ਜਲੰਧਰ ਸ਼ਹਿਰ ਦੇ ਵਿਕਾਸ ''ਤੇ ਖ਼ਰਚ ਹੋਣਗੇ ਕਰੋੜਾਂ ਰੁਪਏ, ਮੇਅਰ ਵਿਨੀਤ ਧੀਰ ਨੇ ਬਣਾਈ ਪਲਾਨਿੰਗ
Friday, Jan 17, 2025 - 04:17 PM (IST)
ਜਲੰਧਰ (ਖੁਰਾਣਾ)–ਮੇਅਰ ਵਨੀਤ ਧੀਰ ਨੇ ਨਗਰ ਨਿਗਮ ਕਮਿਸ਼ਨਰ ਅਤੇ ਬੀ. ਐਂਡ ਆਰ. ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਵੀਰਵਾਰ ਇਕ ਮੀਟਿੰਗ ਕੀਤੀ, ਜਿਹੜੀ ਢਾਈ ਘੰਟੇ ਚੱਲੀ। ਇਸ ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਕਈ ਤਰ੍ਹਾਂ ਦੀ ਪਲਾਨਿੰਗ ਬਣਾਈ ਗਈ ਅਤੇ ਨਿਗਮ ਅਧਿਕਾਰੀਆਂ ਤੋਂ ਪਿਛਲੀ ਕਾਰਗੁਜ਼ਾਰੀ ਬਾਰੇ ਰਿਪੋਰਟ ਤਲਬ ਕੀਤੀ ਗਈ। ਮੇਅਰ ਨੂੰ ਦੱਸਿਆ ਗਿਆ ਕਿ ਕੇਂਦਰ ਸਰਕਾਰ ਵੱਲੋਂ ਜਲੰਧਰ ਸ਼ਹਿਰ ਦੇ ਸੁਧਾਰ ਲਈ 28.45 ਕਰੋੜ ਰੁਪਏ ਦੀ ਗ੍ਰਾਂਟ ਆਉਣ ਦੀ ਸੰਭਾਵਨਾ ਹੈ, ਜਿਸ ਦੇ ਲਈ ਦਿੱਲੀ ਤੋਂ ਸਕੂਲ ਆਫ ਪਲਾਨਿੰਗ ਐਂਡ ਆਰਕੀਟੈਕਚਰ ਦੀ ਟੀਮ ਜਲਦ ਆਵੇਗੀ।
ਇਹ ਟੀਮ ਸ਼ਹਿਰ ਵਿਚ ਬਣਨ ਵਾਲੇ ਸਟਰੀਟ ਵੈਂਡਿੰਗ ਜ਼ੋਨ, ਗ੍ਰੀਨ ਬੈਲਟ, ਬਲੈਕ ਪੁਆਇੰਟ ਦੂਰ ਕਰਨ ਅਤੇ ਰੀਕ੍ਰੀਏਸ਼ਨ ਐਕਟੀਵਿਟੀ ਲਈ ਸਰਵੇ ਕਰੇਗੀ। ਮੇਅਰ ਨੇ ਇਸ ਪ੍ਰਾਜੈਕਟ ਬਾਬਤ ਰਿਪੋਰਟ ਤਲਬ ਕੀਤੀ ਹੈ ਅਤੇ ਅਧਿਕਾਰੀਆਂ ਦੀ ਡਿਊਟੀ ਲਾ ਦਿੱਤੀ ਹੈ। ਇਸ ਤੋਂ ਇਲਾਵਾ ਐਨ ਕੈਪ ਫੰਡ ਜ਼ਰੀਏ 5 ਕਰੋੜ ਰੁਪਏ ਦੀ ਇਕ ਹੋਰ ਗ੍ਰਾਂਟ ਆ ਰਹੀ ਹੈ, ਜਿਸ ਨਾਲ ਮਹਾਵੀਰ ਮਾਰਗ ਦਾ ਸੁੰਦਰੀਕਰਨ ਕੀਤਾ ਜਾਣਾ ਹੈ। ਮੇਅਰ ਦਾ ਸੁਝਾਅ ਸੀ ਕਿ 1-2 ਆਈਟਮਾਂ ਦੇ ਉੱਪਰ ਹੀ ਸਾਰਾ ਪੈਸਾ ਨਾ ਲਾ ਕੇ ਇਸ ਪੂਰੇ ਇਲਾਕੇ ਨੂੰ ਵੱਖ-ਵੱਖ ਢੰਗ ਨਾਲ ਸੁੰਦਰ ਬਣਾਇਆ ਜਾਵੇ ਅਤੇ ਉਨ੍ਹਾਂ ਦੀ ਜਾਣਕਾਰੀ ਵਿਚ ਸਾਰਾ ਪ੍ਰਾਜੈਕਟ ਲਿਆ ਕੇ ਹੀ ਇਸ ਨੂੰ ਲਾਗੂ ਕੀਤਾ ਜਾਵੇ। ਮੇਅਰ ਦਾ ਕਹਿਣਾ ਸੀ ਕਿ ਇਸੇ ਪਲਾਨਿੰਗ ਤਹਿਤ ਵਿਜੇ ਨਗਰ ਪਾਰਕ ਅਤੇ ਟੀ. ਵੀ. ਸੈਂਟਰ ਦੇ ਸਾਹਮਣੇ ਵਾਲੇ ਡੰਪ ਨੂੰ ਵੀ ਹਟਾਉਣ ਦੀ ਯੋਜਨਾ ਤਿਆਰ ਕੀਤੀ ਜਾਵੇ। ਜੋਤੀ ਨਗਰ ਡੰਪ ਬਾਰੇ ਵੀ ਪਲਾਨਿੰਗ ਤਿਆਰ ਕੀਤੀ ਜਾਵੇ।
ਇਹ ਵੀ ਪੜ੍ਹੋ : ਪਿੰਡ 'ਚੋਂ ਲੰਘਣਾ ਹੈ ਤਾਂ ਲਿਆਓ ਜੀ 200 ਦੀ ਪਰਚੀ, ਅੱਗੋਂ ਪੁਲਸ ਨੇ ਪਾ 'ਤੀ ਕਾਰਵਾਈ
50 ਕਰੋੜ ਦੀ ਗ੍ਰਾਂਟ ਨਾਲ ਸ਼ਹਿਰ ’ਚ ਬਣ ਸਕਦੀ ਹੈ ਨਵੀਂ ਮੱਛੀ ਮਾਰਕੀਟ
ਕੇਂਦਰ ਸਰਕਾਰ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮਾਮਲਿਆਂ ਨਾਲ ਸਬੰਧਤ ਮੰਤਰਾਲੇ ਦੀ ਯੋਜਨਾ ਤਹਿਤ 50 ਕਰੋੜ ਰੁਪਏ ਦੀ ਗ੍ਰਾਂਟ ਨਾਲ ਜਲੰਧਰ ਸ਼ਹਿਰ ਵਿਚ ਨਵੀਂ ਮੱਛੀ ਮਾਰਕੀਟ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਇਸ ਵਿਭਾਗ ਦੇ ਅਧਿਕਾਰੀਆਂ ਨੇ ਅੱਜ ਨਿਗਮ ਆ ਕੇ ਕਮਿਸ਼ਨਰ ਅਤੇ ਮੇਅਰ ਨਾਲ ਰਸਮੀ ਰੂਪ ਨਾਲ ਗੱਲਬਾਤ ਵੀ ਕੀਤੀ ਅਤੇ ਕਿਹਾ ਕਿ ਇਸ ਪ੍ਰਾਜੈਕਟ ਲਈ ਨਿਗਮ ਵੱਲੋਂ 4-5 ਏਕੜ ਜ਼ਮੀਨ ਵਿਭਾਗ ਨੂੰ ਚਾਹੀਦੀ ਹੈ, ਜਿਥੇ ਮੱਛੀ ਮਾਰਕੀਟ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਇਸ ਮੀਟਿੰਗ ਤੋਂ ਬਾਅਦ ਮੇਅਰ ਨੇ ਬੀ. ਐਂਡ ਆਰ. ਅਤੇ ਬਿਲਡਿੰਗ ਵਿਭਾਗ ਤੋਂ ਰਿਪੋਰਟ ਤਲਬ ਕਰ ਲਈ ਹੈ ਕਿ ਨਿਗਮ ਦੀ ਕਿਹੜੀ ਜ਼ਮੀਨ ਕਿੱਥੇ ਪਈ ਹੋਈ ਹੈ ਅਤੇ ਉਥੇ ਕੀ ਪ੍ਰਾਜੈਕਟ ਬਣਾਇਆ ਜਾ ਸਕਦਾ ਹੈ। ਨਿਗਮ ਦੀ ਹੱਦ ਵਿਚ ਆਏ 12 ਪਿੰਡਾਂ ਵਿਚ ਜਿਹੜੀ ਪੰਚਾਇਤੀ ਜ਼ਮੀਨ ਨਿਗਮ ਨੂੰ ਟਰਾਂਸਫ਼ਰ ਹੋਈ ਹੈ, ਉਸ ਬਾਬਤ ਰਿਕਾਰਡ ਵੀ ਤਲਬ ਕਰ ਿਲਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਹਾਈਵੇਅ 'ਤੇ ਵੱਡਾ ਹਾਦਸਾ, ਨੌਜਵਾਨ ਦੀ ਦਰਦਨਾਕ ਮੌਤ, ਟੋਟੇ-ਟੋਟੇ ਹੋਈ ਲਾਸ਼
ਬੀ. ਐਂਡ ਆਰ. ਵਿਭਾਗ ਦੀ ਮੀਟਿੰਗ ’ਚ ਇਨ੍ਹਾਂ ਮਹੱਤਵਪੂਰਨ ਮੁੱਦਿਆਂ ’ਤੇ ਵੀ ਹੋਈ ਚਰਚਾ
-ਨਗਰ ਨਿਗਮ ਕੋਲ ਆਪਣਾ ਲੁੱਕ-ਬੱਜਰੀ ਵਾਲਾ ਹਾਟ ਮਿਕਸ ਪਲਾਂਟ ਹੋਣਾ ਚਾਹੀਦਾ ਹੈ ਤਾਂ ਕਿ ਪੈਚਵਰਕ ਆਦਿ ਲਈ ਨਿਗਮ ਨੂੰ ਠੇਕੇਦਾਰਾਂ ਦੀਆਂ ਸੇਵਾਵਾਂ ਨਾ ਲੈਣੀਆਂ ਪੈਣ, ਇਸ ਲਈ ਸੀ. ਐਂਡ ਡੀ. ਪਲਾਂਟ ਦੇ ਨੇੜੇ ਜਗ੍ਹਾ ਖਾਲੀ ਪਈ ਹੋਈ ਹੈ।
-ਸ਼ਹਿਰ ਵਿਚੋਂ ਨਿਕਲਣ ਵਾਲੇ ਹਾਰਟੀਕਲਚਰ ਵੇਸਟ ਨੂੰ ਕੂੜੇ ਵਿਚ ਮਿਕਸ ਨਾ ਕਰ ਕੇ ਉਸ ਦੀ ਵੱਖਰੀ ਪ੍ਰੋਸੈਸਿੰਗ ਦਾ ਇੰਤਜ਼ਾਮ ਕੀਤਾ ਜਾਵੇ।
-ਸ਼ਹਿਰ ਵਿਚੋਂ ਜਿਹੜੀਆਂ ਟਰਾਲੀਆਂ ਸਾਲਿਡ ਵੇਸਟ, ਮਿੱਟੀ ਅਤੇ ਹਾਰਟੀਕਲਚਰ ਵੇਸਟ ਚੁੱਕਦੀਆਂ ਹਨ, ਉਨ੍ਹਾਂ ਦਾ ਪਲਾਨ ਤਿਆਰ ਕੀਤਾ ਜਾਵੇ ਤਾਂ ਕਿ ਹਰ ਸੜਕ ਦੀ ਵਾਰੀ ਆ ਸਕੇ।
-ਸਮਾਰਟ ਸਿਟੀ ਤਹਿਤ 14 ਪਾਰਕ/ਗ੍ਰੀਨ ਬੈਲਟਾਂ ਨੂੰ ਡਿਵੈੱਲਪ ਕੀਤਾ ਜਾਣਾ ਸੀ। 7 ਪਾਰਕ ਤਿਆਰ ਕੀਤੇ ਗਏ, ਜਦਕਿ 7 ਦਾ ਕੰਮ ਪੈਂਡਿੰਗ ਹੈ। ਇਸ ਬਾਬਤ ਸਾਰੀ ਰਿਪੋਰਟ ਮੇਅਰ ਨੇ ਤਲਬ ਕੀਤੀ ਹੈ।
-ਹਾਲ ਹੀ ਵਿਚ ਨਿਗਮ ਅਧਿਕਾਰੀਆਂ ਨੇ ਵਿਕਾਸ ਕਾਰਜਾਂ ਦੇ ਜਿਹੜੇ ਟੈਂਡਰ ਲਾਏ ਹਨ, ਉਨ੍ਹਾਂ ਵਿਚੋਂ ਜੋ ਵੀ ਫਾਲਤੂ ਕੰਮ ਹੈ, ਉਸ ਨੂੰ ਕੱਟ ਦਿੱਤਾ ਜਾਵੇ, ਨਹੀਂ ਤਾਂ ਉਦਘਾਟਨ ਦੇ ਸਮੇਂ ਸਾਰਿਆਂ ਦੀ ਚੈਕਿੰਗ ਹੋਵੇਗੀ।
-ਗੁਰੂ ਰਵਿਦਾਸ ਜਯੰਤੀ ਸਬੰਧੀ ਤਿਆਰੀ ਦਾ ਕੰਮ ਹੁਣ ਤੋਂ ਹੀ ਸ਼ੁਰੂ ਕਰ ਦਿੱਤਾ ਜਾਵੇ ਤਾਂ ਕਿ ਸਮਾਰੋਹ ਦੇ ਨੇੜੇ ਆ ਕੇ ਜਲਦਬਾਜ਼ੀ ਵਿਚ ਕੰਮ ਨਾ ਕਰਨੇ ਪੈਣ।
