ਅਫਗਾਨਿਸਤਾਨ ਵਿਰੁੱਧ ਭਾਰਤ ਦੀ ਅੰਡਰ-19 ਟੀਮ ਦਾ ਐਲਾਨ

Monday, Nov 18, 2019 - 10:18 PM (IST)

ਅਫਗਾਨਿਸਤਾਨ ਵਿਰੁੱਧ ਭਾਰਤ ਦੀ ਅੰਡਰ-19 ਟੀਮ ਦਾ ਐਲਾਨ

ਨਵੀਂ ਦਿੱਲੀ— ਵਿਜੇ ਹਜ਼ਾਰੇ ਟਰਾਫੀ 'ਚ ਹਾਲ ਹੀ 'ਚ ਦੋਹਰਾ ਸੈਂਕੜਾ ਲਗਾਉਣ ਵਾਲੇ ਮੁੰਬਈ ਦੇ ਖੱਬੇ ਹੱਥ ਦੇ ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ਅਫਗਾਨਿਸਤਾਨ ਵਿਰੁੱਧ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਦੇ ਪਹਿਲੇ 2 ਮੈਚਾਂ ਦੇ ਲਈ ਭਾਰਤ ਦੀ ਮਜ਼ਬੂਤ ਅੰਡਰ-19 ਟੀਮ 'ਚ ਜਗ੍ਹਾ ਮਿਲੀ ਹੈ।
ਪ੍ਰਿਯਮ ਗਰਗ ਦੀ ਅਗਵਾਈ ਵਾਲੀ ਭਾਰਤੀ ਟੀਮ ਅਗਲੇ ਸਾਲ ਹੋਣ ਵਾਲੇ ਅੰਡਰ-19 ਵਿਸ਼ਵ ਕੱਪ ਦੀ ਤਿਆਰੀ ਕਰ ਰਹੀ ਹੈ। ਪੰਜ ਮੈਚਾਂ ਦੀ ਸੀਰੀਜ਼ ਦੇ ਮੁਕਾਬਲੇ ਲਖਨਾਊ ਦੇ ਇਕਾਨਾ ਸਟੇਡੀਅਮ 'ਚ 22, 24, 26, 28 ਤੇ 30 ਨਵੰਬਰ ਨੂੰ ਖੇਡਿਆ ਜਾਵੇਗਾ।
ਪਹਿਲੇ ਦੋ ਮੈਚਾਂ ਦੇ ਲਈ ਭਾਰਤੀ ਟੀਮ ਇਸ ਪ੍ਰਕਾਰ ਹੈ— ਯਸ਼ਸਵੀ ਜੈਸਵਾਲ, ਤਿਲਕ ਵਰਮਾ, ਅਰਜੁਨ ਆਜ਼ਾਦ, ਪ੍ਰਿਯਮ ਗਰਗ (ਕਪਤਾਨ), ਸ਼ਾਸ਼ਵਤ ਰਾਵਤ, ਕੁਮਾਰ ਕੁਸ਼ਾਗ੍ਰ, ਦਿਵਯਾਂਸ਼ ਜੋਸ਼ੀ, ਰਵੀ ਬਿਸ਼ਨੋਈ, ਕਾਰਤਿਕ ਤਿਆਗੀ, ਆਕਾਸ਼ ਸਿੰਘ, ਅਥਰਵ ਅੰਕੋਲੇਕਰ, ਪਾਟਿਲ, ਸੀ. ਟੀ. ਐੱਲ. ਰਕਸ਼ਣ ਤੇ ਕਰੁਥਿਕ ਕ੍ਰਿਸ਼ਣਾ


author

Gurdeep Singh

Content Editor

Related News