T20 WC 2024 SL vs SA : ਸ਼੍ਰੀਲੰਕਾ ਨੇ ਦੱਖਣੀ ਅਫਰੀਕਾ ਨੂੰ ਦਿੱਤਾ 78 ਦੌੜਾਂ ਦਾ ਟੀਚਾ

06/03/2024 9:35:55 PM

ਸਪੋਰਟਸ ਡੈਸਕ— ਟੀ20 ਵਿਸ਼ਵ ਕੱਪ ਦਾ ਚੌਥਾ ਮੈਚ (ਗਰੁੱਪ ਡੀ) ਸ਼੍ਰੀਲੰਕਾ ਤੇ ਦੱਖਣੀ ਅਫਰੀਕਾ ਦਰਮਿਆਨ ਨਿਊਯਾਰਕ  ਦੇ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਨੇ 19.1 ਓਵਰਾਂ 'ਚ ਆਲ ਆਊਟ ਹੋ ਕੇ 77 ਦੌੜਾਂ ਬਣਾਈਆਂ ਤੇ ਇਸ ਤਰ੍ਹਾਂ ਦੱਖਣੀ ਅਫਰੀਕਾ ਨੂੰ ਜਿੱਤ ਲਈ 78 ਦੌੜਾਂ ਦਾ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਸ਼੍ਰੀਲੰਕਾ ਨੂੰ ਪਹਿਲਾ ਝਟਕਾ ਪਥੁਮ ਨਿਸਾਂਕਾ ਦੇ ਆਊਟ ਹੋਣ ਨਾਲ ਲੱਗਾ। ਨਿਸਾਂਕਾ 3 ਦੌੜਾਂ ਬਣਾ ਬਾਰਟਮੈਨ ਵਲੋਂ ਆਊਟ ਹੋਇਆ। ਸ਼੍ਰੀਲੰਕਾ ਨੂੰ ਦੂਜਾ ਝਟਕਾ ਕਮਿੰਡੂ ਮੇਂਡਿਸ ਦੇ ਆਊਟ ਹੋਣ ਨਾਲ ਲੱਗਾ। ਕਮਿੰਡੂ 11 ਦੌੜਂ ਬਣਾ ਨੋਰਤਜੇ ਦਾ ਸ਼ਿਕਾਰ ਬਣਿਆ। ਸ਼੍ਰੀਲੰਕਾ ਦੀ ਤੀਜੀ ਵਿਕਟ ਕਪਤਾਨ ਵਾਨਿੰਦੂ ਹਸਰੰਗਾ ਦੇ ਆਊਟ ਹੋਣ ਨਾਲ ਡਿੱਗੀ। ਹਸਰੰਗਾ ਮਹਾਰਾਜ ਵਲੋਂ ਆਊਟ ਹੋਏ। ਸ਼੍ਰੀਲੰਕਾ ਦੀ ਚੌਥੀ ਵਿਕਟ ਸਦੀਰਾ ਸਮਰਵਿਕਰਮਾ ਦੇ ਆਊਟ ਹੋਣ ਨਾਲ ਡਿੱਗੀ। ਸਮਰਵਿਕਰਮਾ ਆਪਣਾ ਖਾਤਾ ਵੀ ਨਾ ਖੋਲ ਸਕਿਆ ਤੇ ਮਹਾਰਾਜ ਦਾ ਸ਼ਿਕਾਰ ਬਣਿਆ। ਸ਼੍ਰੀਲੰਕਾ ਨੂੰ ਪੰਜਵਾਂ ਝਟਕਾ ਕੁਸਲ ਮੇਂਡਿਸ ਦੇ ਆਊਟ ਹੋਣ ਨਾਲ ਲੱਗਾ। ਕੁਸਲ 19 ਦੌੜਾਂ ਬਣਾ ਨਾਰਤਜੇ ਵਲੋਂ ਆਊਟ ਹੋਇਆ। ਸ਼੍ਰੀਲੰਕਾ ਨੂੰ 6ਵਾਂ ਝਟਕਾ ਚਤਿਥ ਅਸਲੰਕਾ ਦੇ ਆਊਟ ਹੋਣ ਨਾਲ ਲੱਗਾ। ਚਰਿਥ 6 ਦੌੜਾਂ ਬਣਾ ਨਾਤਰਜੇ ਦਾ ਸ਼ਿਕਾਰ ਬਣਿਆ। ਸ਼੍ਰੀਲੰਕਾ ਦੀ 7ਵੀਂ ਵਿਕਟ ਦਾਸੁਨ ਸ਼ਨਾਕਾ ਦੇ ਆਊਟ ਹੋਣ ਨਾਲ ਡਿੱਗੀ। ਸ਼ਨਾਕਾ 9 ਦੌੜਾਂ ਬਣਾ ਰਬਾਡਾ ਵਲੋਂ ਆਊਟ ਹੋਇਆ। ਸ਼੍ਰੀਲੰਕਾ ਨੂੰ 8ਵਾਂ ਝਟਕਾ ਐਂਜੇਲੋ ਮੈਥਿਊ ਦੇ ਆਊਟ ਹੋਣ ਨਾਲ ਲੱਗਾ। ਐਂਜੇਲੋ ਮੈਥਿਊ 16 ਦੌੜਾਂ ਬਣਾ ਨਾਤਰਜੇ ਵਲੋਂ ਆਊਟ ਹੋਇਆ। ਦੱਖਣੀ ਅਫਰੀਕਾ ਲਈ ਕਗਿਸੋ ਰਬਾਡਾ ਨੇ 2, ਬਾਰਟਮੈਨ ਨੇ 1, ਕੇਸ਼ਵ ਮਹਾਰਾਜ ਨੇ 2 ਤੇ ਐਨਰਿਕ ਨਾਰਤਜੇ ਨੇ 4 ਵਿਕਟਾਂ ਲਈਆਂ।

