐਂਜਲੋ ਮੈਥਿਊਜ਼, ਧਨੁਸ਼ਕਾ ਗੁਣਾਤਿਲਕਾ ਅਤੇ ਕੁਸ਼ਲ ਮੈਂਡਿਸ ਕੋਲੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਰਹੇਗੀ। ਮਲਿੰਗਾ ਆਪਣੇ 200ਵੇਂ ਵਨ ਡੇ ਤੋਂ ਸਿਰਫ ਇਕ ਮੈਚ ਦੀ ਦੂਰੀ 'ਤੇ ਹੈ। ਭਾਰਤ ਵਿਰੁੱਧ ਉਹ ਆਪਣੀਆਂ 300 ਵਨ ਡੇ ਵਿਕਟਾਂ ਦਾ ਅੰਕੜਾ ਵੀ ਛੂਹ ਲਵੇਗਾ, ਜਦਕਿ ਚੈਂਪੀਅਨਸ ਟਰਾਫੀ ਮੈਚ 'ਚ ਭਾਰਤ ਸ਼ਾਨਦਾਰ ਅਰਧ-ਸੈਂਕੜਾ ਜੜ ਕੇ ਟੀਮ ਨੂੰ ਜਿੱਤ ਦੁਆਉਣ ਵਾਲੇ ਮੈਥਿਊ, ਧਨੁਸ਼ਕਾ ਅਤੇ ਮੈਂਡਿਸ ਇਕ ਵਾਰ ਫਿਰ ਭਾਰਤੀ ਗੇਂਦਬਾਜ਼ਾਂ 'ਤੇ ਦਬਾਅ ਬਣਾ ਸਕਦੇ ਹਨ।
ਭਾਰਤ ਟੀਮ—
ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਰੋਹਿਤ ਸ਼ਰਮਾ, ਕੇ. ਐੱਲ. ਰਾਹੁਲ, ਮਨੀਸ਼ ਪਾਂਡੇ, ਅਜਿੰਕਯ ਰਹਾਨੇ, ਕੇਦਾਰ ਜਾਧਵ, ਐੱਮ. ਐੱਸ. ਧੋਨੀ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵਿੰਦਰ ਚਹਿਲ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਸ਼ਾਰਦੁਲ ਠਾਕੁਰ 'ਚੋਂ।
ਸ਼੍ਰੀਲੰਕਾ ਟੀਮ—
ਉਪੁਲ ਥਰੰਗਾ (ਕਪਤਾਨ), ਏਂਜੇਲੋ ਮੈਥਿਊ, ਨਿਰੋਸ਼ਨ ਡਿਕਵੇਲਾ, ਧਨੁਸ਼ਕਾ ਗੁਣਤਿਲਕਾ, ਕੁਸ਼ਲ ਮੈਂਡਿਸ, ਚਮਾਰਾ ਕਾਪੁਗੇਦਾਰਾ, ਮਿਲਿੰਦ ਸਿਰਿਵਰਧਨਾ, ਮਲਿੰਡਾ ਪੁਸ਼ਪਕੁਮਾਰਾ, ਅਕੀਲਾ ਧਨੰਜਯਾ, ਲਕਸ਼ਣ ਸੰਦਾਕਨ, ਤਿਸਾਰਾ ਪਰੇਰਾ, ਵਾਨਿੰਦੂ ਹਸਰੰਗਾ, ਲਸਿਥ ਮਲਿੰਗਾ, ਦੁਸ਼ਮੰਤਾ ਚਾਮੀਰਾ, ਵਿਸ਼ਵਾ ਫਰਨਾਂਡੋ।


Related News