IND vs AUS: ਅਖ਼ੀਰਲੇ 2 ਮੈਚਾਂ ਲਈ ਟੀਮ ''ਚ ਵੱਡੇ ਬਦਲਾਅ, Flop ਚੱਲ ਰਹੇ ਬੱਲੇਬਾਜ਼ ਦੀ ਹੋਈ ਛੁੱਟੀ

Saturday, Dec 21, 2024 - 11:49 AM (IST)

IND vs AUS: ਅਖ਼ੀਰਲੇ 2 ਮੈਚਾਂ ਲਈ ਟੀਮ ''ਚ ਵੱਡੇ ਬਦਲਾਅ, Flop ਚੱਲ ਰਹੇ ਬੱਲੇਬਾਜ਼ ਦੀ ਹੋਈ ਛੁੱਟੀ

ਮੈਲਬੋਰਨ– ਭਾਰਤ ਤੇ ਆਸਟ੍ਰੇਲੀਆ ਦਰਮਿਆਨ ਬਾਰਡਰ-ਗਾਵਸਕਰ ਸੀਰੀਜ਼ ਲਈ ਚੌਥੇ ਤੇ ਪੰਜਵੇਂ ਟੈਸਟ ਮੈਚਾਂ ਲਈ ਆਸਟ੍ਰੇਲੀਆ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਨੌਜਵਾਨ ਸੈਮ ਕੋਂਸਟਾਸ ਨੂੰ ਭਾਰਤ ਵਿਰੁੱਧ ਬਾਰਡਰ-ਗਾਵਸਕਰ ਟਰਾਫੀ ਦੇ ਆਖਰੀ ਦੋ ਮੈਚਾਂ ਲਈ ਸ਼ੁੱਕਰਵਾਰ ਨੂੰ ਪਹਿਲੀ ਵਾਰ ਆਸਟ੍ਰੇਲੀਆਈ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ ਜਦਕਿ ਸਲਾਮੀ ਬੱਲੇਬਾਜ਼ ਨਾਥਨ ਮੈਕਸਵੀਨੀ ਨੂੰ ਜਗ੍ਹਾ ਨਹੀਂ ਮਿਲ ਸਕੀ ਹੈ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਦਾ ਕੁੜੀ ਨਾਲ ਪੈ ਗਿਆ ਪੰਗਾ, ਏਅਰਪੋਰਟ 'ਤੇ ਬਣਾ'ਤੀ ਰੇਲ

19 ਸਾਲਾ ਕੋਂਸਟਾਸ ਪਿਛਲੇ 70 ਸਾਲਾਂ ਵਿਚ ਆਸਟ੍ਰੇਲੀਆ ਲਈ ਡੈਬਿਊ ਕਰਨ ਵਾਲਾ ਸਭ ਤੋਂ ਨੌਜਵਾਨ ਟੈਸਟ ਬੱਲੇਬਾਜ਼ ਹੋਵੇਗਾ। ਪਹਿਲੇ ਤਿੰਨ ਟੈਸਟਾਂ ਵਿਚ ਆਸਟ੍ਰੇਲੀਆ ਦੇ ਚੋਟੀਕ੍ਰਮ, ਖਾਸ ਤੌਰ ’ਤੇ ਮੈਕਸਵੀਨੀ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਕੋਂਸਟਾਸ ਨੂੰ ਟੀਮ ਵਿਚ ਜਗ੍ਹਾ ਮਿਲੀ ਹੈ। 2 ਅਕਤੂਬਰ ਨੂੰ ਆਪਣਾ 19ਵਾਂ ਜਨਮ ਦਿਨ ਮਨਾਉਣ ਵਾਲਾ ਕੋਂਸਟਾਸ ਜੇਕਰ ਬਾਕਸਿੰਗ ਡੇ ਟੈਸਟ ਲਈ ਚੁਣਿਆ ਜਾਂਦਾ ਹੈ ਤਾਂ ਉਹ ਆਸਟ੍ਰੇਲੀਆ ਦੇ ਟੈਸਟ ਕਪਤਾਨ ਪੈਟ ਕਮਿੰਸ ਤੋਂ ਬਾਅਦ ਡੈਬਿਊ ਕਰਨ ਵਾਲਾ ਸਭ ਤੋਂ ਨੌਜਵਾਨ ਖਿਡਾਰੀ ਹੋਵੇਗਾ।

