ਵੱਡੀ ਖ਼ਬਰ : ਰਾਹ ''ਚ ਘੇਰ ਕੇ ਮਾਰ ''ਤਾ ਪੰਜਾਬ ਪੁਲਸ ਦਾ ਏ. ਐੱਸ. ਆਈ.
Tuesday, May 19, 2026 - 06:39 PM (IST)
ਲੋਹੀਆ ਖਾਸ (ਸੁਖਪਾਲ ਰਾਜਪੂਤ) : ਲੋਹੀਆਂ ਖਾਸ ਦੇ ਪਿੰਡ ਮਹਿਰਾਜ ਵਾਲਾ ਰੋਡ 'ਤੇ ਏ.ਐੱਸ.ਆਈ ਪੂਰਨ ਸਿੰਘ ਪੁੱਤਰ ਨੰਦ ਸਿੰਘ ਵਾਸੀ ਗੱਟਾ ਮੰਡੀ ਕਾਸੂ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਏ.ਐੱਸ.ਆਈ ਪੂਰਨ ਸਿੰਘ ਬੀਤੀ ਰਾਤ ਕਰੀਬ 10 - 30 ਵਜੇ ਸ਼ਾਹਕੋਟ ਤੋਂ ਡਿਊਟੀ ਕਰਕੇ ਮੋਟਰਸਾਈਕਲ 'ਤੇ ਵਾਪਸ ਆਪਣੇ ਪਿੰਡ ਗੱਟਾ ਮੁੰਡੀ ਕਾਸੂ ਜਾ ਰਿਹਾ ਸੀ। ਮਹਿਰਾਜ ਵਾਲਾ ਰੋਡ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਸਿਰ 'ਚ ਸੱਟ ਮਾਰਨ ਕਾਰਨ ਉਹ ਸਖ਼ਤ ਜ਼ਖਮੀ ਹੋ ਗਿਆ। ਇਸ ਦੌਰਾਨ ਪਿੱਛੋਂ ਆ ਰਹੇ ਰਾਹਗੀਰਾਂ ਵੱਲੋਂ ਜ਼ਖਮੀ ਹਾਲਤ 'ਚ ਡਿੱਗੇ ਪੂਰਨ ਸਿੰਘ ਕੋਲ ਖੜਨ 'ਤੇ ਪੂਰਨ ਸਿੰਘ ਨੇ ਆਪਣੇ ਮੋਬਾਇਲ ਦਾ ਲੋਕ ਖੋਲ ਕੇ ਉਸ ਨੂੰ ਆਪਣੇ ਘਰ ਦਾ ਨੰਬਰ ਦਿੱਤਾ। ਰਾਹਗੀਰਾਂ ਵੱਲੋਂ ਪਰਿਵਾਰ ਨੂੰ ਇਸ ਵਾਰਦਾਤ ਬਾਰੇ ਦੱਸਿਆ। ਜਿਸ ਤੋਂ ਬਾਅਦ ਏ. ਐੱਸ. ਆਈ. ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਸਕੂਲਾਂ ਵਿਚ ਤੁਰੰਤ ਕੀਤੀ ਗਈ ਛੁੱਟੀ

ਇਸ ਮੌਕੇ ਕਿਸੇ ਵਿਅਕਤੀ ਨੇ 112 ਨੰਬਰ 'ਤੇ ਕਾਲ ਕਰਕੇ ਪੁਲਸ ਨੂੰ ਸੂਚਨਾ ਦਿੱਤੀ। ਪੂਰਨ ਸਿੰਘ ਆਪਣੇ ਪਿੱਛੇ ਪਤਨੀ ਤੋਂ ਇਲਾਵਾ 3 ਲੜਕੀਆਂ ਜੋ ਵਿਆਹੀਆਂ ਹੋਈਆਂ ਹਨ ਅਤੇ 2 ਲੜਕੇ ਛੱਡ ਗਿਆ ਹੈ। ਥਾਣਾ ਮੁਖੀ ਸੁਖਜਿੰਦਰ ਸਿੰਘ ਖਹਿਰਾ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਕੈਮਰਿਆਂ ਦੀ ਚੈਕਿੰਗ ਮਗਰੋਂ ਇਸ ਵਾਰਦਾਤ ਬਾਰੇ ਪਤਾ ਚੱਲ ਜਾਵੇਗਾ। ਫਿਲਹਾਲ ਪੁਲਸ ਨੇ ਇਸ ਨੂੰ ਲੁੱਟ ਖੋਹ ਦੀ ਵਾਰਦਾਤ ਪੱਖੋਂ ਇਨਕਾਰ ਕੀਤਾ ਹੈ। ਪੂਰਨ ਸਿੰਘ ਦੇ ਭਤੀਜੇ ਨੇ ਦੱਸਿਆ ਕਿ ਏ.ਐਸ.ਆਈ ਦੇ ਸਿਰ ਵਿਚ 2 ਕਾਪੇ ਦਾਤਰ ਆਦਿ ਤੇਜ਼ ਹਥਿਆਰ ਨਾਲ ਹਮਲਾ ਕੀਤਾ ਗਿਆ ਹੈ ਜੋ ਕਿ ਰੰਜਿਸ਼ ਤਹਿਤ ਹੋ ਸਕਦਾ ਜਿਸ ਦੀ ਰਿਪੋਰਟ ਪੋਸਟਮਾਰਟਮ ਆਉਣ ਤੋਂ ਬਾਅਦ ਪਤਾ ਚੱਲ ਜਾਵੇਗੀ।
ਇਹ ਵੀ ਪੜ੍ਹੋ : ਪਾਵਰਕਾਮ ਵਿਭਾਗ 'ਚ ਫਿਰ ਪੈ ਗਿਆ ਵੱਡਾ ਪੰਗਾ, ਮੁਲਾਜ਼ਮਾਂ ਵਿਚ ਮਚੀ ਹਾਹਾਕਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
