IND vs ENG ਸੀਰੀਜ਼ ਲਈ ਟੀਮ ਦਾ ਐਲਾਨ, ਇਸ ਦਿੱਗਜ ਖਿਡਾਰੀ ਦੀ ਹੋਈ ਵਾਪਸੀ
Monday, Dec 23, 2024 - 11:17 AM (IST)
ਸਪੋਰਟਸ ਡੈਸਕ- ਇੰਗਲੈਂਡ ਦੀ ਟੀਮ ਜਨਵਰੀ 'ਚ ਭਾਰਤ ਦੌਰੇ 'ਤੇ ਆ ਰਹੀ ਹੈ। ਇਸ ਤੋਂ ਬਾਅਦ ਉਹ ਪਾਕਿਸਤਾਨ 'ਚ ਹੋਣ ਵਾਲੀ ਚੈਂਪੀਅਨਸ ਟਰਾਫੀ 'ਚ ਵੀ ਖੇਡਣ ਜਾ ਰਹੀ ਹੈ। ਇਨ੍ਹਾਂ ਦੋਵਾਂ ਅਹਿਮ ਮੁਕਾਬਲਿਆਂ ਲਈ ਇੰਗਲਿਸ਼ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇੰਗਲੈਂਡ ਦੇ ਦਿੱਗਜ ਖਿਡਾਰੀ ਦੀ ਵਾਪਸੀ ਹੋਈ ਹੈ। ਇਸ ਦੇ ਨਾਲ ਹੀ ਚੈਂਪੀਅਨਸ ਟਰਾਫੀ ਲਈ ਟੀਮ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।
ਇੰਗਲਿਸ਼ ਟੀਮ ਸਫੈਦ ਗੇਂਦ ਕ੍ਰਿਕਟ ਦੇ ਦੋਵਾਂ ਫਾਰਮੈਟਾਂ 'ਚ ਸੀਰੀਜ਼ ਖੇਡਣ ਲਈ ਭਾਰਤ ਆ ਰਹੀ ਹੈ। ਇੰਗਲੈਂਡ ਟੀਮ ਦੀ ਕਮਾਨ ਜੋਸ ਬਟਲਰ ਦੇ ਹੱਥਾਂ ਵਿੱਚ ਹੈ। ਇੰਗਲੈਂਡ ਨੇ ਮਜ਼ਬੂਤ ਟੀਮ ਦੀ ਚੋਣ ਕੀਤੀ ਹੈ। ਇਸ ਵਿੱਚ ਜੋਫਰਾ ਆਰਚਰ, ਲਿਵਿੰਗਸਟੋਨ, ਹੈਰੀ ਬਰੂਕ ਅਤੇ ਮਾਰਕ ਵੁੱਡ ਵਰਗੇ ਖਿਡਾਰੀ ਹਨ।
ਜੋ ਰੂਟ ਦੀ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਵਾਪਸੀ ਹੋਈ ਹੈ। ਜੋ ਰੂਟ ਪਿਛਲੇ ਸਾਲ ਭਾਰਤ ਵਿੱਚ ਹੋਏ ਵਨਡੇ ਵਿਸ਼ਵ ਕੱਪ ਵਿੱਚ ਖੇਡਿਆ ਸੀ। ਇਸ ਤੋਂ ਬਾਅਦ ਉਹ ਟੀਮ 'ਚ ਨਹੀਂ ਸਨ ਪਰ ਟੈਸਟ ਕ੍ਰਿਕਟ 'ਚ ਉਨ੍ਹਾਂ ਦਾ ਬੱਲਾ ਕਾਫੀ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਇਸ ਦੇ ਮੱਦੇਨਜ਼ਰ ਉਸ ਦੀ ਇੰਗਲੈਂਡ ਟੀਮ 'ਚ ਵਾਪਸੀ ਹੋਈ ਹੈ।