-ਕਪੂਰਥਲਾ ਰੋਡ ਅਤੇ ਗੁਲਾਬ ਦੇਵੀ ਰੋਡ ’ਤੇ ਪੈਂਦੀ ਨਹਿਰ ਦੀ ਪੁਲੀ ਨੂੰ ਚੌੜਾ ਕੀਤਾ ਜਾਵੇ ਅਤੇ ਆਰੀਆ ਨਗਰ ਸੂਏ (ਛੋਟੀ ਨਹਿਰ) ਦੇ ਨੇੜੇ ਨਵਾਂ ਪੁਲ ਬਣਾਇਆ ਜਾਵੇ ਤਾਂ ਕਿ ਫਿਸ਼ ਮਾਰਕੀਟ ਵੱਲੋਂ ਆਉਣ ਵਾਲਾ ਟ੍ਰੈਫਿਕ ਇਧਰ ਮੁੜ ਸਕੇ।
-ਸ਼ਹਿਰ ਵਿਚ 5 ਲਾਇਬ੍ਰੇਰੀਆਂ ਨੂੰ ਬਣਾਉਣ ਲਈ ਜੋ 33-33 ਲੱਖ ਦੀ ਗ੍ਰਾਂਟ ਆਈ ਹੈ, ਉਸ ਨੂੰ ਸਹੀ ਪਲਾਨਿੰਗ ਨਾਲ ਵਧੀਆ ਢੰਗ ਨਾਲ ਬਣਾਇਆ ਜਾਵੇ। ਫਿਲਹਾਲ ਇਹ ਲਾਇਬ੍ਰੇਰੀ ਬੁੱਢਾ ਮੱਲ ਪਾਰਕ, ਪਾਰਬਤੀ ਜੈਨ ਸਕੂਲ ਦੇ ਸਾਹਮਣੇ ਵਾਲੇ ਪਾਰਕ ਅਤੇ 120 ਫੁੱਟੀ ਰੋਡ ’ਤੇ ਬਣਾਈ ਜਾਣੀ ਹੈ।
-ਸੀਵਰੇਜ ਬੋਰਡ ਦੇ ਨਾਲ ਜਲਦ ਮੀਟਿੰਗ ਫਿਕਸ ਕੀਤੀ ਜਾਵੇ ਤਾਂ ਕਿ ਸਰਫੇਸ ਵਾਟਰ ਪ੍ਰਾਜੈਕਟ ਤਹਿਤ ਟੁੱਟੀਆਂ ਸੜਕਾਂ ਬਾਰੇ ਪਲਾਨਿੰਗ ਕੀਤੀ ਜਾ ਸਕੇ।
-ਜਿਹੜੀਆਂ ਏਜੰਸੀਆਂ/ਕੰਪਨੀਆਂ ਨੇ ਗ੍ਰੀਨ ਬੈਲਟਾਂ/ਪਾਰਕਾਂ ਦਾ ਕੰਮ ਮੇਨਟੀਨੈਂਸ ਲਈ ਲਿਆ ਹੋਇਆ ਹੈ, ਉਨ੍ਹਾਂ ਦੀ ਸਟੇਟਸ ਰਿਪੋਰਟ ਫੋਟੋ ਸਮੇਤ ਤਿਆਰ ਕੀਤੀ ਜਾਵੇ ਅਤੇ ਇਕ ਏਜੰਸੀ ਹਾਇਰ ਕਰਕੇ ਵੱਖ-ਵੱਖ ਢੰਗ ਦੇ ਕੰਮ ਉਨ੍ਹਾਂ ਤੋਂ ਕਰਵਾਏ ਜਾਣ।
-ਕਪੂਰਥਲਾ ਰੋਡ ਜਾਂ ਸ਼ਹਿਰ ਦੇ ਕਿਸੇ ਹੋਰ ਸਥਾਨ ’ਤੇ ਸਾਈਕਲ ਟ੍ਰੈਕ ਲਈ ਸੰਭਾਵਨਾਵਾਂ ਦੀ ਤਲਾਸ਼ ਕੀਤੀ ਜਾਵੇ।
ਇਹ ਵੀ ਪੜ੍ਹੋ : Instagram ਦੇ ਪਿਆਰ ਨੇ ਉਜਾੜਿਆ ਘਰ, ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਪਤੀ ਨੂੰ ਦਿੱਤੀ ਰੂਹ ਕੰਬਾਊ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e