ਭਾਰਤ ਅਤੇ ਕਜ਼ਾਖਿਸਤਾਨ ਵਿਚਾਲੇ ਹੋਵੇਗਾ ਖਿਤਾਬੀ ਮੁਕਾਬਲਾ

07/29/2017 4:04:35 PM

ਬੇਂਗਲੁਰੂ— ਭਾਰਤੀ ਮਹਿਲਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਹਿਲਾ ਏਸ਼ੀਆ ਬਾਸਕਟਬਾਲ ਚੈਂਪੀਅਨਸ਼ਿਪ ਦੇ ਡਿਵੀਜ਼ਨ ਬੀ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ ਜਿੱਥੇ ਖਿਤਾਬ ਦੇ ਲਈ ਉਸ ਦਾ ਮੁਕਾਬਲਾ ਖਜ਼ਾਖਿਸਤਾਨ ਨਾਲ ਹੋਵੇਗਾ।
ਭਾਰਤ ਨੇ ਡਿਵੀਜ਼ਨ ਬੀ ਦੇ ਇਕ ਸੈਮੀਫਾਈਨਲ ਮੁਕਾਬਲੇ ਵਿਚ ਲੇਬਨਾਨ ਨੂੰ 79-69 ਨਾਲ ਹਰਾ ਕੇ ਫਾਈਨਲ 'ਚ ਆਪਣਾ ਸਥਾਨ ਪੱਕਾ ਕੀਤਾ। ਭਾਰਤ ਨੇ ਇਸ ਤੋਂ ਪਹਿਲਾਂ ਫਿਜ਼ੀ ਨੂੰ 93-51 ਨਾਲ ਹਰਾ ਕੇ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। ਇਕ ਦੂਜੇ ਸੈਮੀਫਾਈਨਲ 'ਚ ਖਜ਼ਾਖਸਤਾਨ ਨੇ ਉਜ਼ਬੇਕਿਸਤਾਨ ਨੂੰ 77-51 ਨਾਲ ਹਰਾ ਕੇ ਖਿਤਾਬੀ ਮੁਕਾਬਲੇ 'ਚ ਪ੍ਰਵੇਸ਼ ਕੀਤਾ। ਕਜ਼ਾਖਿਸਤਾਨ ਦੇ ਲਈ ਜੇਲਿਨਾ ਕੁਰਾਜੋਵਾ ਨੇ ਸਭ ਤੋਂ ਜ਼ਿਆਦਾ 24 ਅੰਕ ਪ੍ਰਾਪਤ ਕੀਤੇ। ਡਿਵੀਜ਼ਨ ਏ ਦੇ ਫਾਈਨਲ 'ਚ ਆਸਟਰੇਲੀਆ ਦਾ ਸਾਹਮਣਾ ਜਾਪਾਨ ਨਾਲ ਹੋਵੇਗਾ।


Related News