ਭਿਆਨਕ ਹਨ੍ਹੇਰੀ-ਤੂਫਾਨ ਨੇ ਮਚਾਈ ਤਬਾਹੀ, ਮੋਗਾ ਤੋਂ ਆਈਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ

Monday, May 11, 2026 - 04:00 PM (IST)

ਭਿਆਨਕ ਹਨ੍ਹੇਰੀ-ਤੂਫਾਨ ਨੇ ਮਚਾਈ ਤਬਾਹੀ, ਮੋਗਾ ਤੋਂ ਆਈਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ

ਮੋਗਾ (ਕਸ਼ਿਸ਼ ਸਿੰਗਲਾ) : ਪੰਜਾਬ ਵਿੱਚ ਅਚਾਨਕ ਬਦਲੇ ਮੌਸਮ ਨੇ  ਮੋਗਾ ਵਿਚ ਭਿਆਨਕ ਹਾਲਾਤ ਪੈਦਾ ਕਰ ਦਿੱਤੇ। ਤੇਜ਼ ਹਨ੍ਹੇਰੀ ਅਤੇ ਮੀਂਹ-ਤੂਫਾਨ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿਚ ਦਰੱਖਤ ਡਿੱਗਣ ਅਤੇ ਨੁਕਸਾਨ ਦੀਆਂ ਘਟਨਾਵਾਂ ਸਾਹਮਣੇ ਆਈਆਂ। ਇਸ ਦੌਰਾਨ ਮੋਗਾ-ਅੰਮ੍ਰਿਤਸਰ ਰੋਡ ਸਥਿਤ ਇਕ ਕੱਪੜਿਆਂ ਦੇ ਸ਼ੋਰੂਮ ਦੇ ਬਾਹਰ ਵੱਡਾ ਹਾਦਸਾ ਹੋਣ ਤੋਂ ਬਚ ਗਿਆ, ਜਦੋਂ ਇਕ ਪੁਰਾਣੇ ਕਿੱਕਰ ਦਾ ਭਾਰੀ ਟਾਹਣਾ ਅਚਾਨਕ ਇਕ ਕਾਰ ਉੱਤੇ ਆ ਡਿੱਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਕਾਰ ਮੋਗਾ ਦੇ ਸਾਬਕਾ ਸਿਵਲ ਸਰਜਨ ਡਾਕਟਰ ਅੱਤਰੀ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਡਾਕਟਰ ਅੱਤਰੀ ਦੀ ਧਰਮਪਤਨੀ ਸ਼ੋਅਰੂਮ ਵਿਚ ਸੂਟ ਖਰੀਦਣ ਲਈ ਆਈ ਹੋਈ ਸੀ, ਜਦੋਂ ਇਹ ਘਟਨਾ ਵਾਪਰੀ। 

ਇਹ ਵੀ ਪੜ੍ਹੋ : PSEB ਵੱਲੋਂ 10ਵੀਂ ਦੇ ਨਤੀਜਿਆਂ ਦਾ ਐਲਾਨ, ਫਰੀਦਕੋਟ ਦੀ ਹਰਲੀਨ ਸ਼ਰਮਾ ਨੇ ਪੰਜਾਬ ਭਰ 'ਚੋਂ ਕੀਤਾ ਟਾਪ

PunjabKesari

ਕਾਰ ਦਾ ਡਰਾਈਵਰ ਉਸ ਵੇਲੇ ਗੱਡੀ ਦੇ ਅੰਦਰ ਮੌਜੂਦ ਸੀ। ਅਚਾਨਕ ਦਰੱਖਤ ਦਾ ਵੱਡਾ ਟਾਹਣਾ ਡਿੱਗਣ ਕਾਰਨ ਹੜਕੰਪ ਮਚ ਗਿਆ। ਗਨੀਮਤ ਰਹੀ ਕਿ ਡਰਾਈਵਰ ਨੇ ਸਮੇਂ ਸਿਰ ਗੱਡੀ ਵਿੱਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾ ਲਈ। ਹਾਲਾਂਕਿ ਕਾਰ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਘਟਨਾ ਤੋਂ ਬਾਅਦ ਇਲਾਕੇ ਵਿਚ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਕੁਝ ਸਮੇਂ ਲਈ ਅਫਰਾ-ਤਫਰੀ ਦਾ ਮਾਹੌਲ ਬਣਿਆ ਰਿਹਾ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਹੋ ਗਿਆ ਵੱਡਾ ਐਲਾਨ, 11 ਮਈ ਨੂੰ ਲੈ ਕੇ ਜਾਰੀ ਹੋਏ ਹੁਕਮ

PunjabKesari

PunjabKesari

PunjabKesari

PunjabKesari

PunjabKesari

ਚਸ਼ਮਦੀਦਾਂ ਅਤੇ ਦੁਕਾਨ ਮਾਲਕ ਰਮਨਦੀਪ ਸਿੰਘ ਨੇ ਦੱਸਿਆ ਕਿ ਤੂਫਾਨ ਇੰਨਾ ਤੇਜ਼ ਸੀ ਕਿ ਕੁਝ ਹੀ ਮਿੰਟਾਂ ਵਿਚ ਦਰੱਖਤ ਦੀਆਂ ਟਾਹਣੀਆਂ ਟੁੱਟ ਕੇ ਸੜਕਾਂ ਉੱਤੇ ਡਿੱਗਣ ਲੱਗ ਪਈਆਂ। ਇਸੇ ਤਰ੍ਹਾਂ ਦੀਆਂ ਕਈ ਹੋਰ ਘਟਨਾਵਾਂ ਮੋਗਾ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੋਂ ਵੀ ਸਾਹਮਣੇ ਆਈਆਂ ਹਨ, ਜਿੱਥੇ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗਣ ਦੀਆਂ ਸੂਚਨਾਵਾਂ ਮਿਲੀਆਂ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਪੁਰਾਣੇ ਅਤੇ ਖ਼ਤਰਨਾਕ ਦਰੱਖਤਾਂ ਦੀ ਕਟਾਈ ਅਤੇ ਸੰਭਾਲ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿਚ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News