Punjab: ਇਸ ਪਾਸੇ ਜਾਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ! 3 ਦਿਨ ਬੰਦ ਰਹੇਗੀ ਆਵਾਜਾਈ

Friday, Jan 10, 2025 - 10:56 AM (IST)

Punjab: ਇਸ ਪਾਸੇ ਜਾਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ! 3 ਦਿਨ ਬੰਦ ਰਹੇਗੀ ਆਵਾਜਾਈ

ਲੁਧਿਆਣਾ (ਹਿਤੇਸ਼)- ਪੱਖੋਵਾਲ ਰੋਡ ਰੇਲਵੇ ਓਵਰ ਬ੍ਰਿਜ (ਆਰ.ਓ.ਬੀ.) ਸ਼ੁੱਕਰਵਾਰ ਸਵੇਰ ਤੋਂ ਆਉਣ ਵਾਲੇ ਤਿੰਨ ਦਿਨਾਂ (72 ਘੰਟੇ) ਲਈ ਆਵਾਜਾਈ ਲਈ ਬੰਦ ਰਹੇਗਾ। ਪੁਲ ਦਾ ਡਿਫਲੈਕਸ਼ਨ ਟੈਸਟ (ਲੋਡ ਟੈਸਟ) ਕਰਵਾਉਣ ਲਈ ਆਰ.ਓ.ਬੀ. ਨੂੰ ਬੰਦ ਕੀਤਾ ਜਾਣਾ ਹੈ। ਇਹ ਓਵਰਬ੍ਰਿਜ ਭਾਵੇਂ ਇਕ ਸਾਲ ਪਹਿਲਾਂ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਪਰ ਉਸ ਦੀ ਲੋਡ ਟੈਸਟਿੰਗ ਕਰਨ ਦੀ ਯਾਦ ਨਗਰ ਨਿਗਮ ਨੂੰ ਹੁਣ ਆਈ ਹੈ, ਜਿਸ ਦੇ ਲਈ ਪੱਖੋਵਾਲ ਰੋਡ ਰੇਲਵੇ ਓਵਰਬ੍ਰਿਜ ਸ਼ੁੱਕਰਵਾਰ ਤੋਂ 3 ਦਿਨ ਲਈ ਬੰਦ ਰਹੇਗਾ। 

ਇਹ ਖ਼ਬਰ ਵੀ ਪੜ੍ਹੋ - ਫ਼ਲਾਈਓਵਰ ਤੋਂ ਲਮਕੀ ਰੋਡਵੇਜ਼, ਪੰਜਾਬ 'ਚ ਸੰਘਣੀ ਧੁੰਦ ਕਾਰਨ ਸਵਾਰੀਆਂ ਨਾਲ ਭਰੀਆਂ ਬੱਸਾਂ ਦੀ ਜ਼ਬਰਦਸਤ ਟੱਕਰ

ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਵੱਲੋਂ ਸਮਾਰਟ ਸਿਟੀ ਮਿਸ਼ਨ ਦੇ ਫੰਡ ’ਚੋਂ ਪੱਖੋਵਾਲ ਰੋਡ ਰੇਲਵੇ ਓਵਰਬ੍ਰਿਜ ਦਾ ਬਿੱਲ ਫਾਈਨਲ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਲਈ ਲੋਡ ਟੈਸਟਿੰਗ ਸਰਟੀਫਿਕੇਟ ਹੋਣਾ ਜ਼ਰੂਰੀ ਹੈ, ਜਿਸ ਤੋਂ ਪਹਿਲਾਂ ਡਿਫਾਲਟ ਚੈੱਕ ਕੀਤੇ ਜਾਣਗੇ। ਉਕਤ ਆਰ.ਓ.ਬੀ. ਪੱਖੋਵਾਲ ਰੋਡ ਨਹਿਰ ਪੁਲ ਤੋਂ ਭਾਈ ਬਾਲਾ ਚੌਕ ਵੱਲ ਆਵਾਜਾਈ ਲਈ ਵਰਤਿਆ ਜਾਂਦਾ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਵਸਨੀਕਾਂ ਨੂੰ ਆਉਣ ਵਾਲੇ ਤਿੰਨ ਦਿਨਾਂ ਲਈ ਪੱਖੋਵਾਲ ਰੋਡ ਨਹਿਰ ਪੁਲ ਤੋਂ ਭਾਈ ਬਾਲਾ ਚੌਕ ਵੱਲ ਜਾਣ ਲਈ ਬਦਲਵੇਂ ਰਾਹ ਲੈਣ ਦੀ ਅਪੀਲ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮਾਸਕ ਪਾਉਣਾ ਲਾਜ਼ਮੀ! ਬਜ਼ੁਰਗਾਂ 'ਚ ਵੀ ਫੈਲਣ ਲੱਗਿਆ ਚੀਨੀ ਵਾਇਰਸ

ਖੁੱਲ੍ਹੇ ਰਹਿਣਗੇ ਅੰਡਰਬ੍ਰਿਜ

ਪੱਖੋਵਾਲ ਰੋਡ ਰੇਲਵੇ ਓਵਰਬ੍ਰਿਜ ਬੰਦ ਰਹਿਣ ਦੌਰਾਨ ਲੋਕਾਂ ਦੀ ਸੁਵਿਧਾ ਲਈ ਜਿਥੇ ਬਦਲਵੇਂ ਰੂਟ ਲਾਗੂ ਕਰਨ ਦੀ ਸਿਫਾਰਿਸ਼ ਟ੍ਰੈਫਿਕ ਪੁਲਸ ਨੂੰ ਭੇਜੀ ਗਈ ਹੈ। ਉਥੇ ਵਾਹਨਾਂ ਦੀ ਆਵਾਜਾਈ ਲਈ ਪੱਖੋਵਾਲ ਰੋਡ ਹੀਰੋ ਬੈਕਰੀ ਚੌਕ ਤੋਂ ਨਹਿਰ ਤੱਕ ਅਤੇ ਮਾਡਲ ਟਾਊਨ ਅਤੇ ਪੱਖੋਵਾਲ ਰੋਡ ਵੱਲੋਂ ਸਰਾਭਾ ਨਗਰ ਵੱਲ ਆਉਣ ਵਾਲੇ ਅੰਡਰਬ੍ਰਿਜ ਖੁੱਲ੍ਹੇ ਰਹਿਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News