ਭਾਰਤ-ਬੰਗਲਾਦੇਸ਼ ਟੈਸਟ ਮੈਚ ਦੀ ਟਿਕਟ ਖਰੀਦੋ ਸਿਰਫ ਇੰਨੇ ਰੁਪਏ 'ਚ

Friday, Nov 01, 2019 - 10:19 PM (IST)

ਭਾਰਤ-ਬੰਗਲਾਦੇਸ਼ ਟੈਸਟ ਮੈਚ ਦੀ ਟਿਕਟ ਖਰੀਦੋ ਸਿਰਫ ਇੰਨੇ ਰੁਪਏ 'ਚ

ਇੰਦੌਰ— ਮੱਧ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਐੱਮ. ਪੀ. ਸੀ. ਏ.) ਨੇ ਇੱਥੇ ਭਾਰਤ ਤੇ ਬੰਗਲਾਦੇਸ਼ ਦੇ ਵਿਚ 14 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਟੈਸਟ ਮੈਚ ਦੇ ਟਿਕਟਾਂ ਦੀਆਂ ਦਰਾਂ ਦਾ ਐਲਾਨ ਕੀਤਾ, ਜਿਸ 'ਚ ਪੰਜ ਦਿਨ ਦੇ ਲਈ ਦਰਸ਼ਕਾਂ ਨੂੰ 315 ਰੁਪਏ ਖਰਚ ਕਰਨੇ ਹੋਣਗੇ। ਐੱਮ. ਪੀ. ਸੀ. ਏ. ਦੇ ਸਕੱਤਰ ਸੰਜੀਵ ਰਾਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਸੀਂ ਹੋਲਕਰ ਸਟੇਡੀਅਮ 'ਚ ਆਯੋਜਿਤ ਪਿਛਲੇ ਕ੍ਰਿਕਟ ਮੈਚਾਂ ਦੇ ਮੁਕਾਬਲੇ ਇਸ ਵਾਰ ਟੈਸਟ ਮੈਚ ਦੀਆਂ ਦਰਾਂ ਘੱਟ ਰੱਖੀਆਂ ਹਨ, ਤਾਂਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਖੇਡ ਦਾ ਮਜ਼ਾ ਲੈ ਸਕਣ। ਉਨ੍ਹਾ ਨੇ ਕਿਹਾ ਦੈਨਿਕ ਟਿਕਟ ਨੂੰ ਲੈ ਕੇ ਹਾਲਾਂਕਿ ਹੁਣ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਜਲਦ ਹੀ ਇਸ ਹਵਾਲੇ 'ਚ ਫੈਸਲਾ ਲਿਆ ਜਾਵੇਗਾ। ਰਾਵ ਨੇ ਦੱਸਿਆ ਕਿ ਹੋਲਕਰ ਸਟੇਡੀਅਮ 'ਚ ਇਸ ਪੰਜ ਦਿਨਾਂ ਮੁਕਾਬਲੇ ਦਾ ਗਵਾਹ ਬਣਨ ਦੀ ਇੱਛਾ ਰੱਖਣ ਵਾਲੇ ਦਰਸ਼ਕਾਂ ਨੂੰ ਆਮ ਸ਼੍ਰੇਣੀਆਂ ਦੀ ਅਲੱਗ-ਅਲੱਗ ਹਰ ਗੈਲਰੀ ਟਿਕਟ ਦੇ ਲਈ 315 ਰੁਪਏ ਤੋਂ 1,845 ਰੁਪਏ ਤਕ ਦੇਣੇ ਹੋਣਗੇ। ਟਿਕਟਾਂ ਦੀ ਵਿਕਰੀ ਆਨਲਾਈਨ ਕੀਤੀ ਜਾਵੇਗੀ। ਭਾਰਤ ਤੇ ਬੰਗਲਾਦੇਸ਼ ਦੇ ਵਿਚ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਹੋਲਕਰ ਸਟੇਡੀਅਮ 'ਚ 14 ਤੋਂ 18 ਨਵੰਬਰ ਦੇ ਵਿਚ ਖੇਡਿਆ ਜਾਵੇਗਾ।


author

Gurdeep Singh

Content Editor

Related News