ਬੇਗੋਵਾਲ 'ਚ ਦਹਿਸ਼ਤ: CIA ਸਟਾਫ ਦੀ ਗੱਡੀ 'ਤੇ ਤਾਬੜਤੋੜ ਫਾਇਰਿੰਗ, ਸਬਜ਼ੀ ਖ਼ਰੀਦ ਰਿਹਾ ਸਾਬਕਾ ਸਰਪੰਚ ਜ਼ਖਮੀ

Saturday, May 16, 2026 - 01:47 AM (IST)

ਬੇਗੋਵਾਲ 'ਚ ਦਹਿਸ਼ਤ: CIA ਸਟਾਫ ਦੀ ਗੱਡੀ 'ਤੇ ਤਾਬੜਤੋੜ ਫਾਇਰਿੰਗ, ਸਬਜ਼ੀ ਖ਼ਰੀਦ ਰਿਹਾ ਸਾਬਕਾ ਸਰਪੰਚ ਜ਼ਖਮੀ

ਬੇਗੋਵਾਲ (ਰਜਿੰਦਰ) : ਬੇਗੋਵਾਲ ਦੇ ਅੱਡਾ ਸਤਿਗੁਰ ਰਾਖਾ ਚੌਕ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਸੀ. ਆਈ. ਏ. ਸਟਾਫ ਕਪੂਰਥਲਾ ਦੀ ਟੀਮ 'ਤੇ ਗੋਲੀਆਂ ਚੱਲੀਆਂ। ਇਸ ਦੌਰਾਨ ਪੁਲਸ ਮੁਲਾਜ਼ਮਾਂ ਦਾ ਤਾਂ ਬਚਾਅ ਰਿਹਾ ਪਰ ਚੌਕ ਵਿਚ ਦੁਕਾਨ ਤੋਂ ਸਬਜ਼ੀ ਤੇ ਫਰੂਟ ਖਰੀਦ ਰਹੇ ਪਿੰਡ ਨਡਾਲੀ ਦੇ ਸਾਬਕਾ ਸਰਪੰਚ ਸੱਤਪਾਲ ਸਿੰਘ ਦੇ ਗੋਲੀ ਦਾ ਛਰਾ ਲੱਗ ਗਿਆ ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਘਟਨਾ ਸ਼ਾਮ ਦੇ ਕਰੀਬ ਪੌਣੇ 6 ਵਜੇ ਦੀ ਹੈ। ਉਸ ਵੇਲੇ ਬੇਗੋਵਾਲ ਵਿਚ ਇਹ ਰੂਹ ਕੰਬਾਊ ਘਟਨਾ ਵਾਪਰ ਗਈ, ਜਿਸ ਤੋਂ ਬਾਅਦ ਇਥੇ ਦਹਿਸ਼ਤ ਵਾਲਾ ਮਾਹੌਲ ਬਣ ਗਿਆ।

ਇਹ ਵੀ ਪੜ੍ਹੋ : ਪੰਜਾਬ: ਜਹਾਜ਼ ਚੜ੍ਹਣ ਚੱਲਿਆ ਸੀ ਦਿੱਲੀ, ਰਾਹ 'ਚ ਹੀ ਪਾਸਪੋਰਟ ਤੇ ਵੀਜ਼ਾ ਖੋਹ ਲੈ ਗਏ ਲੁਟੇਰੇ

