ਭਾਰਤ ਨੇ ਸਪੇਨ ਨੂੰ ਹਰਾ ਕੇ ਮਹਿਲਾ ਨੇਸ਼ਨਜ਼ ਕੱਪ ਖ਼ਿਤਾਬ ਜਿੱਤਿਆ
Sunday, Dec 18, 2022 - 02:18 PM (IST)
ਵੈਲੇਂਸੀਆ : ਭਾਰਤ ਨੇ ਸ਼ਨੀਵਾਰ ਨੂੰ ਫਾਈਨਲ ਵਿੱਚ ਸਪੇਨ ਨੂੰ 1-0 ਨਾਲ ਹਰਾ ਕੇ ਐਫਆਈਐਚ ਮਹਿਲਾ ਨੇਸ਼ਨਜ਼ ਕੱਪ ਦਾ ਖਿਤਾਬ ਜਿੱਤ ਲਿਆ। ਪਹਿਲੀ ਵਾਰ ਹੋਏ ਟੂਰਨਾਮੈਂਟ ਨੂੰ ਜਿੱਤ ਕੇ, ਟੀਮ ਨੇ 2023-24 ਪ੍ਰੋ ਲੀਗ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਗੁਰਜੀਤ ਕੌਰ ਨੇ ਛੇਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ ਜੋ ਫੈਸਲਾਕੁੰਨ ਸਾਬਤ ਹੋਇਆ। ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਤਮਗਾ ਜੇਤੂ ਨੇ ਅੱਠ ਦੇਸ਼ਾਂ ਦੇ ਟੂਰਨਾਮੈਂਟ ਵਿੱਚ ਲਗਾਤਾਰ ਪੰਜ ਜਿੱਤਾਂ ਨਾਲ ਆਪਣੀ ਮੁਹਿੰਮ ਦਾ ਅੰਤ ਕੀਤਾ। ਕੋਚ ਯੈਂਕੇ ਸ਼ੋਪਮੈਨ ਦੀ ਟੀਮ ਨੇ ਸ਼ੁੱਕਰਵਾਰ ਨੂੰ ਇੱਥੇ ਸੈਮੀਫਾਈਨਲ 'ਚ ਆਇਰਲੈਂਡ ਨੂੰ ਸ਼ੂਟਆਊਟ 'ਚ 2-1 ਨਾਲ ਹਰਾ ਦਿੱਤਾ।
