ਜਾਰੀ ਹੋ ਗਿਆ ਸੰਘਣੀ ਧੁੰਦ ਤੇ Cold Day ਦਾ ਅਲਰਟ ; ਹੱਡ ਚੀਰਵੀਂ ਠੰਡ ''ਚ ਮਨਾਉਣੀ ਪਵੇਗੀ ''ਲੋਹੜੀ''
Monday, Jan 13, 2025 - 05:29 AM (IST)
ਜਲੰਧਰ (ਪੁਨੀਤ)- ਕੁਝ ਦਿਨ ਪਹਿਲਾਂ ਧੁੱਪ ਨਿਕਲਣ ਨਾਲ ਠੰਡ ਤੋਂ ਰਾਹਤ ਤਾਂ ਮਿਲ ਰਹੀ ਸੀ, ਪਰ ਸੀਤ ਲਹਿਰ ਨੇ ਫਿਰ ਜ਼ੋਰ ਫੜ ਲਿਆ ਹੈ, ਜਿਸ ਕਾਰਨ ਲੋਕ ਘਰਾਂ ਵਿਚ ਲੁਕਣ ’ਤੇ ਮਜਬੂਰ ਹੋ ਗਏ ਹਨ। ਪਿਛਲੇ 3-4 ਦਿਨਾਂ ਤੋਂ ਸੰਘਣੀ ਧੁੰਦ ਅਤੇ ਤ੍ਰੇਲ ਪੈਣ ਦਾ ਸਿਲਸਿਲਾ ਸ਼ੁਰੂ ਹੋਇਆ, ਜੋ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸ ਦੇ ਨਾਲ ਹੀ ਬੂੰਦਾਬਾਂਦੀ ਨਾਲ ਮੌਸਮ ਸਾਫ ਹੋਇਆ ਪਰ ਠੰਢ ਜ਼ੋਰ ਫੜਦੀ ਨਜ਼ਰ ਆ ਰਹੀ ਹੈ।
ਇਸੇ ਵਿਚਕਾਰ ਪੰਜਾਬ ਦਾ ਘੱਟੋ-ਘੱਟ ਤਾਪਮਾਨ 5 ਡਿਗਰੀ (ਗੁਰਦਾਸਪੁਰ) ਤੱਕ ਰਿਕਾਰਡ ਕੀਤਾ ਗਿਆ ਹੈ, ਜੋ ਕਿ ਠੰਢ ਦਾ ਕਹਿਰ ਬਿਆਨ ਕਰ ਰਿਹਾ ਹੈ। ਇਸ ਦੇ ਨਾਲ ਹੀ ਜਲੰਧਰ ਦੇ ਵੱਧ ਤੋਂ ਵੱਧ ਤਾਪਮਾਨ ਵਿਚ 2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਮਹਾਨਗਰ ਜਲੰਧਰ ’ਚ ਬੀਤੇ ਦਿਨ ਥੋੜ੍ਹੇ ਸਮੇਂ ਲਈ ਹੀ ਸੂਰਜ ਨਿਕਲਣ ਕਾਰਨ ਠੰਢ ਘੱਟ ਹੋਣ ਦੇ ਆਸਾਰ ਬਣੇ ਸਨ ਪਰ ਕੁਝ ਦੇਰ ਵਿਚ ਸੂਰਜ ਅਤੇ ਬੱਦਲਾਂ ਦੀ ਲੁਕਣਮੀਟੀ ਸ਼ੁਰੂ ਹੋ ਗਈ। ਇਸ ਦੇ ਨਾਲ ਹੀ ਸ਼ਾਮ ਨੂੰ ਧੁੰਦ ਤੋਂ ਰਾਹਤ ਮਿਲੀ ਪਰ ਦੇਰ ਰਾਤ ਤ੍ਰੇਲ ਪੈਣ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਇਹ ਵੀ ਪੜ੍ਹੋ- ਲਿਵ-ਇਨ ਰਿਲੇਸ਼ਨਸ਼ਿਪ ਦਾ ਖ਼ੌਫ਼ਨਾਕ ਅੰਜਾਮ ; ਔਰਤ ਨੇ ਕੀਤੀ ਖ਼ੁਦਕੁਸ਼ੀ, ਅਗਲੇ ਹੀ ਦਿਨ ਸਾਥੀ ਨੇ ਵੀ ਤੋੜਿਆ ਦਮ
ਲੋਹੜੀ ’ਤੇ ਵੀ ਧੁੰਦ ਅਤੇ ਤ੍ਰੇਲ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਲੋਹੜੀ ਮਨਾਉਣ ਵਾਲੇ ਲੋਕਾਂ ਨੂੰ ਪਹਿਲਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਅਤੇ ਪ੍ਰੋਗਰਾਮ ਧੁੰਦ ਅਤੇ ਮੀਂਹ ਦੇ ਹਿਸਾਬ ਨਾਲ ਉਲੀਕੇ ਜਾਣੇ ਚਾਹੀਦੇ ਹਨ। ਆਊਟਡੋਰ ਲੋਹੜੀ ਪ੍ਰੋਗਰਾਮ ਵਿਚ ਧੁੰਦ ਅਤੇ ਮੀਂਹ ਕਾਰਨ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ, ਕਿਉਂਕਿ ਮੌਸਮ ਵਿਭਾਗ ਵੱਲੋਂ ਵੀ ਆਉਣ ਵਾਲੇ ਦਿਨਾਂ ਵਿਚ ਮੀਂਹ ਪੈਣ ਸਬੰਧੀ ਦੱਸਿਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਧਿਆਨ ਦੇਣ ਦੀ ਲੋੜ ਹੈ। ਹਾਲਾਂਕਿ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਦੱਸੀ ਜਾ ਰਹੀ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਚਿਤਾਵਨੀ ਅਨੁਸਾਰ ਮਹਾਨਗਰ ਜਲੰਧਰ ਔਰੇਂਜ ਅਲਰਟ ਜ਼ੋਨ ਵਿਚ ਆ ਰਿਹਾ ਹੈ ਅਤੇ ਲੋਹੜੀ ਦੀ ਰਾਤ ਨੂੰ ਧੁੰਦ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਅਗਲੇ 2 ਦਿਨਾਂ ਵਿਚ ਤਾਪਮਾਨ ਵਿਚ ਗਿਰਾਵਟ ਹੋਣ ਕਾਰਨ ਠੰਢ ਵਧੇਗੀ ਅਤੇ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ ਹੋਵੇਗੀ। ਮੌਸਮ ਵਿਭਾਗ ਵੱਲੋਂ ਜਾਰੀ ਸਲਾਹ ਅਨੁਸਾਰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।
ਇਸ ਅਗਾਊਂ-ਅਨੁਮਾਨ ਵਿਚ 14 ਜਨਵਰੀ ਤੱਕ ਕੋਲਡ ਡੇਅ ਅਤੇ ਸੰਘਣੀ ਤੋਂ ਸੰਘਣੀ ਧੁੰਦ ਦੀ ਚਿਤਾਵਨੀ ਦਿੱਤੀ ਗਈ ਹੈ ਅਤੇ ਅਗਲੇ 2 ਦਿਨ ਅਲਰਟ ਵਿਚ ਰਹਿਣ ਤੋਂ ਬਾਅਦ ਮਹਾਨਗਰ ਔਰੇਂਜ ਜ਼ੋਨ ਵਿਚੋਂ ਬਾਹਰ ਆ ਸਕਦਾ ਹੈ। ਮੌਸਮ ਦੇ ਅਨੁਮਾਨ ਮੁਤਾਬਕ ਅਗਲੇ ਹਫ਼ਤੇ ਮੀਂਹ ਪੈਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ, ਕਿਉਂਕਿ ਹਵਾਵਾਂ ਦਾ ਰੁਖ਼ ਬਦਲਣ ਵਾਲਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੋ ਗਈ ਵੱਡੀ ਵਾਰਦਾਤ ; ਅੱਧੀ ਰਾਤੀਂ ਘਰ 'ਚ ਵੜੇ ਲੁਟੇਰਿਆਂ ਨੇ ਲੱਤਾਂ ਬੰਨ੍ਹ ਔਰਤ ਦਾ ਕਰ'ਤਾ ਕਤਲ
ਇਸ ਦੇ ਨਾਲ ਹੀ ਅੱਜ ਕੁਝ ਮਿੰਟਾਂ ਨੂੰ ਛੱਡ ਕੇ ਸੂਰਜ ਦੇਵਤਾ ਦੇ ਦਰਸ਼ਨ ਨਾਲ ਹੋਣ ਕਾਰਨ ਤਾਪਮਾਨ ਵਿਚ 2 ਤੋਂ 3 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਵੱਧ ਤੋਂ ਵੱਧ ਤਾਪਮਾਨ ’ਚ ਗਿਰਾਵਟ ਹੋਣ ਦੇ ਨਾਲ-ਨਾਲ ਘੱਟੋ-ਘੱਟ ਤਾਪਮਾਨ ’ਚ ਵੀ ਗਿਰਾਵਟ ਦਰਜ ਕੀਤੀ ਗਈ, ਜਦਕਿ ਦਿਨ ਅਤੇ ਰਾਤ ਦੇ ਤਾਪਮਾਨ ’ਚ ਅੰਤਰ ਲਗਾਤਾਰ ਘਟ ਰਿਹਾ ਹੈ।
ਆਉਣ ਵਾਲੇ ਦਿਨਾਂ ਵਿਚ ਇਹ ਅੰਤਰ 5 ਡਿਗਰੀ ਤੋਂ ਘੱਟ ਰਹਿ ਸਕਦਾ ਹੈ। ਇਸ ਤਰ੍ਹਾਂ ਦੇ ਮੌਸਮ ਵਿਚ ਖਾਸ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ। ਕੜਾਕੇ ਦੀ ਠੰਢ ਵਧਣ ਦਾ ਅਸਰ ਆਮ ਲੋਕਾਂ ’ਤੇ ਸਾਫ਼ ਨਜ਼ਰ ਆਇਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e