ਜਲੰਧਰ ਦੇ ਰੈਣਕ ਬਾਜ਼ਾਰ ''ਚ ਮਸ਼ਹੂਰ ਦੁਕਾਨ ''ਤੇ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ

Saturday, May 16, 2026 - 02:15 PM (IST)

ਜਲੰਧਰ ਦੇ ਰੈਣਕ ਬਾਜ਼ਾਰ ''ਚ ਮਸ਼ਹੂਰ ਦੁਕਾਨ ''ਤੇ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ

ਜਲੰਧਰ (ਵੈੱਬ ਡੈਸਕ)- ਜਲੰਧਰ ਦੇ ਰੈਣਕ ਬਾਜ਼ਾਰ ਵਿਚ ਏ. ਸੀ. ਮਾਰਕੀਟ 'ਚ ਬਣੇ ਬੇਸਮੈਂਟ 'ਚ ਕੱਪੜਿਆਂ ਦੀ ਦੁਕਾਨ ਵਿਚ ਅੱਗ ਲੱਗ ਗਈ। ਇਸ ਘਟਨਾ ਨੂੰ ਲੈ ਕੇ ਲੋਕਾਂ ਵਿਚ ਹੜਕੰਪ ਮਚ ਗਿਆ। ਵੇਖਦੇ ਹੀ ਵੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ। ਲੋਕਾਂ ਨੇ ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ।  ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਅੱਗ ਬੁਝਾਉਣ ਵਿਚ ਜੁਟ ਗਈ। ਮਿਲੀ ਜਾਣਕਾਰੀ ਮੁਤਾਬਕ ਅੱਗ ਭਿਆਨਕ ਹੋਣ ਕਾਰਨ ਤਿੰਨ ਤੋਂ ਚਾਰ ਗੱਡੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਬਾਜ਼ਾਰ 'ਚ ਧੂੰਆਂ ਫੈਲਣ ਨਾਲ ਫਾਇਰ ਬ੍ਰਿਗੇਡ ਦੀ ਟੀਮ ਨੂੰ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਇੰਝ ਰਚੀ ਗਈ ਸੀ ਜਲੰਧਰ ਦੇ BSF ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਦੀ ਸਾਜਿਸ਼! ਅੰਮ੍ਰਿਤਸਰ ਤੋਂ ਲਿਆਂਦਾ ਸੀ IED

PunjabKesari

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੂੰ ਬੇਸਮੈਂਟ 'ਚ ਅਚਾਨਕ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਸ ਮੁਤਾਬਕ ਬੇਸਮੈਂਟ 'ਚ ਕੂੜਾ ਸੁੱਟਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਅੱਗ ਕੂੜੇ ਦੇ ਕਾਰਨ ਲੱਗੀ ਹੈ। ਤਰੁਣ ਨੇ ਦੱਸਿਆ ਕਿ ਲਿਫ਼ਟ ਕਰੀਬ 12 ਸਾਲਾਂ ਤੋਂ ਬੰਦ ਹੈ। ਬਾਜ਼ਾਰ 'ਚ ਦਰਜੀ ਕੰਮ ਕਰਦੇ ਹਨ ਅਤੇ ਬੇਕਾਰ ਕੱਪੜੇ ਬੇਸਮੈਂਟ 'ਚ ਸੁੱਟ ਦਿੰਦੇ ਹਨ। ਨਤੀਜੇ ਵਜੋਂ ਵੈਸਟ ਕੱਪੜਿਆਂ ਨਾਲ ਬੇਸਮੈਂਟ ਵਿਚ ਅੱਗ ਲੱਗ ਗਈ। ਉਥੇ ਹੀ ਸੰਜੇ ਜੋ ਬਾਜ਼ਾਰ 'ਚ ਇਕ ਦੁਕਾਨ ਦਾ ਮਾਲਕ ਹੈ, ਨੇ ਅੱਗ ਲਈ ਦਰਜ਼ੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ 24 ਘੰਟੇ ਅਹਿਮ! 11 ਜ਼ਿਲ੍ਹਿਆਂ 'ਚ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, IMD ਨੇ ਕੀਤੀ ਭਵਿੱਖਬਾਣੀ

ਸੰਜੇ ਮੁਤਾਬਕ ਦਰਜ਼ੀ ਬੇਸਮੈਂਟ 'ਚ ਵੇਸਟ ਕੱਪੜੇ ਸੁੱਟਦੇ ਹਨ। ਸ਼ੱਕ ਹੈ ਕਿ ਇਹ ਹਾਦਸਾ ਬੀੜੀ ਜਾਂ ਸਿਗਰਟ ਪੀਣ ਦੌਰਾਨ ਨਿਕਲੀ ਚੰਗਿਆੜੀ ਕਾਰਨ ਹੋਇਆ ਹੈ। ਦੂਜੇ ਪਾਸੇ ਸ਼ੈਰੀ ਚੱਢਾ ਨੇ ਕਿਹਾ ਕਿ ਦਰਜ਼ੀ ਬੇਸਮੈਂਟ 'ਚ ਵੇਸਟ ਕੱਪੜੇ ਸੁੱਟਦੇ ਹਨ ਅਤੇ ਅੱਗ ਬੇਸਮੈਂਟ ਵਿੱਚ ਪਏ ਕੱਪੜਿਆਂ ਕਾਰਨ ਲੱਗੀ ਹੈ। ਉਸ ਨੇ ਅੱਗੇ ਕਿਹਾ ਕਿ ਜੇਕਰ ਅੱਗ ਦੇਰ ਰਾਤ ਲੱਗੀ ਹੁੰਦੀ ਤਾਂ ਇਸ ਨਾਲ ਕਾਫ਼ੀ ਨੁਕਸਾਨ ਹੋ ਸਕਦਾ ਸੀ। ਦਰਜ਼ੀ ਲਿਫ਼ਟ ਖੇਤਰ ਵਿੱਚ ਵੇਸਟ ਕੱਪੜੇ ਨੂੰ ਸੁੱਟਦੇ ਹਨ। ਉਥੇ ਹੀ ਉਨ੍ਹਾਂ ਨੇ ਇਸ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋ: ਜਲੰਧਰ 'ਚ ਚੋਰਾਂ ਦੇ ਬੁਲੰਦ ਹੌਂਸਲੇ! ਫੁੱਟਬਾਲ ਚੌਕ ਨੇੜੇ 10 ਸਕਿੰਟਾਂ 'ਚ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News