ਭਾਰਤ ਦੀ ਨਿਰਮਲਾ ਨੇ 400 ਮੀਟਰ ਰੇਸ ਦੇ ਸੈਮੀਫਾਈਨਲ ਲਈ ਕੀਤਾ ਕੁਆਲੀਫਾਈ

08/07/2017 4:28:45 AM

ਲੰਡਨ—ਭਾਰਤ ਲਈ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਇਕ ਹੋਰ ਨਿਰਾਸ਼ਾਜਨਕ ਦਿਨ ਰਿਹਾ ਤੇ ਸਿਰਫ ਨਿਰਮਲਾ ਸ਼ੇਰਾਨ ਦਾ ਮਹਿਲਾਵਾਂ ਦੀ 400 ਮੀਟਰ ਦੌੜ ਦੇ ਸੈਮੀਫਾਈਨਲ ਕੁਆਲੀਫਿਕੇਸ਼ਨ ਵਿਚ ਪਹੁੰਚਣਾ ਹੀ ਉਸ ਦੇ ਲਈ ਇਕਲੌਤੀ ਚੰਗੀ ਖਬਰ ਰਹੀ। 22 ਸਾਲਾ ਨਿਰਮਲਾ ਮਹਿਲਾਵਾਂ ਦੀ 400 ਮੀਟਰ ਰੇਸ ਦੇ ਪਹਿਲੇ ਦੌਰ ਦੀ ਹੀਟ ਵਿਚ 52.01 ਸੈਕੰਡ ਦੇ ਸਮੇਂ ਨਾਲ ਚੌਥੇ ਸਥਾਨ 'ਤੇ ਰਹੀ। ਉਸ ਨੇ ਛੇ ਸਰਵਸ੍ਰੇਸ਼ਠ ਐਥਲੀਟਾਂ 'ਚ ਆਖਰੀ ਸਥਾਨ ਹਾਸਲ ਕੀਤਾ। ਹਰਿਆਣਾ ਦੀ ਇਸ ਖਿਡਾਰਨ ਨੇ ਕੱਲ ਜੇਕਰ ਫਾਈਨਲ ਲਈ ਕੁਆਲੀਫਾਈ ਕਰਨਾ ਹੈ ਤਾਂ ਉਸ ਨੂੰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ।


Related News