ਭਾਰਤ-ਏ ਨੇ ਸ਼੍ਰੀਲੰਕਾ-ਏ ਤੋਂ ਜਿੱਤੀ ਸੀਰੀਜ਼

06/03/2019 9:10:11 PM

ਹੁਬਲੀ— ਲੈੱਗ ਸਪਿਨਰ ਰਾਹੁਲ ਚਾਹਰ (112 ਦੌੜਾਂ 'ਤੇ 5 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ-ਏ ਨੇ ਸ਼੍ਰੀਲੰਕਾ-ਏ ਨੂੰ ਦੂਜੇ ਗੈਰ-ਅਧਿਕਾਰਤ ਟੈਸਟ ਦੇ ਚੌਥੇ ਅਤੇ ਆਖਰੀ ਦਿਨ ਸੋਮਵਾਰ 152 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਸੀਰੀਜ਼ 2-0 ਨਾਲ ਜਿੱਤ ਲਈ। ਭਾਰਤ-ਏ ਨੇ ਸ਼੍ਰੀਲੰਕਾਈ ਟੀਮ ਸਾਹਮਣੇ 430 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ-ਏ ਨੇ ਸਵੇਰੇ 7 ਵਿਕਟਾਂ 'ਤੇ 210 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਉਸ ਦੀ ਦੂਜੀ ਪਾਰੀ 277 ਦੌੜਾਂ 'ਤੇ ਸਿਮਟ ਗਈ। 
ਲੈੱਗ ਸਪਿਨਰ ਰਾਹੁਲ ਚਾਹਰ ਨੇ 20.4 ਓਵਰਾਂ ਵਿਚ 112 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਸ਼ਿਵਮ ਦੂਬੇ ਨੇ 9 ਓਵਰਾਂ ਵਿਚ 26 ਦੌੜਾਂ 'ਤੇ 2 ਵਿਕਟਾਂ ਲਈਆਂ, ਜਦਕਿ ਸੰਦੀਪ ਵਾਰੀਅਰ, ਆਦਿੱਤਿਆ ਸਰਵਟੇ ਤੇ ਜਯੰਤ ਯਾਦਵ ਨੂੰ ਇਕ-ਇਕ ਵਿਕਟ ਮਿਲੀ। ਭਾਰਤ-ਏ ਦੀ ਪਹਿਲੀ ਪਾਰੀ ਵਿਚ 117 ਦੌੜਾਂ ਅਤੇ ਦੂਜੀ ਪਾਰੀ ਵਿਚ 60 ਦੌੜਾਂ ਬਣਾਉਣ ਵਾਲੇ ਸ਼੍ਰੀਕਰ ਭਰਤ ਨੂੰ 'ਪਲੇਅਰ ਆਫ ਦਿ ਮੈਚ' ਦਾ ਐਵਾਰਡ ਮਿਲਿਆ। ਦੋਵੇਂ ਟੀਮਾਂ ਇਸ ਸੀਰੀਜ਼ ਤੋਂ ਬਾਅਦ ਹੁਣ 6 ਜੂਨ ਤੋਂ ਪੰਜ ਮੈਚਾਂ ਦੀ ਗੈਰ-ਅਧਿਕਾਰਤ ਵਨ ਡੇ ਸੀਰੀਜ਼ ਖੇਡੇਗੀ।


Gurdeep Singh

Content Editor

Related News