ਭਾਰਤ ਅਤੇ ਇੰਗਲੈਂਡ ਵਿਚਾਲੇ ਟੀ-20 ਫਾਰਮੈਟ 'ਚ ਕੁੱਲ ਪੰਜ ਮੈਚ ਖੇਡੇ ਜਾਣਗੇ। ਪਹਿਲਾ ਮੈਚ 22 ਜਨਵਰੀ ਨੂੰ ਖੇਡਿਆ ਜਾਵੇਗਾ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡਿਆ ਜਾਣਾ ਹੈ। ਦੂਜੇ ਮੈਚ 'ਚ ਦੋਵੇਂ ਟੀਮਾਂ 25 ਜਨਵਰੀ ਨੂੰ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਚੇਨਈ 'ਚ ਖੇਡਿਆ ਜਾਵੇਗਾ। ਤੀਜਾ, ਚੌਥਾ ਅਤੇ ਪੰਜਵਾਂ ਟੀ-20 ਕ੍ਰਮਵਾਰ 28, 31 ਜਨਵਰੀ ਨੂੰ ਖੇਡਿਆ ਜਾਵੇਗਾ ਅਤੇ ਫਾਈਨਲ ਮੈਚ 2 ਫਰਵਰੀ ਨੂੰ ਹੋਵੇਗਾ। ਆਖਰੀ ਤਿੰਨ ਮੈਚਾਂ ਦੇ ਸਥਾਨ ਰਾਜਕੋਟ, ਪੁਣੇ ਅਤੇ ਮੁੰਬਈ ਹਨ।
ਵਨਡੇ ਸੀਰੀਜ਼ ਦੇ ਤਿੰਨ ਮੈਚਾਂ ਵਿੱਚੋਂ ਪਹਿਲਾ ਮੈਚ 6 ਫਰਵਰੀ ਨੂੰ ਨਾਗਪੁਰ ਵਿੱਚ ਖੇਡਿਆ ਜਾਣਾ ਹੈ। ਦੂਜਾ ਮੈਚ 9 ਫਰਵਰੀ ਨੂੰ ਕਟਕ 'ਚ ਅਤੇ ਆਖਰੀ ਵਨਡੇ 12 ਫਰਵਰੀ ਨੂੰ ਅਹਿਮਦਾਬਾਦ 'ਚ ਖੇਡਿਆ ਜਾਵੇਗਾ।
ਇੰਗਲੈਂਡ ਵਨਡੇ ਟੀਮ (ਭਾਰਤ ਦੌਰਾ ਅਤੇ ਚੈਂਪੀਅਨਜ਼ ਟਰਾਫੀ)
ਬਟਲਰ (ਕਪਤਾਨ), ਆਰਚਰ, ਐਟਕਿੰਸਨ, ਬੈਥਲ, ਬਰੂਕ, ਕਾਰਸੇ, ਡਕੇਟ, ਓਵਰਟਨ, ਸਮਿਥ, ਲਿਆਮ ਲਿਵਿੰਗਸਟੋਨ, ਆਦਿਲ ਰਾਸ਼ਿਦ, ਜੋ ਰੂਟ, ਮਹਿਮੂਦ, ਫਿਲ ਸਾਲਟ, ਮਾਰਕ ਵੁੱਡ।
ਇੰਗਲੈਂਡ ਦੀ ਟੀ-20 ਟੀਮ
ਜੋਸ ਬਟਲਰ (ਕਪਤਾਨ), ਰੇਹਾਨ, ਜੋਫਰਾ ਆਰਚਰ, ਐਟਕਿੰਸਨ, ਬੈਥਲ, ਬਰੂਕ, ਕਾਰਸੇ, ਡਕੇਟ, ਓਵਰਟਨ, ਜੈਮੀ ਸਮਿਥ, ਲਿਵਿੰਗਸਟੋਨ, ਆਦਿਲ ਰਸ਼ੀਦ, ਸਾਕਿਬ, ਸਾਲਟ, ਵੁੱਡ।