ਮਲਿੰਗਾ ਨੇ ਦਿੱਤੀ ਭਾਰਤ ਟੀਮ ਨੂੰ ਪਾਰਟੀ, ਰੋਹਿਤ, ਧਵਨ ਨੇ ਸ਼ੇਅਰ ਕੀਤੀਆਂ ਤਸਵੀਰਾਂ

09/02/2017 10:11:46 PM

ਕੋਲੰਬੋ— ਸ਼੍ਰੀਲੰਕਾ ਦੇ ਅਨੁਭਵੀ ਤੇਜ ਖਿਡਾਰੀ ਲਸਿਤ ਮਲਿੰਗਾ ਨੇ ਭਾਰਤ ਟੀਮ ਦੇ ਮੈਂਬਰਾਂ ਨੂੰ ਆਪਣੇ ਘਰ ਰਾਤ 'ਚ ਖਾਣੇ ਦੀ ਪਾਰਟੀ ਦਿੱਤੀ ਅਤੇ ਭਾਰਤੀ ਟੀਮ ਖਿਡਾਰੀਆਂ ਨੇ ਇੱਥੇ ਪਹੁੰਚ ਕੇ ਕਾਫੀ ਮੌਜਮਸਤੀ ਕੀਤੀ। ਭਾਰਤੀ ਓਪਨਰ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਪੋਸਟ ਕੀਤੀ ਜਿਸ 'ਚ ਭਾਰਤ ਟੀਮ ਦੇ ਮੈਂਬਰ ਮਲਿੰਗਾ ਦੇ ਘਰ 'ਚ ਆਯੋਜਿਤ ਡਿਨਰ ਪਾਰਟੀ ਦਾ ਮਜਾ ਚੁੱਕਦੇ ਹੋਏ ਨਜ਼ਰ ਆਏ।

 

A post shared by Rohit Sharma (@rohitsharma45) on


ਭਾਰਤੀ ਸਟਾਰ ਬੱਲੇਬਾਜ਼ ਸ਼ਿਖਰ ਨੇ ਲਿਖਿਆ ਕਿ ਮਲਿੰਗਾ ਦੇ ਘਰ ਡਿਨਰ ਪਾਰਟੀ ਦੌਰਾਨ ਮਜਾ ਚੁੱਕਦੇ ਹੋਏ। ਉਸ ਨੇ ਸਾਬਕਾ ਸ਼੍ਰੀਲੰਕਾਈ ਕਪਤਾਨ ਏਜੇਲੋ ਮੈਥਯੂਜ, ਸਾਬਕਾ ਸ਼੍ਰੀਲੰਕਾਈ ਕਪਤਾਨ ਮਾਹੇਲਾ ਜੈਵਰਧਨੇ ਦੇ ਨਾਲ ਵੀ ਡਿਨਰ ਪਾਰਟੀ ਦੀਆਂ ਤਸਵੀਰਾਂ ਪੋਸਟ ਕੀਤੀਆਂ। ਰੋਹਿਤ ਨੇ ਲਿਖਿਆ ਮਿੱਤਰਾਂ ਦੇ ਨਾਲ ਵਧੀਆ ਪਲ।

 

A post shared by Shikhar Dhawan (@shikhardofficial) on


ਇੰਸਟਾਗ੍ਰਾਮ 'ਚ ਪੋਸਟ ਕੀਤੀਆਂ ਗਈਆਂ ਤਸਵੀਰਾਂ 'ਚ ਭਾਰਤ ਟੀਮ ਦੇ ਹੋਰ ਮੈਂਬਰ ਵੀ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਭਾਰਤ ਟੀਮ ਦੇ ਮੇਜਬਾਨ ਸ਼੍ਰੀਲੰਕਾ ਟੀਮ ਨੂੰ ਟੈਸਟ ਸੀਰੀਜ਼ 'ਚ 3-0 ਨਾਲ ਹਰਾਉਣ ਤੋਂ ਬਾਅਦ ਵਨ ਡੇ ਸੀਰੀਜ਼ 'ਚ ਵੀ 4-0 ਦੀ ਬੜਤ ਬਣਾ ਲਈ ਹੈ।
 


Related News