45ਵੇਂ ਬੇਡਾਲੇਨਾ ਇੰਟਰਨੈਸ਼ਨਲ ਸ਼ਤਰੰਜ ''ਚ ਭਾਰਤ ਦਾ ਸ਼੍ਰੀਸਵਨ ਰਿਹਾ ਟਾਪ-10 ''ਚ

Monday, Aug 12, 2019 - 10:53 PM (IST)

45ਵੇਂ ਬੇਡਾਲੇਨਾ ਇੰਟਰਨੈਸ਼ਨਲ ਸ਼ਤਰੰਜ ''ਚ ਭਾਰਤ ਦਾ ਸ਼੍ਰੀਸਵਨ ਰਿਹਾ ਟਾਪ-10 ''ਚ

ਨਵੀਂ ਦਿੱਲੀ (ਨਿਕਲੇਸ਼ ਜੈਨ)-  ਬੇਡਾਲੋਨਾ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਟਾਈਬ੍ਰੇਕ ਦੇ ਆਧਾਰ 'ਤੇ ਚਿਲੀ ਦੇ ਰੋਜਸ ਲੂਈਸ ਨੇ ਆਪਣੇ ਨਾਂ ਕਰ ਲਿਆ। ਉਸ ਨੇ 7 ਅੰਕ ਬਣਾਏ ਪਰ ਇੰਨੇ ਹੀ ਅੰਕਾਂ 'ਤੇ 4 ਹੋਰ ਖਿਡਾਰੀ ਰਹੇ ਪਰ ਟਾਈਬ੍ਰੇਕ ਦੇ ਆਧਾਰ 'ਤੇ ਮੇਜ਼ਬਾਨ ਸਪੇਨ ਦਾ ਪੇਦਰੋਂ ਮਸਕਾਰੋ ਦੂਜੇ, ਸਪੇਨ ਦਾ ਹੀ ਲੋਰੇਂਜੋ ਲਜਾਰੋ ਤੀਜੇ, ਕਿਊਬਾ ਦਾ ਫੈਬਿਆਨੋ ਲੋਪੇਜ ਚੌਥੇ ਤੇ ਕੋਲੰਬੀਆ ਦਾ ਕ੍ਰਿਸਿਅਨ ਆਂਦ੍ਰੇ 5ਵੇਂ ਸਥਾਨ 'ਤੇ ਰਿਹਾ।
ਭਾਰਤੀ ਖਿਡਾਰੀਆਂ ਵਿਚ 12 ਸਾਲਾ ਸ਼੍ਰੀਸਵਨ ਐੱਮ. ਆਖਰੀ ਰਾਊਂਡ ਵਿਚ ਕੋਲੰਬੀਅਨ ਫਿਡੇ ਮਾਸਟਰ ਆਲੇਜਾਂਦ੍ਰੋ ਮਾਤੇਓਸ ਨੂੰ ਹਰਾਉਂਦਿਆਂ 6.5 ਅੰਕਾਂ ਨਾਲ ਟਾਪ-10 ਵਿਚ ਜਗ੍ਹਾ ਬਣਾਉਣ ਵਿਚ ਕਾਮਯਾਬ ਰਿਹਾ। ਅਨੁਜ ਸ਼੍ਰੀਵਾਤ੍ਰੀ ਨੇ ਵੀ ਆਖਰੀ ਰਾਊਂਡ ਵਿਚ ਕੋਲੰਬੀਆ ਦੇ ਅਵਿਲਾ ਸੇਂਤਿਆਗੋ ਨੂੰ ਹਰਾਉਂਦਿਆਂ ਟਾਪ-20 ਵਿਚ ਜਗ੍ਹਾ ਬਣਾ ਲਈ ਤੇ ਉਸ ਨੂੰ ਸਰਵਸ੍ਰੇਸ਼ਠ  ਅੰਡਰ-16 ਖਿਡਾਰੀ ਦਾ ਖਿਤਾਬ ਦਿੱਤਾ ਗਿਆ।


author

Gurdeep Singh

Content Editor

Related News