ਜਲੰਧਰ: ਮਾਪੇ ਗਏ ਸਨ ਕੰਮ ''ਤੇ... ਪਿੱਛੋਂ ਨੌਜਵਾਨ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਪਲਾਂ ''ਚ ਪਿਆ ਚੀਕ-ਚਿਹਾੜਾ
Monday, May 11, 2026 - 03:48 PM (IST)
ਜਲੰਧਰ (ਮਹੇਸ਼)- ਏਕਤਾ ਨਗਰ ਫੇਜ਼-1 ਰਾਮਾ ਮੰਡੀ ਵਿਚ 21 ਸਾਲ ਦੇ ਨੌਜਵਾਨ ਵੱਲੋਂ ਆਪਣੇ ਘਰ ਵਿਚ ਹੀ ਲੋਹੇ ਦੀ ਗਰਿੱਲ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਰਾਮਾ ਮੰਡੀ ਦੇ ਏ. ਐੱਸ. ਆਈ. ਸੇਵਾ ਸਿੰਘ ਨੂੰ ਰਿੰਕੇਸ਼ ਸ਼ਰਮਾ ਪੁੱਤਰ ਸੰਤੋਸ਼ ਲਾਲ ਸ਼ਰਮਾ ਵਾਸੀ ਮਕਾਨ ਨੰਬਰ-231 ਏਕਤਾ ਨਗਰ ਫੇਜ਼-1 ਰਾਮਾ ਮੰਡੀ ਜਲੰਧਰ ਨੇ ਬਿਆਨ ਦਿੱਤੇ ਹਨ ਕਿ ਉਹ ਪੀ. ਪੀ. ਆਰ. ਮਾਲ ਵਿਚ 'ਜ਼ਿੰਗ ਟ੍ਰੈਵਲ ਏਜੰਸੀ' ਵਿਚ ਬਤੌਰ ਮੈਨੇਜਰ ਨੌਕਰੀ ਕਰਦਾ ਹੈ ਅਤੇ ਉਸ ਦੀ ਪਤਨੀ ਮਮਤਾ ਸ਼ਰਮਾ 'ਫੂਡ ਕੋਰਟਸ' ਫੋਕਲ ਪੁਆਇੰਟ ਜਲੰਧਰ ਵਿਚ ਨੌਕਰੀ ਕਰਦੀ ਹੈ।
ਇਹ ਵੀ ਪੜ੍ਹੋ: ਪੰਜਾਬ ਵਾਸੀ ਦੇਣ ਧਿਆਨ! ਇਹ ਮੇਨ ਰੋਡ ਇਕ ਮਹੀਨੇ ਲਈ ਕਰ ਦਿੱਤੀ ਗਈ ਬੰਦ, ਡਾਇਵਰਟ ਰਹੇਗਾ ਰਸਤਾ
ਉਸ ਨੇ ਦੱਸਿਆ ਕਿ ਉਸ ਦਾ ਲੜਕਾ ਰਾਹੁਲ ਸ਼ਰਮਾ, ਜੋਕਿ ਖਾਲਸਾ ਕਾਲਜ ਵਿਚ ਬੀ. ਏ. ਦੀ ਪੜ੍ਹਾਈ ਕਰਦਾ ਸੀ। ਉਸ ਨੇ ਕਿਹਾ ਕਿ ਉਹ ਦੋਵੇਂ ਪਤੀ-ਪਤਨੀ ਆਪਣੇ ਕੰਮ ’ਤੇ ਗਏ ਹੋਏ ਸਨ। ਰਾਹੁਲ ਸ਼ਨੀਵਾਰ ਨੂੰ ਕਾਲਜ ਨਹੀਂ ਗਿਆ ਸੀ ਅਤੇ ਘਰ ਹੀ ਮੌਜੂਦ ਸੀ। ਉਸ ਨੇ ਦੱਸਿਆ ਕਿ ਜਦੋਂ ਰਾਤ 8 ਵਜੇ ਉਸ ਦੀ ਪਤਨੀ ਮਮਤਾ ਕੰਮ ਤੋਂ ਵਾਪਸ ਘਰ ਪਹੁੰਚੀ ਤਾਂ ਉਸ ਨੇ ਵੇਖਿਆ ਕਿ ਰਾਹੁਲ ਨੇ ਘਰ ਦੇ ਕਮਰੇ ਦੇ ਦਰਵਾਜ਼ੇ ’ਤੇ ਲੱਗੀ ਲੋਹੇ ਦੀ ਗਰਿੱਲ ਨਾਲ ਕੱਪੜਾ ਬੰਨ੍ਹ ਕੇ ਗਲੇ ਵਿਚ ਫ਼ਾਹਾ ਲਿਆ ਹੋਇਆ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਸ਼ਰਮਸਾਰ ਕਰਦੀ ਘਟਨਾ! ਚੱਲਦੀ ਕਾਰ 'ਚ ਔਰਤ ਨਾਲ ਗੈਂਗਰੇਪ
ਮਮਤਾ ਨੇ ਫ਼ੋਨ ’ਤੇ ਉਸ ਨੂੰ ਪੂਰੀ ਗੱਲ ਦੱਸੀ। ਰਿੰਕੇਸ਼ ਨੇ ਕਿਹਾ ਕਿ ਉਸੇ ਸਮੇਂ ਉਸ ਦੀ ਪਤਨੀ ਮਮਤਾ ਅਤੇ ਸਾਲੇ ਅਨਿਲ ਜੋਸ਼ੀ ਨੇ ਰਾਹੁਲ ਨੂੰ ਦਰਵਾਜ਼ੇ ਦੀ ਗਰਿੱਲ ਤੋਂ ਹੇਠਾਂ ਉਤਾਰਿਆ ਪਰ ਉਸ ਸਮੇਂ ਉਸ ਦੀ ਮੌਤ ਹੋ ਚੁੱਕੀ ਸੀ। ਉਸ ਨੇ ਕਿਹਾ ਕਿ ਰਾਹੁਲ ਪਿਛਲੇ ਕੁਝ ਸਮੇਂ ਤੋਂ ਡਿਪ੍ਰੈਸ਼ਨ (ਮਾਨਸਿਕ ਪ੍ਰੇਸ਼ਾਨੀ) ਵਿਚ ਰਹਿੰਦਾ ਸੀ ਅਤੇ ਇਸੇ ਕਾਰਨ ਉਸ ਨੇ ਗ਼ਲਤ ਕਦਮ ਚੁੱਕਦੇ ਹੋਏ ਖ਼ੁਦਕੁਸ਼ੀ ਕਰ ਲਈ। ਉਸ ਨੇ ਕਿਹਾ ਕਿ ਉਸ ਦੇ ਪੁੱਤਰ ਦੀ ਮੌਤ ਨੂੰ ਲੈ ਕੇ ਕਿਸੇ ਦਾ ਕੋਈ ਕਸੂਰ ਨਹੀਂ ਹੈ, ਇਸ ਲਈ ਉਹ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਉਣੀ ਚਾਹੁੰਦੇ। ਜਾਂਚ ਅਧਿਕਾਰੀ ਸੇਵਾ ਸਿੰਘ ਨੇ ਕਿਹਾ ਕਿ ਪੁਲਸ ਨੇ ਮ੍ਰਿਤਕ ਰਾਹੁਲ ਸ਼ਰਮਾ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ: ਗੋਲ਼ੀਆਂ ਮਾਰ ਕਤਲ ਕੀਤੇ ਨੌਜਵਾਨ ਦੇ ਮਾਮਲੇ 'ਚ ਨਵਾਂ ਮੋੜ! ਲਾਈਵ ਆ ਕੇ ਕਿਹਾ 'ਮੈਂ ਆਪਣੇ ਭਰਾ ਦੇ ਕਤਲ ਬਦਲਾ ਲਿਆ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
