ਆਖਰੀ ਗਰੁੱਪ ਮੈਚ ਹਾਰ ਜਾਣ ਦੇ ਬਾਵਜੂਦ ਭਾਰਤ ਕੁਆਰਟਰ ਫਾਈਨਲ ''ਚ
Sunday, Jul 21, 2019 - 11:23 PM (IST)

ਸੁਝੋਓ— ਭਾਰਤ ਨੇ ਕੋਰੀਆ ਹੱਥੋਂ ਆਪਣਾ ਆਖਰੀ ਗਰੁੱਪ ਮੈਚ 1-4 ਨਾਲ ਹਾਰ ਜਾਣ ਦੇ ਬਾਵਜੂਦ ਏਸ਼ੀਆਈ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਦੀ ਮਿਕਸਡ ਟੀਮ ਪ੍ਰਤੀਯੋਗਿਤਾ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਭਾਰਤ ਦਾ ਕੁਆਰਟਰ ਫਾਈਨਲ ਵਿਚ ਇੰਡੋਨੇਸ਼ੀਆ ਨਾਲ ਮੁਕਾਬਲਾ ਹੋਵੇਗਾ। ਭਾਰਤ ਗਰੁੱਪ-ਸੀ ਵਿਚ ਕੋਰੀਆ ਤੋਂ ਬਾਅਦ ਦੂਜੇ ਸਥਾਨ 'ਤੇ ਰਿਹਾ ਤੇ ਆਖਰੀ-8 ਵਿਚ ਪਹੁੰਚ ਗਿਆ। ਭਾਰਤ ਨੇ ਇਸ ਤੋਂ ਪਹਿਲਾਂ ਆਪਣੇ ਗਰੁੱਪ ਵਿਚ ਮੰਗੋਲੀਆ ਤੇ ਮਕਾਓ ਨੂੰ 5-0 ਦੇ ਬਰਾਬਰ ਫਰਕ ਨਾਲ ਹਰਾਇਆ ਸੀ।