ਜਾਅਲੀ ਵੀਜ਼ਾ ਦੇ ਕੇ ਮਾਰ ਲਈ 24.52 ਲੱਖ ਦੀ ਠੱਗੀ, ਇੰਗਲੈਂਡ ਦੀ ਬਜਾਏ ਪਹੁੰਚਾ''ਤਾ ਜੇਲ੍ਹ
Saturday, Jan 18, 2025 - 05:28 AM (IST)
ਲੁਧਿਆਣਾ (ਰਾਮ) : 3 ਠੱਗਾਂ ਨੇ ਮਿਲ ਕੇ ਇਕ ਵਿਅਕਤੀ ਦੇ ਬੇਟੇ ਦਾ ਜਾਅਲੀ ਵੀਜ਼ਾ ਲਗਾ ਕੇ 24.52 ਲੱਖ ਠੱਗ ਲਏ। ਮੁਲਜ਼ਮਾਂ ਨੇ ਉਸ ਨੂੰ ਇੰਗਲੈਂਡ ਦਾ ਜਾਅਲੀ ਵੀਜ਼ਾ ਫੜਾ ਦਿੱਤਾ, ਜਿਸ ਕਾਰਨ ਉਹ ਇੰਗਲੈਂਡ ਦੀ ਬਜਾਏ ਜੇਲ੍ਹ ਪਹੁੰਚ ਗਿਆ।
ਇਸ ਮਾਮਲੇ ’ਚ ਥਾਣਾ ਟਿੱਬਾ ਪੁਲਸ ਨੇ ਕਮਲਜੀਤ ਹਾਲ ਵਾਸੀ ਯੂ.ਕੇ., ਸੰਦੀਪ ਸਿੰਘ, ਮਨਜੀਤ ਕੌਰ ਵਾਸੀ ਗਰੇਵਾਲ ਕਾਲੋਨੀ, ਟਿੱਬਾ ਰੋਡ ਖਿਲਾਫ਼ ਪਰਚਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਗੁਰਮੀਤ ਸਿੰਘ ਵਾਸੀ ਜੁਨੇਜਾ ਕਾਲੋਨੀ ਨੇ ਦੱਸਿਆ ਕਿ ਮੁਲਜ਼ਮ ਕਮਲਜੀਤ ਕੌਰ, ਸੰਦੀਪ ਸਿੰਘ, ਮਨਜੀਤ ਕੌਰ ਨੇ ਸਾਜ਼ਿਸ਼ ਰਚ ਕੇ ਉਸ ਦੇ ਬੇਟੇ ਨੂੰ ਇੰਗਲੈਂਡ ਭੇਜਣ ਦੇ ਨਾਂ ’ਤੇ 24 ਲੱਖ 52 ਹਜ਼ਾਰ ਰੁਪਏ ਠੱਗ ਲਏ ਅਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਉਸ ਨੂੰ ਇੰਗਲੈਂਡ ਭੇਜ ਦਿੱਤਾ, ਜਿਸ ਕਾਰਨ ਉਸ ਦੇ ਬੇਟੇ ਨੂੰ ਵਿਦੇਸ਼ ’ਚ ਜੇਲ੍ਹ ਜਾਣਾ ਪਿਆ।
ਇਹ ਵੀ ਪੜ੍ਹੋ- ਔਰਤ ਦਾ ਕਤਲ ਕਰਨ ਮਗਰੋਂ ਰੇਲਗੱਡੀ 'ਚ ਬੈਠ ਪੁੱਜ ਗਿਆ Airport, ਜਹਾਜ਼ 'ਚ ਬੈਠਣ ਤੋਂ ਪਹਿਲਾਂ ਹੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e