ਇਹ ਵੀ ਪੜ੍ਹੋ : IND vs AUS ਸੀਰੀਜ਼ ਤੋਂ ਬਾਹਰ ਹੋਇਆ ਇਹ ਧਾਕੜ ਖਿਡਾਰੀ, ਕਪਤਾਨ ਨੇ ਕੀਤੀ ਪੁਸ਼ਟੀ

ਕਮਿੰਸ ਨੇ 2011 ਵਿਚ ਜੋਹਾਨਸਬਰਗ ਵਿਚ ਦੱਖਣੀ ਅਫਰੀਕਾ ਵਿਰੁੱਧ ਡੈਬਿਊ ਕੀਤਾ ਸੀ ਤਦ ਉਹ 18 ਸਾਲ 193 ਦਿਨਾਂ ਦਾ ਸੀ। ਕੋਂਸਟਾਸ ਇਸ ਦੇ ਨਾਲ ਹੀ ਇਯਾਨ ਕ੍ਰੇਗ ਤੋਂ ਬਾਅਦ ਆਸਟ੍ਰੇਲੀਆ ਲਈ ਟੈਸਟ ਡੈਬਿਊ ਕਰਨ ਵਾਲਾ ਸਭ ਤੋਂ ਨੌਜਵਾਨ ਬੱਲੇਬਾਜ਼ ਬਣ ਜਾਵੇਗਾ। ਕ੍ਰੇਗ 1953 ਵਿਚ ਐੱਮ. ਸੀ. ਜੀ. ’ਤੇ ਦੱਖਣੀ ਅਫਰੀਕਾ ਵਿਰੁੱਧ ਤਦ ਖੇਡਿਆ ਸੀ ਜਦੋਂ ਉਹ 17 ਸਾਲ 293 ਦਿਨ ਦਾ ਸੀ।

ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਵੀ ਲੈ ਲਿਆ ਸੰਨਿਆਸ, ਸ਼ਾਨਦਾਰ ਕਰੀਅਰ ਨੂੰ ਲੱਗਿਆ ਵਿਰਾਮ

ਪਰਥ ਵਿਚ ਪਹਿਲੇ ਟੈਸਟ ਵਿਚ ਡੈਬਿਊ ਕਰਨ ਵਾਲਾ 25 ਸਾਲਾ ਮੈਕਸਵੀਨੀ ਇਕ ਵੀ ਅਰਧ ਸੈਂਕੜਾ ਨਹੀਂ ਲਾ ਸਕਿਆ ਤੇ 6 ਪਾਰੀਆਂ ਵਿਚ 10,0,39, ਅਜੇਤੂ 19, 9 ਤੇ 4 ਦਾ ਸਕੋਰ ਹੀ ਕਰ ਸਕਿਆ। ਉੱਥੇ ਹੀ, ਕੋਂਸਟਾਸ ਨੇ ਨਿਊ ਸਾਊਥਵੇਲਜ਼ ਵਿਰੁੱਧ ਸ਼ੈਫੀਲਡ ਸ਼ੀਲਡ ਦੇ ਦੋ ਮੈਚਾਂ ਵਿਚ ਸੈਂਕੜਾ ਲਾਇਆ। ਭਾਰਤ-ਏ ਵਿਰੁੱਧ ਐੱਮ. ਸੀ. ਜੀ. ’ਤੇ ਮੈਚ ਵਿਚ ਉਸ ਨੇ ਅਜੇਤੂ 73 ਦੌੜਾਂ ਬਣਾਈਆਂ ਜਦਕਿ ਕੈਨਬਰਾ ਵਿਚ ਭਾਰਤ ਵਿਰੁੱਧ ਪ੍ਰਧਾਨ ਮੰਤਰੀ ਇਲੈਵਨ ਲਈ ਗੁਲਾਬੀ ਗੇਂਦ ਦੇ ਮੈਚ ਵਿਚ 107 ਦੌੜਾਂ ਦੀ ਪਾਰੀ ਖੇਡੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : BCCI ਨੇ ਆਸਟ੍ਰੇਲੀਆ ਤੋਂ ਵਾਪਸ ਸੱਦ ਲਏ 3 ਖਿਡਾਰੀ

