IND vs AUS: ਮੁਹੰਮਦ ਸ਼ੰਮੀ ਦੀ ਵਾਪਸੀ ਨਾਲ ਜੁੜੀ ਵੱਡੀ ਅਪਡੇਟ, BCCI ਨੇ ਕੀਤਾ ਐਲਾਨ
Tuesday, Dec 24, 2024 - 11:59 AM (IST)
ਨਵੀਂ ਦਿੱਲੀ– ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਪੂਰੀ ਤਰ੍ਹਾਂ ਨਾਲ ਫਿੱਟ ਨਾ ਹੋਣ ਕਾਰਨ ਆਸਟ੍ਰੇਲੀਆ ਵਿਰੁੱਧ ਆਖਰੀ ਦੋ ਟੈਸਟ ਮੈਚਾਂ ਦੀ ਟੀਮ ਵਿਚ ਚੋਣ ਦੀ ਦੌੜ ਵਿਚੋਂ ਬਾਹਰ ਰਹੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : IND vs AUS ਸੀਰੀਜ਼ ਛੱਡ ਕੇ ਭਾਰਤ ਪਰਤਿਆ ਇਹ ਕ੍ਰਿਕਟਰ, ਸਭ ਨੂੰ ਕੀਤਾ ਹੈਰਾਨ
ਸ਼ੰਮੀ (34 ਸਾਲ) ਭਾਰਤ ਲਈ ਪਿਛਲਾ ਟੂਰਨਾਮੈਂਟ ਨਵੰਬਰ 2023 ਵਿਚ ਵਨ ਡੇ ਵਿਸ਼ਵ ਕੱਪ ਫਾਈਨਲ ਵਿਚ ਖੇਡਿਆ ਸੀ ਤੇ ਇਸ ਤੋਂ ਬਾਅਦ ਗਿੱਟੇ ਦੀ ਸਰਜਰੀ ਕਾਰਨ ਉਸ ਨੂੰ ਲੰਬੇ ਸਮੇਂ ਤੱਕ ਬਾਹਰ ਹੋਣ ਲਈ ਮਜਬੂਰ ਹੋਣਾ ਪਿਆ। ਉਸ ਨੇ ਇਸ ਸੱਟ ਤੋਂ ਉੱਭਰ ਕੇ ਪਿਛਲੇ ਮਹੀਨੇ ਰਣਜੀ ਮੈਚ ਵਿਚ ਮੱਧ ਪ੍ਰਦੇਸ਼ ਵਿਰੁੱਧ ਬੰਗਾਲ ਦੀ ਪ੍ਰਤੀਨਿਧਤਾ ਕੀਤੀ ਸੀ।
ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਵੀ ਲੈ ਲਿਆ ਸੰਨਿਆਸ, ਸ਼ਾਨਦਾਰ ਕਰੀਅਰ ਨੂੰ ਲੱਗਿਆ ਵਿਰਾਮ
ਉਸਨੇ ਇਸ ਮੈਚ ਵਿਚ 43 ਓਵਰਾਂ ਦੀ ਗੇਂਦਬਾਜ਼ੀ ਕੀਤੀ ਸੀ। ਭਾਰਤੀ ਟੀਮ ਵਿਚ ਵਾਪਸੀ ਦੀਆਂ ਉਮੀਦਾਂ ਨੂੰ ਪੁਖਤਾ ਕਰਨ ਲਈ ਸ਼ੰਮੀ ਨੇ ਸਈਅਦ ਮੁਸ਼ਤਾਕ ਅਲੀ ਟੀ-20 ਟਰਾਫੀ ਦੌਰਾਨ ਬੰਗਾਲ ਦੇ ਸਾਰੇ 9 ਮੈਚ ਖੇਡੇ ਹਨ। ਉਹ ਵਿਜੇ ਹਜ਼ਾਰੇ ਟਰਾਫੀ ਲਈ ਬੰਗਾਲ ਦੀ ਟੀਮ ਦਾ ਵੀ ਹਿੱਸਾ ਹੈ ਪਰ ਸ਼ਨੀਵਾਰ ਨੂੰ ਦਿੱਲੀ ਵਿਰੁੱਧ ਸ਼ੁਰੂਆਤੀ ਮੈਚ ਵਿਚ ਨਹੀਂ ਖੇਡਿਆ। ਉਸਦੀ ਫਿੱਟਨੈੱਸ ’ਤੇ ਕਾਫੀ ਬਹਿਸ ਤੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8