ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਐਲਾਨ

Wednesday, Jan 21, 2026 - 06:29 PM (IST)

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਐਲਾਨ

ਗੁਰਦਾਸਪੁਰ/ਕਲਾਨੌਰ (ਵੈੱਬ ਡੈਸਕ, ਹਰਜਿੰਦਰ) : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਤੇਜ਼ ਕਰਦਿਆਂ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇੱਕ ਵੱਡਾ ਐਲਾਨ ਕੀਤਾ ਹੈ। ਗੁਰਦਾਸਪੁਰ ਦੇ ਹਲਕਾ ਕਲਾਨੌਰ ਵਿਖੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਆਗਾਮੀ ਚੋਣਾਂ ਵਿਚ ਪਾਰਟੀ ਵੱਲੋਂ 40 ਫੀਸਦੀ ਟਿਕਟਾਂ ਨੌਜਵਾਨਾਂ ਨੂੰ ਅਤੇ 35 ਫੀਸਦੀ ਟਿਕਟਾਂ ਔਰਤਾਂ ਨੂੰ ਦਿੱਤੀਆਂ ਜਾਣਗੀਆਂ। ਪਾਰਟੀ ਦੀ ਰਣਨੀਤੀ ਸਪੱਸ਼ਟ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਰਾਜਨੀਤੀ ਵਿਚ ਨੌਜਵਾਨ ਚਿਹਰਿਆਂ ਨੂੰ ਅੱਗੇ ਲੈ ਕੇ ਆਉਣਗੇ। ਉਨ੍ਹਾਂ ਇਹ ਵੀ ਵਿਸ਼ੇਸ਼ ਤੌਰ 'ਤੇ ਕਿਹਾ ਕਿ ਜਿਹੜੇ ਲੋਕ ਹਾਸ਼ੀਏ 'ਤੇ ਧੱਕੇ ਗਏ ਹਨ, ਉਨ੍ਹਾਂ ਨੂੰ ਵੀ ਅੱਗੇ ਲਿਆਂਦਾ ਜਾਵੇਗਾ ਅਤੇ ਪਾਰਟੀ ਵਿਚ ਹਰ ਇਕ ਦਾ ਮਾਣ ਸਨਮਾਨ ਪੂਰੀ ਤਰ੍ਹਾਂ ਕਾਇਮ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ : ਛੋਟੇ ਭਰਾ ਦਾ ਕਤਲ ਕਰਕੇ ਮਾਪਿਆਂ ਕੋਲ ਪਹੁੰਚਿਆ ਵੱਡਾ ਪੁੱਤ, ਗੱਲ ਸੁਣ ਕੇ ਕੰਬ ਗਈ ਮਾਂ

ਅਕਾਲੀ ਦਲ ਪੁਨਰ ਸੁਰਜੀਤ ਵਿਚ ਹਰ ਵਰਗ ਨੂੰ ਪ੍ਰਤੀਨਿਧਤਾ ਦਿੱਤੀ ਜਾਵੇਗੀ। ਟਿਕਟਾਂ ਦੀ ਵੰਡ ਵਿਚ ਪਾਰਦਰਸ਼ਤਾ ਦਾ ਭਰੋਸਾ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੋਈ ਵੀ ਟਿਕਟ ਮੁੱਲ ਨਹੀਂ ਵੇਚੀ ਜਾਵੇਗੀ। ਟਿਕਟ ਸਿਰਫ਼ ਉਸੇ ਉਮੀਦਵਾਰ ਨੂੰ ਮਿਲੇਗੀ ਜੋ ਲੋਕਾਂ ਲਈ ਦਿਨ-ਰਾਤ ਕੰਮ ਕਰੇਗਾ ਅਤੇ ਜਿਸ ਦੀ ਜਨਤਾ ਵਿਚ ਮਜ਼ਬੂਤ ਪਕੜ ਹੋਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਸ਼ੁੱਕਰਵਾਰ ਨੂੰ ਰਾਖਵੀਂ ਛੁੱਟੀ

ਉਨ੍ਹਾਂ ਕਿਹਾ ਕਿ ਕਦੇ ਛੋਟੇ ਹੁੰਦੇ ਸੁਣਦੇ ਸੀ ਕਿ ਬਿਹਾਰ ਅਤੇ ਉੱਤਰਪ੍ਰਦੇਸ਼ ਵਰਗੇ ਸੂਬਿਆਂ ਵਿਚ ਗੁੰਡਾਗਰਦੀ ਅਤੇ ਗੈਂਗਸਟਰਾਂ ਦਾ ਰਾਜ ਹੁੰਦਾ ਸੀ ਪਰ ਅੱਜ ਉਹੀ ਹਾਲਾਤ ਪੰਜਾਬ 'ਚ ਬਣ ਚੁੱਕੇ ਹਨ। ਹਰ ਕੋਈ ਦਰਦ ਨੂੰ ਆਪਣੇ ਉਪਰ ਹੰਢਾ ਰਿਹਾ ਹੈ। ਕਦੇ ਕਿਸੇ ਸਿੰਗਰ ਦਾ ਕਦੇ ਕਿਸੇ ਕਬੱਡੀ ਖਿਡਾਰੀ ਦਾ ਜਾਂ ਪੈਸੇ ਪਿੱਛੇ ਕਿਸੇ ਕਾਰੋਬਾਰੀ ਦਾ ਕਤਲ ਹੋ ਰਿਹਾ ਹੈ। ਜਿਹੜੇ ਬਦਲਾਅ ਦੀ ਗੱਲ ਕਰਕੇ ਸੱਤਾ 'ਚ ਆਏ ਸਨ ਜੋ ਕਹਿੰਦੇ ਸਨ ਕਿ ਅਸੀਂ ਵੀ. ਆਈ. ਪੀ ਕਲਚਰ ਦੇ ਖ਼ਿਲਾਫ਼ ਹਾਂ, ਉਹ ਖ਼ੁਦ ਵੀ. ਆਈ. ਪੀ ਬਣੇ ਹੋਏ ਹਨ। 

ਇਹ ਵੀ ਪੜ੍ਹੋ : ਪਾਵਰਕਾਮ ਨੇ ਡਿਫਾਲਟਰਾਂ 'ਤੇ ਵੱਡੇ ਪੱਧਰ 'ਤੇ ਸ਼ੁਰੂ ਕੀਤੀ ਕਾਰਵਾਈ, ਕੁਨੈਕਸ਼ਨ ਕੱਟਣਗੀਆਂ 13 ਟੀਮਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News