ਪੰਜਾਬ ਦੀ ਸਿਆਸਤ ''ਚ ਵੱਡੀ ਹਲਚਲ, ਬੇਹੱਦ ਅਹਿਮ ਹੋਵੇਗਾ ਅੱਜ ਦਾ ਦਿਨ
Tuesday, Jan 14, 2025 - 10:19 AM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਚਾਲੀ ਮੁਕਤਿਆਂ ਦੀ ਪਵਿੱਤਰ ਤੇ ਇਤਿਹਾਸਿਕ ਧਰਤੀ ਸ੍ਰੀ ਮੁਕਤਸਰ ਸਾਹਿਬ ’ਚ ਆਪਣੇ-ਆਪ ਨੂੰ ਪੰਥ ਦਾ ਸੱਚਾ ਸਿਪਾਹੀ ਦੱਸਣ ਲਈ ਸ਼੍ਰੋਅਦ ਬਾਦਲ, ਸ਼੍ਰੋਅਦ ਅੰਮ੍ਰਿਤਸਰ ਤੇ ਐੱਮ. ਪੀ. ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਦੇ ਲੋਕ ਅੱਜ ਮਾਘੀ ਵਾਲੇ ਦਿਨ ਸਿਆਸੀ ਕਾਨਫਰੰਸ ਕਰ ਕੇ ਸ਼ਕਤੀ ਪ੍ਰਦਰਸ਼ਨ ਕਰਨਗੇ। ਤਿੰਨੇ ਕਾਨਫਰੰਸਾਂ ਪੰਥ ਦੇ ਨਾਂ ’ਤੇ ਹੋ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਫ਼ਲਾਈਓਵਰ ਤੋਂ ਲਮਕੀ ਰੋਡਵੇਜ਼, ਪੰਜਾਬ 'ਚ ਸੰਘਣੀ ਧੁੰਦ ਕਾਰਨ ਸਵਾਰੀਆਂ ਨਾਲ ਭਰੀਆਂ ਬੱਸਾਂ ਦੀ ਜ਼ਬਰਦਸਤ ਟੱਕਰ
ਸੁਖਬੀਰ ਬਾਦਲ ਇਸ ਕਾਨਫਰੰਸ ਦੇ ਮਾਧਿਅਮ ਨਾਲ ਸ਼ਕਤੀ ਪ੍ਰਦਰਸ਼ਨ ਕਰ ਕੇ ਪਾਰਟੀ ’ਚ ਮਜ਼ਬੂਤੀ ਨਾਲ ਵਾਪਸੀ ਕਰਨਾ ਚਾਹੁੰਦੇ ਹਨ। ਉੱਥੇ ਹੀ ਐੱਮ. ਪੀ. ਅੰਮ੍ਰਿਤਪਾਲ ਦੀ ਪਾਰਟੀ ਦੇ ਲੋਕ ਵੀ ਬਾਦਲ ਸਰਕਾਰ ਦੇ ਸਮੇਂ ਹੋਏ ਗੁਨਾਹਾਂ ਦੀ ਗੱਠੜੀ ਨੂੰ ਇਕ ਵਾਰ ਫਿਰ ਖੋਲ੍ਹ ਕੇ ਲੋਕਾਂ ਦੇ ਸਾਾਹਣੇ ਰੱਖਣ ਦੀ ਤਿਆਰੀ ਕਰ ਰਹੇ ਹਨ। ਉੱਥੇ ਹੀ ਸਾਬਕਾ ਐੱਮ. ਪੀ. ਸਿਮਰਜੀਤ ਸਿੰਘ ਮਾਨ ਵੀ ਸਿਆਸੀ ਕਾਨਫਰੰਸ ਦੀ ਤਿਆਰੀ ਕਰ ਰਹੇ ਹਨ।
ਦੱਸਣਯੋਗ ਹੈ ਕਿ ਮਲੋਟ ਰੋਡ ’ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸਿਆਸੀ ਕਾਨਫਰੰਸ ਰੱਖੀ ਹੈ। ਪਿਛਲੇ ਕਈ ਦਿਨਾਂ ਤੋਂ ਇਸ ਦੀ ਤਿਆਰੀ ਚੱਲ ਰਹੀ ਹੈ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਡੇਰਾ ਭਾਈ ਮਸਤਾਨ ’ਚ ਕਾਨਫਰੰਸ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਬਠਿੰਡਾ ਰੋਡ ’ਤੇ ਸਥਿਤ ਗ੍ਰੀਨ ਸੀ ਰਿਜ਼ੋਰਟ ਪੁਲਸ ਲਾਈਨ ਦੇ ਸਾਹਮਣੇ ਐੱਮ. ਪੀ. ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵਲੋਂ ਨਵੀਂ ਪੰਥਕ ਪਾਰਟੀ ਦੇ ਐਲਾਨ ਲਈ ਸਿਆਸੀ ਕਾਨਫਰੰਸ ਰੱਖੀ ਗਈ ਹੈ। ਇਹ ਤਿੰਨੋਂ ਹੀ ਕਾਨਫਰੰਸਾਂ ਪੰਥ ਦੇ ਨਾਮ ’ਤੇ ਹੋ ਰਹੀਆਂ ਹਨ ਤੇ ਆਪਣੇ-ਆਪ ਨੂੰ ਅਸਲੀ ਪੰਥਕ ਆਗੂ ਦਿਖਾਉਣ ਲਈ ਸਾਰੇ ਆਗੂ ਸ਼ਕਤੀ ਪ੍ਰਦਰਸ਼ਨ ਦੀ ਤਿਆਰੀ ਕਰ ਰਹੇ ਹਨ।
ਮਲੋਟ ਰੋਡ ’ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕਾਨਫਰੰਸ ਨੂੰ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਲੀਡ ਕਰਨਗੇ। ਇਸ ਕਾਨਫਰੰਸ ’ਚ ਸ਼੍ਰੋਅਦ ਦੀ ਸੀਨੀਅਰ ਲੀਡਰਸ਼ਿਪ ਵੀ ਸ਼ਾਮਲ ਹੋਵੇਗੀ। ਉੱਥੇ ਹੀ ਇਸ ਵਾਰ ਸ਼੍ਰੋਅਦ ਪਿਛਲੀ ਵਾਰ ਦੀ ਤਰ੍ਹਾਂ ਮਹਿਲਾਵਾਂ ਦੀ ਅਲੱਗ ਕਾਨਫਰੰਸ ਨਹੀਂ ਕਰੇਗਾ। ਇਸ ਵਾਰ ਮਹਿਲਾ ਤੇ ਪੁਰਸ਼ ਆਗੂਆਂ ਦੀ ਕਾਨਫਰੰਸ ਸੰਯੁਕਤ ਤੌਰ ’ਤੇ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮਾਸਕ ਪਾਉਣਾ ਲਾਜ਼ਮੀ! ਬਜ਼ੁਰਗਾਂ 'ਚ ਵੀ ਫੈਲਣ ਲੱਗਿਆ ਚੀਨੀ ਵਾਇਰਸ
ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਹੋਣ ਦੇ ਬਾਅਦ ਸ਼ੁਰੂ ਹੋਣ ਵਾਲੀ ਨਵੀਂ ਭਰਤੀ ਨੂੰ ਲੈ ਕੇ ਸੁਖਬੀਰ ਇਸ ਕਾਨਫਰੰਸ ਦੇ ਮਾਧਿਅਮ ਨਾਲ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ, ਤਾਂ ਜੋ ਉਹ ਫਿਰ ਤੋਂ ਪਾਰਟੀ ’ਚ ਮਜ਼ਬੂਤੀ ਨਾਲ ਵਾਪਸੀ ਕਰ ਸਕਣ। ਉਧਰ, ਨਵੀਂ ਬਣੀ ਐੱਮ. ਪੀ. ਅੰਮ੍ਰਿਤਪਾਲ ਦੀ ਪਾਰਟੀ ਵੀ ਸ਼੍ਰੋਅਦ ਨੂੰ ਕਿਤੇ ਨਾ ਕਿਤੇ ਨੁਕਸਾਨ ਪਹੁੰਚਾਏਗੀ। ਤਿੰਨੇ ਕਾਨਫਰੰਸਾਂ ’ਚ ਪੰਥ ਨੂੰ ਆਧਾਰ ਬਣਾਇਆ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8