ਸ਼੍ਰੀਲੰਕਾ ਦੇ ਕ੍ਰਿਕਟਰਾਂ ਨੇ ਟੀ-20 ਵਿਸ਼ਵ ਕੱਪ ’ਚ ਆਪਣੇ ਸ਼ੈਡਿਊਲ ਦੀ ਕੀਤੀ ਆਲੋਚਨਾ

06/05/2024 9:55:22 AM

ਨਿਊਯਾਰਕ– ਸ਼੍ਰੀਲੰਕਾ ਦੇ ਕਪਤਾਨ ਵਾਨਿੰਦੂ ਹਸਰੰਗਾ ਤੇ ਸਪਿਨਰ ਮਹੀਸ਼ ਤੀਕਸ਼ਣਾ ਨੇ ਟੀ-20 ਵਿਸ਼ਵ ਕੱਪ ਵਿਚ ਆਪਣੀ ਟੀਮ ਦੇ ਮੈਚਾਂ ਦੇ ਸ਼ੈਡਿਊਲ ਨੂੰ ਲੈ ਕੇ ਨਾਰਜ਼ਗੀ ਜਤਾਉਂਦੇ ਹੋਏ ਕਿਹਾ ਕਿ ਇਹ ਕਾਫੀ ਗੈਰ-ਜ਼ਰੂਰੀ ਹੈ ਤੇ ਲੰਬੀਆਂ ਯਾਤਰਾਵਾਂ ਕਾਰਨ ਉਨ੍ਹਾਂ ਨੂੰ ਇਕ ਅਭਿਆਸ ਸੈਸ਼ਨ ਰੱਦ ਕਰਨਾ ਪਿਆ ਹੈ।
ਸ਼੍ਰੀਲੰਕਾ ਨੂੰ ਗਰੁੱਪ-ਡੀ ਦੇ ਪਹਿਲੇ ਮੈਚ ਵਿਚ ਦੱਖਣੀ ਅਫਰੀਕਾ ਨੇ ਹਰਾਇਆ। ਤੀਕਸ਼ਣਾ ਨੇ ਆਪਣੀ ਟੀਮ ਦੇ ਮੈਚਾਂ ਦੇ ਪ੍ਰੋਗਰਾਮ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਸਦਾ ਟੀਮ ’ਤੇ ਨਾਂਹ-ਪੱਖੀ ਅਸਰ ਪਿਆ ਹੈ।
ਉਸ ਨੇ ਕਿਹਾ, ‘‘ਇਹ ਗਲਤ ਹੈ। ਸਾਨੂੰ ਹਰ ਮੈਚ ਤੋਂ ਬਾਅਦ ਯਾਤਰਾ ਕਰਨੀ ਪੈ ਰਹੀ ਹੈ ਕਿਉਂਕਿ ਅਸੀਂ ਚਾਰ ਵੱਖ-ਵੱਖ ਮੈਦਾਨਾਂ ’ਤੇ ਖੇਡ ਰਹੇ ਹਾਂ। ਅਸੀਂ ਫਲੋਰਿਡਾ ਤੋਂ ਮਿਆਮੀ ਲਈ ਉਡਾਣ ਲਈ ਤੇ ਅੱਠ ਘੰਟੇ ਹਵਾਈ ਅੱਡੇ ’ਤੇ ਇੰਤਜ਼ਾਰ ਕਰਨਾ ਪਿਆ। ਅਸੀਂ ਰਾਤ 8 ਵਜੇ ਨਿਕਲਣਾ ਸੀ ਪਰ ਸਵੇਰੇ 5 ਵਜੇ ਉਡਾਣ ਲਈ। ਇਹ ਗੈਰ-ਜ਼ਰੂਰੀ ਹੈ ਪਰ ਖੇਡਦੇ ਸਮੇਂ ਇਹ ਮਾਇਨੇ ਨਹੀਂ ਰੱਖਦਾ।’’
ਦੂਜੇ ਪਾਸੇ ਦੱਖਣੀ ਅਫਰੀਕਾ ਨੂੰ ਦੋ ਮੈਚ ਇੱਥੇ ਹੀ ਖੇਡਣੇ ਹਨ ਜਦਕਿ ਭਾਰਤੀ ਟੀਮ ਤਿੰਨ ਮੈਚ ਇੱਥੇ ਖੇਡੇਗੀ। ਤੀਕਸ਼ਣਾ ਨੇ ਕਿਹਾ,‘‘ਹੋਟਲ ਤੋਂ ਅਭਿਆਸ ਸਥਾਨ ਦਾ ਰਸਤਾ ਵੀ ਇਕ ਘੰਟਾ 40 ਮਿੰਟ ਦਾ ਹੈ। ਦੱਖਣੀ ਅਫਰੀਕਾ ਵਿਰੁੱਧ ਮੈਚ ਤੋਂ ਪਹਿਲਾਂ ਵੀ ਸਾਨੂੰ ਸਵੇਰੇ 8 ਵਜੇ ਉੱਠਣਾ ਪਿਆ।’’
ਤੀਕਸ਼ਣਾ ਨੇ ਨਾਂ ਨਹੀਂ ਲਿਆ ਪਰ ਕਿਹਾ ਕਿ ਕੁਝ ਟੀਮਾਂ ਨੂੰ ਇਕ ਹੀ ਸਥਾਨ ’ਤੇ ਖੇਡਣਾ ਹੈ ਤੇ ਉਨ੍ਹਾਂ ਦਾ ਹੋਟਲ ਮੈਦਾਨ ਤੋਂ ਸਿਰਫ 14 ਮਿੰਟ ਦਾ ਹੀ ਰਸਤਾ ਹੈ। ਉਸ ਨੇ ਕਿਹਾ,‘‘ਮੈਂ ਨਾਂ ਨਹੀਂ ਲਵਾਂਗਾ ਪਰ ਕੁਝ ਟੀਮਾਂ ਇਕ ਹੀ ਜਗ੍ਹਾ ’ਤੇ ਖੇਡ ਰਹੀਆਂ ਹਨ ਤੇ ਉਨ੍ਹਾਂ ਨੂੰ ਹਾਲਾਤ ਦੀ ਜਾਣਕਾਰੀ ਹੈ। ਉਹ ਅਭਿਆਸ ਮੈਚ ਵੀ ਇੱਥੇ ਖੇਡ ਰਹੀਆਂ ਹਨ। ਅਸੀਂ ਅਭਿਆਸ ਮੈਚ ਫਲੋਰਿਡਾ ਵਿਚ ਖੇਡਿਆ ਹੈ ਤੇ ਤੀਜਾ ਮੈਚ ਵੀ ਉੱਥੇ ਹੀ ਹੈ। ਇਸ ਬਾਰੇ ਵਿਚ ਅਗਲੀ ਵਾਰ ਵਿਚਾਰ ਕਰਨਾ ਪਵੇਗਾ ਕਿਉਂਕਿ ਹੁਣ ਤਾਂ ਕੁਝ ਨਹੀਂ ਹੋ ਸਕਦਾ।


Aarti dhillon

Content Editor

Related News