ਭਾਰਤੀ ਓਲੰਪਿਕ ਮੁਹਿੰਮ ਦਾ ਜਸ਼ਨ ਮਨਾਉਣ ਲਈ ''ਪੈਰਿਸ ''ਚ ਭਾਰਤ'' ਮੈਰਾਥਨ ਸ਼ੁਰੂ

Sunday, Jul 14, 2024 - 02:55 PM (IST)

ਨਵੀਂ ਦਿੱਲੀ : ਭਾਰਤ ਦੀ ਓਲੰਪਿਕ ਮੁਹਿੰਮ ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੁਆਰਾ ਈ-ਸਪੋਰਟਸ ਦੀ ਮਾਨਤਾ ਦਾ ਜਸ਼ਨ ਮਨਾਉਣ ਲਈ, ਐਤਵਾਰ ਨੂੰ ਇੱਥੇ 'ਪੈਰਿਸ 'ਚ ਭਾਰਤ' ਮੈਰਾਥਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਕੇਂਦਰੀ ਕੱਪੜਾ ਮੰਤਰੀ ਗਿਰੀਰਾਜ ਸਿੰਘ ਅਤੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
26 ਜੁਲਾਈ ਤੋਂ ਸ਼ੁਰੂ ਹੋ ਰਹੇ ਪੈਰਿਸ ਓਲੰਪਿਕ ਵਿੱਚ ਭਾਰਤ ਦੇ ਕੁੱਲ 118 ਖਿਡਾਰੀ ਹਿੱਸਾ ਲੈਣਗੇ। ਇਨ੍ਹਾਂ ਵਿੱਚ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਵੀ ਸ਼ਾਮਲ ਹੈ। ਆਈਓਸੀ ਨੇ ਹਾਲ ਹੀ ਵਿੱਚ ਈਸਪੋਰਟਸ ਨੂੰ ਮਾਨਤਾ ਦਿੱਤੀ ਸੀ। ਅਗਲੇ ਸਾਲ ਸਾਊਦੀ ਅਰਬ ਵਿੱਚ ਈਸਪੋਰਟਸ ਓਲੰਪਿਕ ਦਾ ਆਯੋਜਨ ਕਰਨ ਲਈ ਆਈਓਸੀ ਅਤੇ ਸਾਊਦੀ ਅਰਬ ਸਰਕਾਰ ਵਿਚਕਾਰ ਇੱਕ ਸਮਝੌਤਾ ਵੀ ਹੋਇਆ ਹੈ।
ਇੱਥੇ ਜਾਰੀ ਇੱਕ ਰੀਲੀਜ਼ ਵਿੱਚ ਕਿਹਾ ਗਿਆ ਹੈ, 'ਪੈਰਿਸ ਵਿੱਚ ਭਾਰਤ ਈਵੈਂਟ ਰਵਾਇਤੀ ਖੇਡਾਂ ਵਿੱਚ ਈਸਪੋਰਟਸ ਨੂੰ ਮਾਨਤਾ ਦਿੰਦਾ ਹੈ। ਇਸ ਦੌੜ ਦਾ ਉਦੇਸ਼ ਤੇਜ਼ੀ ਨਾਲ ਵਧ ਰਹੀਆਂ ਭਾਰਤੀ ਈਸਪੋਰਟਸ ਨਾਲ ਰਵਾਇਤੀ ਖੇਡਾਂ ਨੂੰ ਜੋੜਨਾ ਹੈ। ਇਸ ਮੌਕੇ ਗਿਰੀਰਾਜ ਨੇ ਕਿਹਾ, 'ਡਿਜੀਟਲ ਇੰਡੀਆ ਦੇ ਵਧਦੇ ਮੌਕੇ ਈਸਪੋਰਟਸ ਵਰਗੀਆਂ ਨਵੀਆਂ ਖੇਡਾਂ ਦਾ ਫਾਇਦਾ ਉਠਾਉਣ ਦੀਆਂ ਬਹੁਤ ਸੰਭਾਵਨਾਵਾਂ ਪੇਸ਼ ਕਰਦੇ ਹਨ।'


Aarti dhillon

Content Editor

Related News