ਮੌਕੇ ਤੋਂ ਇਕੱਤਰ ਜਾਣਕਾਰੀ ਮੁਤਾਬਕ ਇਕ ਗਰੈਡ ਵਿਟਾਰਾ ਗੱਡੀ ਜੋ ਨਡਾਲਾ ਵੱਲੋਂ ਬੇਗੋਵਾਲ ਸ਼ਹਿਰ ਵਿਚ ਦਾਖਲ ਹੋਈ, ਜਦੋਂ ਇਹ ਗੱਡੀ ਬੇਗੋਵਾਲ ਦੇ ਸਤਿਗੁਰ ਰਾਖਾ ਚੌਕ ਵਿਚ ਪੁੱਜੀ ਤਾਂ ਇਸ ਦੇ ਨਾਲ ਹੀ ਸੀ. ਆਈ. ਏ. ਸਟਾਫ ਕਪੂਰਥਲਾ ਦੀ ਟੀਮ ਬਰੀਜਾ ਗੱਡੀ ਵਿਚ ਇਥੇ ਪੁੱਜੀ। ਇੰਨੇ ਨੂੰ ਚੌਕ ਦੇ ਵਿਚ ਵਿਚਾਲੇ ਦੂਜੀ ਗੱਡੀ ਵਿਚੋਂ ਸੀ. ਆਈ. ਏ. ਸਟਾਫ ਕਪੂਰਥਲਾ ਦੀ ਗੱਡੀ 'ਤੇ ਗੋਲੀ ਚਲਾਈ ਗਈ। ਇਸ ਮੌਕੇ ਤਿੰਨ ਫਾਇਰ ਹੋਣੇ ਦੱਸੇ ਗਏ ਹਨ। ਵੱਡੀ ਗੱਲ ਇਹ ਰਹੀ ਕਿ ਇਸ ਘਟਨਾ ਵਿਚ ਕਿਸੇ ਪੁਲਸ ਮੁਲਾਜ਼ਮ ਦੇ ਗੋਲੀ ਤਾਂ ਨਹੀਂ ਲੱਗੀ ਪਰ ਮੌਕੇ ’ਤੇ ਚੌਕ ਵਿਚ ਦੁਕਾਨ ਤੋਂ ਸਬਜ਼ੀ ਤੇ ਫਰੂਟ ਖਰੀਦ ਰਹੇ ਪਿੰਡ ਨਡਾਲੀ ਦੇ ਸਾਬਕਾ ਸਰਪੰਚ ਸੱਤਪਾਲ ਸਿੰਘ ਦੇ ਗੋਲੀ ਦੇ ਛਰਾ ਲੱਗਾ ਜਿਸ ਕਾਰਨ ਉਹ ਜ਼ਖਮੀ ਹੋ ਗਿਆ, ਜਿਸ ਨੂੰ ਬੇਗੋਵਾਲ ਤੋਂ ਜਲੰਧਰ ਲਈ ਰੈਫਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਗ੍ਰੇਟਰ ਨੋਇਡਾ : ਫਰਨੀਚਰ ਬਾਜ਼ਾਰ 'ਚ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਜ਼ਿਕਰਯੋਗ ਹੈ ਕਿ ਘਟਨਾ ਸਥਾਨ 'ਤੇ ਉਸ ਵੇਲੇ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ। ਦੂਜੇ ਪਾਸੇ ਉਕਤ ਘਟਨਾ ਦਾ ਪਤਾ ਲੱਗਦੇ ਹੀ ਐੱਸ. ਐੱਚ. ਬੇਗੋਵਾਲ ਕ੍ਰਿਪਾਲ ਸਿੰਘ ਅਤੇ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਰਮਨ ਕੁਮਾਰ ਪੁਲਸ ਪਾਰਟੀ ਨਾਲ ਮੌਕੇ 'ਤੇ ਪੁੱਜੇ। ਖਬਰ ਲਿਖਣ ਤੱਕ ਪੁਲਸ ਆਪਣੀ ਜਾਂਚ ਪੜਤਾਲ ਕਰ ਰਹੀ ਸੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਗਰੈਡ ਵਿਟਾਰਾ ਗੱਡੀ ਇਸ ਇਲਾਕੇ ਵਿਚ ਨਸ਼ੇ ਦੀ ਖੇਪ ਸਪਲਾਈ ਕਰਨ ਆਈ ਸੀ। ਜਿਸਦੀ ਭਿਣਕ ਸੀ.ਆਈ.ਏ. ਸਟਾਫ ਕਪੂਰਥਲਾ ਦੀ ਟੀਮ ਨੂੰ ਲੱਗ ਗਈ ਅਤੇ ਸੀ. ਆਈ. ਏ. ਦੀ ਟੀਮ ਇਸ ਗਰੈਡ ਵਿਟਾਰਾ ਗੱਡੀ ਦਾ ਪਿੱਛਾ ਕਰ ਰਹੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News