ਇਹ ਵੀ ਪੜ੍ਹੋ : T20 WC ਖਿਤਾਬ ਜਿੱਤਣ ਵਾਲੀ ਟੀਮ ਨੂੰ ਮਿਲਣਗੇ ਇੰਨੇ ਕਰੋੜ, ਉਪ ਜੇਤੂ ਟੀਮ ਵੀ ਹੋਵੇਗੀ ਮਾਲਾਮਾਲ

ਦੋਵੇਂ ਟੀਮਾਂ ਦੀ ਪਲੇਇੰਗ 11 

ਸ਼੍ਰੀਲੰਕਾ: ਪਥੁਮ ਨਿਸਾਂਕਾ, ਕੁਸਲ ਮੇਂਡਿਸ (ਵਿਕਟਕੀਪਰ), ਕਾਮਿੰਦੂ ਮੈਂਡਿਸ, ਸਦਿਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਐਂਜੇਲੋ ਮੈਥਿਊਜ਼, ਦਾਸੁਨ ਸ਼ਨਾਕਾ, ਵਾਨਿੰਦੁ ਹਸਾਰੰਗਾ (ਕਪਤਾਨ), ਮਹੇਸ਼ ਥੀਕਸ਼ਾਨਾ, ਮਤਿਸ਼ਾ ਪਥੀਰਾਨਾ, ਨੁਵਾਨ ਥੁਸ਼ਾਰਾ।

ਦੱਖਣੀ ਅਫ਼ਰੀਕਾ: ਕਵਿੰਟਨ ਡੀ ਕਾਕ (ਵਿਕਟਕੀਪਰ.), ਰੀਜ਼ਾ ਹੈਂਡਰਿਕਸ, ਏਡਨ ਮਾਰਕਰਮ (ਕਪਤਾਨ), ਹੇਨਰਿਕ ਕਲਾਸਨ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਮਾਰਕੋ ਜੌਹਨਸਨ, ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ, ਐਨਰਿਕ ਨੌਰਟਜੇ, ਓਟਨੀਲ ਬਾਰਟਮੈਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Tarsem Singh

Content Editor

Related News