ਜਲੰਧਰ ''ਚ ਲਾਟਰੀ ਦੀ ਦੁਕਾਨ ਦੇ ਕਰਮਚਾਰੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਨੇ ਖੋਲ੍ਹਿਆ ਵੱਡਾ ਰਾਜ਼
Saturday, May 09, 2026 - 05:44 PM (IST)
ਜਲੰਧਰ (ਸੋਨੂੰ)- ਬਸਤੀ ਬਾਵਾ ਖੇਲ ਵਿਚ ਮੱਛੀ ਮਾਰਕਿਟ ਵਿਚ ਇਕ ਲਾਟਰੀ ਦੀ ਦੁਕਾਨ ਦੇ ਕਰਮਚਾਰੀ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ 45 ਸਾਲਾ ਅਰੁਣ ਕੁਮਾਰ ਉਰਫ਼ ਲੱਕੀ ਵਜੋਂ ਹੋਈ ਹੈ, ਜੋਕਿ ਸ਼ਹੀਦ ਬਾਬੂਲਾਭ ਸਿੰਘ ਨਗਰ ਦੇ ਰਹਿਣ ਵਾਲੇ ਮੁਲਖ ਰਾਜ ਦਾ ਪੁੱਤਰ ਹੈ। ਅਰੁਣ ਕੁਮਾਰ ਨੇ ਵਾਲੀਆ ਦੀ ਦੁਕਾਨ 'ਤੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕੀਤੀ। ਉਸ ਦੀ ਪਤਨੀ ਸੋਨੀਆ ਨੇ ਪੁਲਸ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ। ਘਟਨਾ ਸਥਾਨ ਤੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ ਹੈ। ਨਰਿੰਦਰ ਥਾਪਰ ਨੇ ਦੱਸਿਆ ਕਿ ਉਸ ਦੀ ਪਾਰਟੀ ਦੀ ਮੈਂਬਰ ਸੋਨੀਆ ਦੇ ਪਤੀ ਨੇ ਖ਼ੁਦਕੁਸ਼ੀ ਕਰ ਲਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ High Alert! ਸਾਰੇ ਹਵਾਈ ਅੱਡਿਆਂ ਤੇ ਸੰਵੇਦਨਸ਼ੀਲ ਸਥਾਨਾਂ ’ਤੇ ਵਧਾਈ ਸੁਰੱਖਿਆ, ਸਖ਼ਤ ਹੁਕਮ ਜਾਰੀ
ਮੌਕੇ ਤੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ ਹੈ ਅਤੇ ਪੁਲਸ ਨੇ ਵੌਇਸ ਰਿਕਾਰਡਿੰਗ ਜ਼ਬਤ ਕਰ ਲਈ ਹੈ। ਉਨ੍ਹਾਂ ਕਿਹਾ ਕਿ ਅਰੁਣ ਨੇ ਦੋ ਤੋਂ ਚਾਰ ਲੋਕਾਂ ਤੋਂ ਪੈਸੇ ਉਧਾਰ ਲਏ ਸਨ ਅਤੇ ਉਹ ਉਸ ਨੂੰ ਤੰਗ ਕਰ ਰਹੇ ਸਨ। ਥਾਪਰ ਨੇ ਕਿਹਾ ਕਿ ਉਸ ਨੇ ਵਿਆਜ 'ਤੇ ਪੈਸੇ ਉਧਾਰ ਲਏ ਸਨ ਅਤੇ ਜਦੋਂ ਕਿਸ਼ਤਾਂ ਖੁੰਝ ਜਾਂਦੀਆਂ ਸਨ ਤਾਂ ਉਹ ਉਸ ਨੂੰ ਤੰਗ ਕਰ ਰਹੇ ਸਨ। ਵਿਅਕਤੀ ਨੇ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ। ਉਕਤ ਅਰੁਣ ਦੀਆਂ ਦੋ ਧੀਆਂ ਸਨ। ਮ੍ਰਿਤਕ ਦੀ ਪਤਨੀ ਨੇ ਪੁਲਸ ਸ਼ਿਕਾਇਤ ਦਰਜ ਕਰਵਾਈ ਹੈ। ਸਟੇਸ਼ਨ ਹਾਊਸ ਅਫ਼ਸਰ (ਐੱਸ. ਐੱਚ. ਓ) ਰਾਕੇਸ਼ ਕੁਮਾਰ ਨੇ ਦੱਸਿਆ ਕਿ ਅਰੁਣ ਕੁਮਾਰ ਨੇ ਗੁਲਾਬ ਦੇਵੀ ਰੋਡ 'ਤੇ ਆਪਣੀ ਦੁਕਾਨ 'ਤੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ: ਪੰਜਾਬ Weather ਦੀ 12 ਮਈ ਤੱਕ ਦੀ Latest ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ Alert, ਪਵੇਗਾ ਮੀਂਹ
ਮ੍ਰਿਤਕ ਦੀ ਪਤਨੀ ਸੋਨੀਆ ਨੇ ਕਿਹਾ ਕਿ ਉਸ ਦੇ ਪਤੀ ਨੇ ਆਪਣੀ ਧੀ ਦੇ ਇਲਾਜ ਲਈ ਦੋ ਤੋਂ ਚਾਰ ਲੋਕਾਂ ਤੋਂ ਪੈਸੇ ਉਧਾਰ ਲਏ ਸਨ। ਇਹ ਲੋਕ ਉਸ ਨੂੰ ਤੰਗ ਕਰ ਰਹੇ ਸਨ। ਪਤੀ ਬੀਤੀ ਰਾਤ ਦੇਰ ਰਾਤ ਘਰੋਂ ਚਲਾ ਗਿਆ ਸੀ ਅਤੇ ਬਹੁਤ ਪਰੇਸ਼ਾਨ ਸੀ। ਜਾਂਚ 'ਚ ਪਤਾ ਲੱਗਾ ਕਿ ਉਸ ਨੇ ਇਕ ਲੱਖ ਰੁਪਏ ਉਧਾਰ ਲਏ ਸਨ। ਥਾਣਾ ਇੰਚਾਰਜ ਦੇ ਮੁਤਾਬਕ ਮ੍ਰਿਤਕ ਨੇ ਆਪਣੀ ਮੌਤ ਤੋਂ ਪਹਿਲਾਂ ਵ੍ਹਟਸਐਪ ਰਾਹੀਂ ਆਪਣੇ ਪਰਿਵਾਰ ਨੂੰ ਇਕ ਸੁਸਾਈਡ ਨੋਟ ਭੇਜਿਆ ਸੀ। ਸੁਸਾਈਡ ਨੋਟ ਅਤੇ ਪਰਿਵਾਰਕ ਬਿਆਨ ਦਰਜ ਕੀਤੇ ਗਏ ਹਨ। ਸੁਸਾਈਡ ਨੋਟ 'ਚ ਮ੍ਰਿਤਕ ਦੇ ਵਿਅਕਤੀਆਂ ਦੇ ਨਾਮ ਲਿਖੇ ਹਨ। ਲਾਸ਼ ਨੂੰ ਕਬੂਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਦਿੱਤਾ ਗਿਆ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਢੁੱਕਵੀਂ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Punjab: RCF ਕੰਪਲੈਕਸ 'ਚ ਵੱਡਾ ਹਾਦਸਾ! ਪਹਿਲੀ ਵਾਰ ਤੈਰਾਕੀ ਸਿੱਖਣ ਗਿਆ ਵਿਦਿਆਰਥੀ ਪਾਣੀ 'ਚ ਡੁੱਬਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
