ਮਹਾਕੁੰਭ : ਸ਼ਰਧਾਲੂਆਂ ਲਈ ਆਟਾ 5 ਰੁਪਏ ਤੇ ਚੌਲ 6 ਰੁਪਏ ਪ੍ਰਤੀ ਕਿਲੋ ਉਪਲੱਬਧ
Monday, Jan 20, 2025 - 03:56 AM (IST)
ਜੈਤੋ (ਪਰਾਸ਼ਰ) : ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਦੱਸਿਆ ਕਿ ਮਹਾਕੁੰਭ ’ਚ ਸ਼ਰਧਾਲੂਆਂ ਦੀ ਸਹੂਲਤ ਲਈ ਉੱਤਰ ਪ੍ਰਦੇਸ਼ ਸਰਕਾਰ ਵੱਲੋਂ 25 ਹਜ਼ਾਰ ਨਵੇਂ ਰਾਸ਼ਨ ਕਾਰਡ ਬਣਾਏ ਗਏ ਹਨ। ਇਸ ਵਾਰ ਮਹਾਕੁੰਭ ’ਚ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
35 ਹਜ਼ਾਰ ਤੋਂ ਵੱਧ ਗੈਸ ਸਿਲੰਡਰ ਦੁਬਾਰਾ ਭਰੇ ਗਏ ਹਨ ਅਤੇ 3500 ਨਵੇਂ ਕੁਨੈਕਸ਼ਨ ਵੀ ਜਾਰੀ ਕੀਤੇ ਗਏ ਹਨ। ਮੇਲੇ ’ਚ ਹਰ ਦਿਨ 5000 ਗੈਸ ਸਿਲੰਡਰਾਂ ਨੂੰ ਦੁਬਾਰਾ ਭਰਨ ਦਾ ਕੰਮ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਆਟਾ 5 ਰੁਪਏ ਕਿਲੋ ਅਤੇ ਚੌਲ 6 ਰੁਪਏ ਕਿਲੋ ਦੀ ਦਰ ਨਾਲ ਉਪਲੱਬਧ ਕਰਵਾਏ ਜਾ ਰਹੇ ਹਨ।
ਇਸ ਤੋਂ ਇਲਾਵਾ ਮੇਲਾ ਖੇਤਰ ’ਚ 138 ਦੁਕਾਨਾਂ ’ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਜਿਥੇ ਸ਼ਰਧਾਲੂਆਂ ਨੂੰ ਜ਼ਰੂਰੀ ਚੀਜ਼ਾਂ ਵਾਜਬ ਕੀਮਤਾਂ ’ਤੇ ਮਿਲ ਸਕਦੀਆਂ ਹਨ।