ਆਸਟ੍ਰੇਲੀਆ ਦੇ ਮੁੱਖ ਚੋਣਕਾਰ ਜਾਰਜ ਬੇਲੀ ਨੇ ਕਿਹਾ, ‘‘ਸੈਮ ਨੂੰ ਪਹਿਲੀ ਵਾਰ ਟੈਸਟ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਉਸਦੀ ਬੱਲੇਬਾਜ਼ੀ ਦੀ ਸ਼ੈਲੀ ਵੱਖ ਹੈ। ਸਾਨੂੰ ਭਰੋਸਾ ਹੈ ਕਿ ਨਾਥਨ ਕੋਲ ਕਾਬਲੀਅਤ ਹੈ ਤੇ ਉਸ ਨੂੰ ਭਵਿੱਖ ਵਿਚ ਟੈਸਟ ਕ੍ਰਿਕਟ ਵਿਚ ਹੋਰ ਮੌਕੇ ਮਿਲਣਗੇ। ਉਸ ਨੂੰ ਬਾਹਰ ਰੱਖਣ ਦਾ ਫੈਸਲਾ ਮੁਸ਼ਕਿਲ ਸੀ।’ ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਮਰਵ ਹਿਊਜ਼ ਨੇ ਹਾਲਾਂਕਿ ਅਗਲੇ ਦੋ ਟੈਸਟਾਂ ਲਈ ਟੀਮ ਵਿਚ ਬਦਲਾਅ ਤੋਂ ਬਚਣ ਦੀ ਤਾਕੀਦ ਕੀਤੀ ਸੀ। ਸਾਬਕਾ ਚੋਣਕਾਰ ਨੇ ਕਿਹਾ ਸੀ, ‘‘ਇਸ ਬਦਲਾਅ ਦੀ ਕੋਈ ਲੋੜ ਨਹੀਂ ਹੈ। ਪਿਛਲਾ ਟੈਸਟ ਡਰਾਅ ਰਿਹਾ ਹੈ। ਇਕ ਟੈਸਟ ਜਿੱਤਿਆ ਹੈ ਤੇ ਇਕ ਡਰਾਅ ਖੇਡਿਆ ਹੈ ਤਾਂ ਘਬਰਾਉਣ ਦੀ ਕੀ ਲੋੜ ਹੈ।’’

ਇਹ ਵੀ ਪੜ੍ਹੋ : ਨਸ਼ੇ ਦੀ ਦਲਦਲ 'ਚ ਫਸਿਆ ਦਿੱਗਜ ਭਾਰਤੀ ਕ੍ਰਿਕਟਰ, ਸਾਥੀਆਂ ਨੇ ਵਧਾਇਆ ਮਦਦ ਦਾ ਹੱਥ

ਚੌਥੇ ਤੇ ਪੰਜਵੇਂ ਟੈਸਟ ਲਈ ਆਸਟ੍ਰੇਲੀਆਈ ਟੀਮ : ਪੈਟ ਕਮਿੰਸ (ਕਪਤਾਨ), ਸੀਨ ਐਬੋਟ, ਸਕਾਟ ਬੋਲੈਂਡ, ਐਲਕਸ ਕੈਰੀ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਉਸਮਾਨ ਖਵਾਜ਼ਾ, ਸੈਮ ਕੋਂਸਟਾਸ, ਮਾਰਨਸ ਲਾਬੂਸ਼ੇਨ, ਨਾਥਨ ਲਿਓਨ, ਮਿਸ਼ੇਲ ਮਾਰਸ਼, ਝਾਏ ਰਿਚਰਡਸਨ, ਸਟੀਵ ਸਮਿਥ, ਮਿਸ਼ੇਲ ਸਟਾਰਕ, ਬਿਊ ਵੈਬਸਟਰ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News