ਭਾਰਤ ਦੀ ਵਨਡੇ ਟੀਮ ਮੁੰਬਈ ’ਚ 14 ਦਿਨਾਂ ਲਈ ਰਹੇਗੀ ਏਕਾਂਤਵਾਸ

Saturday, Jun 12, 2021 - 07:10 PM (IST)

ਭਾਰਤ ਦੀ ਵਨਡੇ ਟੀਮ ਮੁੰਬਈ ’ਚ 14 ਦਿਨਾਂ ਲਈ ਰਹੇਗੀ ਏਕਾਂਤਵਾਸ

ਸਪੋਰਟਸ ਡੈਸਕ : ਸ਼ਿਖਰ ਧਵਨ ਦੀ ਅਗਵਾਈ ਵਾਲੀ ਭਾਰਤ ਦੀ ਵਨਡੇ ਟੀਮ ਮੁੰਬਈ ’ਚ 14 ਜੂਨ ਤੋਂ 28 ਜੂਨ ਤੱਕ ਮੁੰਬਈ ’ਚ ਏਕਾਂਤਵਾਸ ’ਚ ਰਹੇਗੀ ਅਤੇ ਸ਼੍ਰੀਲੰਕਾ ਖ਼ਿਲਾਫ 13 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਛੇ ਮੈਚਾਂ ਦੀ ਲੜੀ ਲਈ ਕੋਲੰਬੋ ਰਵਾਨਾ ਹੋਣ ਤੋਂ ਪਹਿਲਾਂ ਖਿਡਾਰੀਆਂ ਦੇ ਇਕ ਦਿਨ ਛੱਡ ਕੇ ਛੇ ਆਰ. ਟੀ.-ਪੀ. ਸੀ. ਆਰ. ਟੈਸਟ ਹੋਣਗੇ। ਸ਼੍ਰੀਲੰਕਾ ਜਾਣ ਵਾਲੀ ਟੀਮ ਲਈ ਸਾਰੇ ਸਟੈਂਡਰਡ ਆਪ੍ਰੇਟਿੰਗ ਪ੍ਰਕਿਰਿਆਵਾਂ (ਐੱਸ. ਓ. ਪੀਜ਼) ਉਹੀ ਰਹਿਣਗੀਆਂ, ਜੋ ਇੰਗਲੈਂਡ ਖ਼ਿਲਾਫ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਅਤੇ ਪੰਜ ਮੈਚਾਂ ਦੀ ਸੀਰੀਜ਼ ਲਈ ਬ੍ਰਿਟੇਨ ’ਚ ਭਾਰਤ ਦੀ ਟੈਸਟ ਟੀਮ ਲਈ ਰੱਖੀਆਂ ਗਈਆਂ ਸਨ।

ਇਹ ਵੀ ਪੜ੍ਹੋ : ਓਲੰਪਿਕ ’ਚ ਮੁਸ਼ਕਿਲ ਹਾਲਾਤ ’ਚ ਦਿਮਾਗ ਨੂੰ ਸ਼ਾਂਤ ਰੱਖਣਾ ਹੋਵੇਗਾ ਅਹਿਮ : ਨਵਨੀਤ

ਇਸ ਦੀ ਜਾਣਕਾਰੀ ਰੱਖਣ ਵਾਲੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸੂਤਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ, “ਸਾਰੇ ਨਿਯਮ ਉਹੀ ਹੋਣਗੇ, ਜੋ ਇੰਗਲੈਂਡ ਜਾਣ ਲਈ ਅਪਣਾਏ ਗਏ ਹਨ। ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਖਿਡਾਰੀ ਚਾਰਟਰਡ ਫਲਾਈਟ ਰਾਹੀਂ ਆਉਣਗੇ ਅਤੇ ਕੁਝ ਕਮਰਸ਼ੀਅਲ ਏਅਰਲਾਈਨਜ਼ ਦੀਆਂ ਬਿਜ਼ਨੈੱਸ ਕਲਾਸ ਰਾਹੀਂ ਯਾਤਰਾ ਕਰਨਗੇ। ਉਸ ਨੇ ਕਿਹਾ, “ਉਹ 7 ਦਿਨਾਂ ਲਈ ਆਪਣੇ ਕਮਰੇ ’ਚ ਵੱਖਰੇ ਰਹਿਣਗੇ ਅਤੇ ਫਿਰ ਉਹ ਜੈਵਿਕ ਤੌਰ ’ਤੇ ਸੁਰੱਖਿਅਤ ਵਾਤਾਵਰਣ ਵਿਚ ਇਕ ‘ਆਮ’ ਜਗ੍ਹਾ ’ਤੇ ਮਿਲ ਸਕਣਗੇ।

ਖਿਡਾਰੀ ਵੱਖੋ-ਵੱਖਰੇ ਸਮੇਂ ਜਿਮ ਸੈਸ਼ਨਾਂ ’ਚ ਹਿੱਸਾ ਲੈਣ ਦੇ ਯੋਗ ਹੋਣਗੇ। 13 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦੇ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤੀ ਟੀਮ ਨੂੰ ਵਿਅਕਤੀਗਤ ਸਿਖਲਾਈ ਸੈਸ਼ਨ ਤੋਂ ਬਾਅਦ ਮੈਚ ਦੀਆਂ ਸਥਿਤੀਆਂ ’ਚ ਸਿਖਲਾਈ ਦਿੱਤੀ ਜਾਏਗੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਕੋਲੰਬੋ ’ਚ ਟੀਮ ਹੋਟਲ ’ਚ ਤਿੰਨ ਦਿਨ ਤਕ ਕਮਰੇ ’ਚ ਏਕਾਂਤਵਾਸ ਰਹਿਣਾ ਹੋਵੇਗਾ। ਸੂਤਰ ਨੇ ਕਿਹਾ, “ਇਹ ਉਸੇ ਤਰ੍ਹਾਂ ਹੋਵੇਗਾ, ਜਿਵੇਂ ਇੰਗਲੈਂਡ ’ਚ ਹੋ ਰਿਹਾ ਹੈ। ਮੈਚ ਵਰਗੀਆਂ ਸਥਿਤੀਆਂ ਬਣਾਈਆਂ ਜਾਣਗੀਆਂ ਅਤੇ ਅਭਿਆਸ ਟੀਮ ਦੇ ਅੰਦਰ ਕੀਤਾ ਜਾਵੇਗਾ। ਤੁਸੀਂ ਆਪਣੇ ਮੁੱਖ ਖਿਡਾਰੀਆਂ ਨੂੰ ਪਹਿਲੀ ਗੇਂਦ ’ਤੇ ਬਾਹਰ ਨਹੀਂ ਜਾਣ ਦੇਣਾ ਚਾਹੁੰਦੇ। ਹਰੇਕ ਨੂੰ ਸਿਖਲਾਈ ਦੀ ਜ਼ਰੂਰਤ ਹੈ ਤਾਂ ਇਹ ਅਭਿਆਸ ਮੈਚ ਨਹੀਂ ਹੋਣਗੇ। ਭਾਰਤੀ ਟੀਮ ਪਿਛਲੇ ਸਾਲਾਂ ਦੌਰਾਨ ਹਮੇਸ਼ਾ ਕੋਲੰਬੋ ’ਚ ਤਾਜ ਸਮੁੰਦਰ ਹੋਟਲ ’ਚ ਰੁਕਦੀ ਰਹੀ ਹੈ।


author

Manoj

Content Editor

Related News