ਇੰਗਲੈਂਡ ਵਿਰੁੱਧ ਲੜੀ ਤੋਂ ਪਹਿਲਾਂ ਟੀ20 ਟੀਮ ਰੈਂਕਿੰਗ ’ਚ ਦੂਜੇ ਸਥਾਨ ’ਤੇ ਪਹੁੰਚਿਆ ਭਾਰਤ
Wednesday, Mar 10, 2021 - 07:46 PM (IST)
ਦੁਬਈ– ਚੋਟੀ ’ਤੇ ਕਾਬਜ਼ ਇੰਗਲੈਂਡ ਵਿਰੁੱਧ ਸ਼ੁਰੂ ਹੋਣ ਵਾਲੀ ਆਗਾਮੀ ਲੜੀ ਤੋਂ ਪਹਿਲਾਂ ਭਾਰਤ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਪੁਰਸ਼ ਟੀ-20 ਟੀਮ ਰੈਂਕਿੰਗ ਵਿਚ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ।
ਇੰਗਲੈਂਡ ਅਜੇ ਭਾਰਤ ਤੋਂ 7 ਅੰਕ ਅੱਗੇ ਹੈ। ਉਹ ਇਸ ਤੋਂ ਪਹਿਲਾਂ ਤੀਜੇ ਸਥਾਨ ’ਤੇ ਸੀ ਪਰ ਆਸਟਰੇਲੀਆ ਦੀ ਹਾਲ ਹੀ ਵਿਚ ਨਿਊਜ਼ੀਲੈਂਡ ਹੱਥੋਂ 2-3 ਦੀ ਹਾਰ ਨਾਲ ਭਾਰਤੀ ਟੀਮ ਅੱਗੇ ਵਧਣ ਵਿਚ ਸਫਲ ਰਹੀ। ਭਾਰਤ ਤੇ ਆਸਟਰੇਲੀਆ ਵਿਚਾਲੇ ਹਾਲਾਂਕਿ ਸਿਰਫ ਇਕ ਅੰਕ ਦਾ ਫਰਕ ਹੈ।
ਇਹ ਖ਼ਬਰ ਪੜ੍ਹੋ- ਕੋਨੇਰੂ ਹੰਪੀ ਬਣੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਯੀਅਰ
ਟੀ-20 ਬੱਲੇਬਾਜ਼ੀ ਸੂਚੀ ਵਿਚ ਭਾਰਤੀ ਬੱਲੇਬਾਜ਼ ਕੇ. ਐੱਲ. ਰਾਹੁਲ ਇਕ ਸਥਾਨ ਹੇਠਾਂ ਤੀਜੇ ਸਥਾਨ ’ਤੇ ਖਿਸਕ ਗਿਆ ਹੈ ਪਰ ਕਪਤਾਨ ਵਿਰਾਟ ਕੋਹਲੀ ਪਹਿਲਾਂ ਦੀ ਤਰ੍ਹਾਂ ਛੇਵੇਂ ਸਥਾਨ ’ਤੇ ਬਣਿਆ ਹੋਇਆ ਹੈ। ਰਾਹੁਲ ਦੇ 816 ਰੇਟਿੰਗ ਅੰਕ ਹਨ ਤੇ ਉਹ ਇੰਗਲੈਂਡ ਦੇ ਡੇਵਿਡ ਮਲਾਨ (915 ਅੰਕ) ਤੇ ਆਸਟਰੇਲੀਆ ਦੇ ਆਰੋਨ ਫਿੰਚ (830) ਤੋਂ ਬਾਅਦ ਤੀਜੇ ਸਥਾਨ ’ਤੇ ਹੈ। ਕੋਹਲੀ ਦੇ 697 ਅੰਕ ਹਨ। ਫਿੰਚ ਨੇ ਨਿਊਜ਼ੀਲੈਂਡ ਵਿਰੁੱਧ ਆਖਰੀ ਤਿੰਨ ਟੀ-20 ਮੈਚਾਂ ਵਿਚ 69, 79 ਅਤੇ 36 ਦੌੜਾਂ ਬਣਾਈਆਂ, ਜਿਸ ਨਾਲ ਉਹ ਦੋ ਸਥਾਨ ਅੱਗੇ ਵਧਣ ਵਿਚ ਸਫਲ ਰਿਹਾ। ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਨੇ ਦੋ ਅਰਧ ਸੈਂਕੜਿਆਂ ਦੀ ਮਦਦ ਨਾਲ ਆਸਟਰੇਲੀਆ ਵਿਰੁੱਧ ਲੜੀ ਵਿਚ 218 ਦੌੜਾਂ ਬਣਾਈਆਂ, ਜਿਸ ਨਾਲ ਉਹ ਤਿੰਨ ਸਥਾਨ ਉੱਪਰ 8ਵੇਂ ਸਥਾਨ ’ਤੇ ਪਹੁੰਚਣ ਵਿਚ ਸਫਲ ਰਿਹਾ।
ਇਹ ਖ਼ਬਰ ਪੜ੍ਹੋ- ICC ਰੈਂਕਿੰਗ 'ਚ ਸ਼ੈਫਾਲੀ ਦੂਜੇ ਸਥਾਨ ’ਤੇ ਪਹੁੰਚੀ, ਮੰਧਾਨਾ ਤੇ ਰੋਡ੍ਰਿਗਜ਼ ਟਾਪ-10 ’ਚ ਬਰਕਰਾਰ
ਆਸਟਰੇਲੀਆ ਦੇ ਐਸ਼ਟਨ ਐਗਰ ਤੇ ਨਿਊਜ਼ੀਲੈਂਡ ਦੇ ਈਸ਼ ਸੋਢੀ ਨੇ ਲੜੀ ਵਿਚ ਕ੍ਰਮਵਾਰ 13 ਤੇ 8 ਵਿਕਟਾਂ ਲੈ ਕੇ ਆਪਣੀ ਰੈਂਕਿੰਗ ਵਿਚ ਸੁਧਾਰ ਕੀਤਾ ਹੈ। ਐਗਰ ਚਾਰ ਸਥਾਨ ਉੱਪਰ ਚੌਥੇ ਤੇ ਸੋਢੀ ਤਿੰਨ ਸਥਾਨ ਦੇ ਫਾਇਦੇ ਦੇ ਨਾਲ 8ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਨਿਊਜ਼ੀਲੈਂਡ ਦਾ ਤੇਜ਼ ਗੇਂਦਬਾਜ਼ ਟਿਮ ਸਾਊਥੀ ਤੇ ਸਪਿਨਰ ਐਡਮ ਜਾਂਪਾ ਕ੍ਰਮਵਾਰ ਤਿੰਨ ਤੇ ਇਕ ਸਥਾਨ ਹੇਠਾਂ 9ਵੇਂ ਤੇ 6ਵੇਂ ਸਥਾਨ ’ਤੇ ਖਿਸਕ ਗਏ। ਵੈਸਟਇੰਡੀਜ਼ ਵਿਰੁੱਧ ਲੜੀ ਵਿਚ ਛੇ ਵਿਕਟਾਂ ਲੈਣ ਵਾਲਾ ਸ਼੍ਰੀਲੰਕਾਈ ਸਪਿਨਰ ਲਕਸ਼ਣ ਸੰਦਾਕਨ 9 ਸਥਾਨ ਚੜ੍ਹ ਕੇ 10ਵੇਂ ਸਥਾਨ ’ਤੇ ਪਹੁੰਚ ਗਿਆ ਹੈ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।