ਭਾਰਤ-ਏ ਮਹਿਲਾ ਹਾਕੀ ਟੀਮ ਨੇ ਫਰਾਂਸ-ਏ ਨੂੰ 3-2 ਨਾਲ ਹਰਾਇਆ
Sunday, Feb 10, 2019 - 09:51 PM (IST)

ਗੋਰਖਪੁਰ— ਉੱਤਰ ਪ੍ਰਦੇਸ਼ ਦੇ ਗੋਰਖਪੁਰ ਸਥਿਤ ਵੀਰ ਬਹਾਦੁਰ ਸਿੰਘ ਸਪੋਰਟਸ ਕਾਲਜ ਵਿਚ ਖੇਡੇ ਗਏ ਪਹਿਲੇ ਕੌਮਾਂਤਰੀ ਮੈਚ ਵਿਚ ਭਾਰਤ-ਏ ਮਹਿਲਾ ਹਾਕੀ ਟੀਮ ਨੇ ਫਰਾਂਸ-ਏ ਟੀਮ ਨੂੰ ਐਤਵਾਰ ਨੇੜਲੇ ਮੁਕਾਬਲੇ ਵਿਚ 3-2 ਨਾਲ ਹਰਾ ਦਿੱਤਾ।
ਭਾਰਤੀ ਟੀਮ ਨੇ ਇਕ ਗੋਲ ਨਾਲ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਮਰਿਆਨਾ ਕੁਜੂਰ (19ਵੇਂ ਮਿੰਟ), ਲਾਲਰੇਮਸਿਆਮੀ (30) ਤੇ ਮੁਮਤਾਜ ਖਾਨ (34) ਦੇ ਗੋਲਾਂ ਨਾਲ ਜਿੱਤ ਹਾਸਲ ਕੀਤੀ। ਮਹਿਮਾਨ ਟੀਮ ਲਈ ਮਿਕਾਇਲਾ ਲਾਹਲਾਹ ਨੇ 14ਵੇਂ ਤੇ ਗੂਸਜੇ ਵਾਨ ਬੋਲਹੂਇਸ ਨੇ 58ਵੇਂ ਮਿੰਟ ਵਿਚ ਗੋਲ ਕੀਤੇ। ਭਾਰਤ ਨੇ ਪਹਿਲਾ ਮੈਚ ਹਾਰ ਜਾਣ ਤੋਂ ਬਾਅਦ ਇਸ ਮੈਚ ਵਿਚ ਸ਼ਾਨਦਾਰ ਵਾਪਸੀ ਕੀਤੀ। ਦੋਵਾਂ ਟੀਮਾਂ ਵਿਚਾਲੇ ਤੀਜਾ ਮੈਚ ਮੰਗਲਵਾਰ ਨੂੰ ਖੇਡਿਆ ਜਾਵੇਗਾ।