IND vs ENG 1st Test Day 3 Stumps : ਇੰਗਲੈਂਡ ਦਾ ਸਕੋਰ - 316/6, ਬਣਾਈ 126 ਦੌੜਾਂ ਦੀ ਬੜ੍ਹਤ

Saturday, Jan 27, 2024 - 04:55 PM (IST)

IND vs ENG 1st Test Day 3 Stumps : ਇੰਗਲੈਂਡ ਦਾ ਸਕੋਰ - 316/6, ਬਣਾਈ 126 ਦੌੜਾਂ ਦੀ ਬੜ੍ਹਤ

ਸਪੋਰਟਸ ਡੈਸਕ- ਭਾਰਤ ਤੇ ਇੰਗਲੈਂਡ ਦਰਮਿਆਨ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਖਤਮ ਹੋ ਚੁੱਕੀ ਹੈ। ਸਟੰਪਸ ਤਕ ਇੰਗਲੈਂਡ ਨੇ ਆਪਣੀ ਦੂਜੀ ਪਾਰੀ 'ਚ ਓਲੀ ਪੋਪ ਦੀਆਂ ਸ਼ਾਨਦਾਰ 148 ਦੌੜਾਂ ਦੀ ਬਦੌਲਤ 316 ਦੌੜਾਂ ਬਣਾ ਲਈਆਂ ਸਨ। ਇਸ ਤਰ੍ਹਾਂ ਇੰਗਲੈਂਡ ਨੇ ਭਾਰਤ ਵਿਰੁੱਧ 126 ਦੌੜਾਂ ਦੀ ਬੜ੍ਹਤ ਬਣਾ ਲਈ ਸੀ। 

ਇਹ ਵੀ ਪੜ੍ਹੋ : ਰਣਜੀ ਟ੍ਰਾਫੀ 'ਚ ਤਨਮੈ ਅਗਰਵਾਲ ਨੇ ਠੋਕੀ ਸਭ ਤੋਂ ਤੇਜ਼ 'Triple' Century, ਤੋੜੇ ਸਾਰੇ ਰਿਕਾਰਡ

ਇਸ ਤੋਂ ਪਹਿਲਾਂ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ 'ਚ ਆਲ ਆਊਟ ਹੋ ਕੇ 246 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਭਾਰਤ ਨੇ ਆਪਣੀ ਪਹਿਲੀ ਪਾਰੀ 'ਚ ਯਸ਼ਸਵੀ ਜਾਇਸਵਾਲ ਦੀਆਂ 80 ਦੌੜਾਂ, ਕੇ. ਐੱਲ. ਰਾਹੁਲ ਦੀਆਂ 86 ਦੌੜਾਂ ਤੇ ਰਵਿੰਦਰ ਜਡੇਜਾ ਦੀਆਂ 87 ਦੌੜਾਂ ਦੀ ਬਦੌਲਤ 436 ਦੌੜਾਂ ਬਣਾਈਆਂ ਤੇ ਇੰਗਲੈਂਡ ਖਿਲਾਫ 190 ਦੌੜਾਂ ਦੀ ਬੜ੍ਹਤ ਬਣਾ ਲਈ ਸੀ।

ਇਹ ਵੀ ਪੜ੍ਹੋ : ਸੁਨੀਲ ਗਾਵਸਕਰ ਨੇ ਕੀਤੀ ਸ਼ੁਭਮਨ ਦੀ ਖਿੱਚਾਈ, ਆਊਟ ਹੋਣ ਦੇ ਤਰੀਕੇ ਤੋਂ ਸਨ ਨਿਰਾਸ਼

ਦੋਵਾਂ ਟੀਮਾਂ ਦੀ ਪਲੇਇੰਗ 11

ਭਾਰਤ: ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਕੇਐੱਲ ਰਾਹੁਲ, ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ, ਸ਼੍ਰੀਕਰ ਭਾਰਤ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।

ਇੰਗਲੈਂਡ: ਜੈਕ ਕ੍ਰਾਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਜੌਨੀ ਬੇਅਰਸਟੋ, ਬੇਨ ਸਟੋਕਸ (ਕਪਤਾਨ), ਬੇਨ ਫੌਕਸ (ਵਿਕਟਕੀਪਰ), ਰੇਹਾਨ ਅਹਿਮਦ, ਟਾਮ ਹਾਰਟਲੀ, ਮਾਰਕ ਵੁੱਡ, ਜੈਕ ਲੀਚ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News