IND vs AUS ਸੀਰੀਜ਼ ਤੋਂ ਬਾਹਰ ਹੋਇਆ ਇਹ ਧਾਕੜ ਖਿਡਾਰੀ, ਕਪਤਾਨ ਨੇ ਕੀਤੀ ਪੁਸ਼ਟੀ

Thursday, Dec 19, 2024 - 01:08 PM (IST)

ਬ੍ਰਿਸਬੇਨ- ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਪੁਸ਼ਟੀ ਕੀਤੀ ਹੈ ਕਿ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਪਿੰਨੀ ਦੀ ਸੱਟ ਕਾਰਨ ਬਾਰਡਰ-ਗਾਵਸਕਰ ਟਰਾਫੀ ਸੀਰੀਜ਼ ਦੇ ਬਾਕੀ ਮੈਚਾਂ ਤੋਂ ਬਾਹਰ ਹੋ ਗਏ ਹਨ। ਮੰਗਲਵਾਰ ਸਵੇਰੇ ਆਸਟਰੇਲੀਆ ਦੇ ਅਭਿਆਸ ਦੌਰਾਨ ਹੇਜ਼ਲਵੁੱਡ ਦੀ ਸੱਜੀ ਪਿੰਨੀ 'ਤੇ ਸੱਟ ਲੱਗ ਗਈ ਸੀ। ਉਸ ਨੇ ਚੌਥੇ ਦਿਨ ਸ਼ੁਰੂਆਤੀ ਸੈਸ਼ਨ ਵਿੱਚ ਇੱਕ ਓਵਰ ਸੁੱਟਿਆ ਅਤੇ ਦਰਦ ਕਾਰਨ ਮੈਦਾਨ ਤੋਂ ਬਾਹਰ ਚਲੇ ਗਏ। 33 ਸਾਲਾ ਤੇਜ਼ ਗੇਂਦਬਾਜ਼ ਨੇ ਸੱਟ ਦੀ ਗੰਭੀਰਤਾ ਦਾ ਮੁਲਾਂਕਣ ਕਰਨ ਲਈ ਸਕੈਨ ਕਰਵਾਇਆ। 

ਇਹ ਵੀ ਪੜ੍ਹੋ : IND vs AUS ਸੀਰੀਜ਼ ਖੇਡ ਰਹੇ ਭਾਰਤੀ ਖਿਡਾਰੀ ਨੇ ਅਚਾਨਕ ਲੈ ਲਿਆ ਸੰਨਿਆਸ, ਕੋਹਲੀ ਨੂੰ ਗਲ਼ ਲਾ ਹੋਏ ਭਾਵੁਕ

ਮੈਡੀਕਲ ਸਕੈਨਾਂ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਉਸ ਦੀ ਸੱਜੀ ਪਿੰਨੀ ਵਿੱਚ ਤਣਾਅ ਸੀ, ਜਿਸ ਕਾਰਨ ਤੇਜ਼ ਗੇਂਦਬਾਜ਼ ਸੀਰੀਜ਼ ਦੇ ਬਾਕੀ ਮੈਚਾਂ ਵਿੱਚੋਂ ਬਾਹਰ ਹੋ ਗਿਆ। ਕਮਿੰਸ ਨੇ ਬੁੱਧਵਾਰ ਨੂੰ ਦਿਨ ਦੀ ਖੇਡ ਤੋਂ ਬਾਅਦ ਏਬੀਸੀ ਸਪੋਰਟਸ ਨੂੰ ਦੱਸਿਆ, "ਜੋਸ਼ (ਹੇਜ਼ਲਵੁੱਡ) ਦੇ ਮਾਮਲੇ ਵਿੱਚ, ਹਾਂ, ਸਪੱਸ਼ਟ ਤੌਰ 'ਤੇ ਇਹ ਆਦਰਸ਼ ਨਹੀਂ ਹੈ। ਉਹ ਸੀਰੀਜ਼ ਤੋਂ ਖੁੰਝ ਜਾਵੇਗਾ। ਹਾਂ, ਇਸ ਨੂੰ ਠੀਕ ਹੋਣ ਲਈ ਦੋ ਹਫ਼ਤੇ ਲੱਗ ਜਾਣਗੇ" 

ਇਹ ਵੀ ਪੜ੍ਹੋ : ਵੱਡੀ ਖ਼ਬਰ : BCCI ਨੇ ਆਸਟ੍ਰੇਲੀਆ ਤੋਂ ਵਾਪਸ ਸੱਦ ਲਏ 3 ਖਿਡਾਰੀ

ਹੇਜ਼ਲਵੁੱਡ ਮੰਗਲਵਾਰ ਨੂੰ ਚੌਥੇ ਦਿਨ ਦਾ ਖੇਡ ਸ਼ੁਰੂ ਹੋਣ 'ਤੇ ਦੇਰ ਨਾਲ ਮੈਦਾਨ 'ਤੇ ਪਹੁੰਚੇ ਜਦੋਂ ਉਸ ਨੇ ਸਪੈੱਲ ਸ਼ੁਰੂ ਕੀਤਾ ਤਾਂ ਉਹ ਸੰਘਰਸ਼ ਕਰ ਦੇ ਦਿਸੇ। ਉਸ ਓਵਰ ਤੋਂ ਬਾਅਦ ਡ੍ਰਿੰਕਸ ਬਰੇਕ ਦੌਰਾਨ ਕਦੇ-ਕਦਾਈਂ ਹੀ ਉਸ ਨੇ ਫੀਲਡ ਛੱਡਣ ਤੋਂ ਪਹਿਲਾਂ ਉਹ ਕਮਿੰਸ, ਸਟੀਵ ਸਮਿਥ ਤੇ ਫਿਜ਼ੀਓ ਨਿਕ ਜੋਨਸ ਨਾਲ ਕਰਦੇ ਕਰਦੇ ਦਿਸੇ। ਉਸ ਨੇ ਆਪਣੀ ਨਿਰਾਸ਼ਾ ਪ੍ਰਗਟਾਈ ਪਰ ਜ਼ੋਰ ਦੇ ਕੇ ਕਿਹਾ ਕਿ ਉਹ ਮਜ਼ਬੂਤੀ ਨਾਲ ਵਾਪਸੀ ਕਰੇਗਾ। ਉਸ ਨੇ ਐਕਸ 'ਤੇ ਪੋਸਟ ਕੀਤਾ, 'ਮੈਨੂੰ ਦੁੱਖ ਹੈ ਕਿ ਮੈਂ ਸੱਟ ਕਾਰਨ ਗਾਬਾ ਟੈਸਟ ਲਈ ਗੇਂਦਬਾਜ਼ੀ ਨਹੀਂ ਕਰ ਸਕਿਆ, ਪਰ ਇਹ ਸਭ ਖੇਡ ਦਾ ਹਿੱਸਾ ਹੈ। ਮੈਂ ਵਾਪਸ ਆਉਣ ਲਈ ਸਖ਼ਤ ਮਿਹਨਤ ਕਰਾਂਗਾ ਅਤੇ ਟੀਮ ਦੇ ਨਾਲ ਜੋ ਮੈਨੂੰ ਪਸੰਦ ਹੈ ਉਹ ਕਰਨ ਲਈ.. ਟੀਮ ਨੂੰ ਸ਼ੁਭਕਾਮਨਾਵਾਂ! ਬਾਕੀ ਸੀਰੀਜ਼ ਲਈ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ - ਆਓ ਜਿੱਤੀਏ!'' 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Tarsem Singh

Content Editor

Related News