ਭਾਰਤ ਤੇ ਕੋਹਲੀ ਦਾ ICC ਟੈਸਟ ਰੈਂਕਿੰਗ ''ਚ ਚੋਟੀ ਸਥਾਨ ਬਰਕਰਾਰ

11/01/2018 9:40:31 PM

ਦੁਬਈ- ਕਪਤਾਨ ਵਿਰਾਟ ਕੋਹਲੀ ਤੇ ਉਸਦੀ ਭਾਰਤੀ ਟੀਮ ਨੇ ਵੀਰਵਾਰ ਨੂੰ ਤਾਜ਼ਾ ਜਾਰੀ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਆਪਣਾ ਚੋਟੀ ਸਥਾਨ ਬਰਕਰਾਰ ਰੱਖਿਆ ਹੈ। ਭਾਰਤ ਨੇ ਹਾਲ ਹੀ ਵਿਚ ਅੱਠਵੀਂ ਰੈਂਕਿੰਗ ਦੀ ਵੈਸਟਇੰਡੀਜ਼ ਨੂੰ 2-0 ਨਾਲ ਹਰਾਇਆ ਸੀ, ਜਿਸ ਨਾਲ ਉਸਦੇ 116 ਅੰਕ ਹੋ ਗਏ ਹਨ, ਜਿਹੜੇ ਦੂਜੇ ਸਥਾਨ 'ਤੇ ਕਾਬਜ਼ ਦੱਖਣੀ ਅਫਰੀਕਾ ਤੋਂ 10 ਅੰਕ ਵੱਧ ਹਨ। ਕੋਹਲੀ 935 ਅੰਕਾਂ ਨਾਲ ਆਸਟਰੇਲੀਆ ਦੇ ਸਸਪੈਂਡ ਬੱਲੇਬਾਜ਼ ਸਟੀਵ ਸਮਿਥ (910 ਅੰਕ) ਤੋਂ ਪੂਰੇ 25 ਅੰਕ ਅੱਗੇ ਹੈ। ਚੇਤੇਸ਼ਵਰ ਪੁਜਾਰਾ 765 ਅੰਕਾਂ ਨਾਲ ਛੇਵੇਂ ਸਥਾਨ 'ਤੇ ਹੈ।


Related News