ਕੈਨੇਡਾ ’ਤੇ ਵੱਡੀ ਜਿੱਤ ਨਾਲ ਭਾਰਤ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ’ਚ

12/10/2023 10:24:02 AM

ਕੁਆਲਾਲਮਪੁਰ- ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੈਨੇਡਾ ਨੂੰ 10-1 ਨਾਲ ਹਰਾ ਕੇ ਪੁਰਸ਼ ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਇਸ ਜਿੱਤ ਨਾਲ ਭਾਰਤ ਪੂਲ ਸੀ ’ਚ ਦੂਜੇ ਸਥਾਨ ’ਤੇ ਪਹੁੰਚ ਗਿਆ, ਜੋ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਉਣ ਲਈ ਕਾਫੀ ਸੀ।

ਇਹ ਵੀ ਪੜ੍ਹੋ- IND vs SA ਟੀ20 ਸੀਰੀਜ਼ ਤੋਂ ਪਹਿਲਾ ਦੱਖਣੀ ਅਫਰੀਕਾ ਨੂੰ ਲੱਗਾ ਝਟਕਾ, ਸਟਾਰ ਖਿਡਾਰੀ ਹੋਇਆ ਬਾਹਰ

ਭਾਰਤ ਵੱਲੋਂ ਆਦਿਤਿਆ ਅਰਜੁਨ ਲਾਲਗੇ (8ਵੇਂ, 43ਵੇਂ), ਰੋਹਿਤ (12ਵੇਂ, 55ਵੇਂ), ਅਮਨਦੀਪ ਲਾਕਰਾ (23ਵੇਂ, 52ਵੇਂ), ਵਿਸ਼ਨੁਕਾਂਤ (42ਵੇਂ), ਰਾਜਿੰਦਰ (42ਵੇਂ), ਕੁਸ਼ਵਾਹ ਸੌਰਭ ਆਨੰਦ (51ਵੇਂ), ਅਤੇ ਉੱਤਮ ਸਿੰਘ (58ਵੇਂ) ਨੇ ਗੋਲ ਕੀਤੇ, ਜਦੋਂਕਿ ਕੈਨੇਡਾ ਵੱਲੋਂ ਇਕੋ-ਇਕ ਗੋਲ ਜੂਡ ਨਿਕੋਲਸਨ (20ਵੇਂ) ਨੇ ਕੀਤਾ। ਭਾਰਤ ਮੰਗਲਵਾਰ ਨੂੰ ਕੁਆਰਟਰ ਫਾਈਨਲ ’ਚ ਪੂਲ ਡੀ ’ਚ ਟਾਪ ’ਤੇ ਰਹਿਣ ਵਾਲੇ ਨੀਦਰਲੈਂਡ ਨਾਲ ਭਿੜੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


Aarti dhillon

Content Editor

Related News