IND vs AUS: ਚੌਥੇ ਮੈਚ 'ਚ ਪੁਰਾਣਾ ਫਾਰਮੂਲਾ ਵਰਤਨਗੇ ਰੋਹਿਤ ਸ਼ਰਮਾ! ਜਾਣੋ ਸੰਭਾਵਿਤ ਪਲੇਇੰਗ 11

Monday, Dec 23, 2024 - 12:30 PM (IST)

IND vs AUS: ਚੌਥੇ ਮੈਚ 'ਚ ਪੁਰਾਣਾ ਫਾਰਮੂਲਾ ਵਰਤਨਗੇ ਰੋਹਿਤ ਸ਼ਰਮਾ! ਜਾਣੋ ਸੰਭਾਵਿਤ ਪਲੇਇੰਗ 11

ਸਪੋਰਟਸ ਡੈਸਕ- ਭਾਰਤੀ ਟੀਮ ਫਿਲਹਾਲ ਆਸਟ੍ਰੇਲੀਆ ਦੌਰੇ 'ਤੇ ਬਾਰਡਰ-ਗਾਵਸਕਰ ਟਰਾਫੀ ਦੇ ਤਹਿਤ 5 ਮੈਚਾਂ ਦੀ ਟੈਸਟ ਸੀਰੀਜ਼ ਖੇਡ ਰਹੀ ਹੈ। ਭਾਰਤ ਨੇ ਪਹਿਲਾ ਟੈਸਟ ਜਿੱਤਿਆ ਅਤੇ ਦੂਜਾ ਹਾਰ ਗਿਆ। ਜਦਕਿ ਤੀਜਾ ਟੈਸਟ ਡਰਾਅ ਰਿਹਾ। ਇਸ ਤਰ੍ਹਾਂ ਸੀਰੀਜ਼ ਫਿਲਹਾਲ 1-1 ਨਾਲ ਬਰਾਬਰ ਹੈ।

ਇਹ ਵੀ ਪੜ੍ਹੋ : IND vs AUS ਸੀਰੀਜ਼ ਛੱਡ ਕੇ ਭਾਰਤ ਪਰਤਿਆ ਇਹ ਕ੍ਰਿਕਟਰ, ਸਭ ਨੂੰ ਕੀਤਾ ਹੈਰਾਨ

ਸੀਰੀਜ਼ ਦਾ ਤੀਜਾ ਮੈਚ ਬਾਕਸਿੰਗ-ਡੇ ਟੈਸਟ ਮੈਲਬੌਰਨ ਕ੍ਰਿਕਟ ਗਰਾਊਂਡ (MCG) 'ਤੇ ਹੋਵੇਗਾ। ਇਹ ਮੈਚ 26 ਦਸੰਬਰ ਤੋਂ ਹੋਣ ਜਾ ਰਿਹਾ ਹੈ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 5 ਵਜੇ ਸ਼ੁਰੂ ਹੋਵੇਗਾ। ਜਦਕਿ ਇਸ ਤੋਂ ਅੱਧਾ ਘੰਟਾ ਪਹਿਲਾਂ ਟਾਸ ਹੋਵੇਗਾ।

ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਵੀ ਲੈ ਲਿਆ ਸੰਨਿਆਸ, ਸ਼ਾਨਦਾਰ ਕਰੀਅਰ ਨੂੰ ਲੱਗਿਆ ਵਿਰਾਮ

ਕੀ ਅਸ਼ਵਿਨ ਦੇ ਜਾਣ ਦਾ ਅਸਰ ਪਵੇਗਾ?

ਗਾਬਾ ਟੈਸਟ ਡਰਾਅ ਹੋਣ ਤੋਂ ਬਾਅਦ ਭਾਰਤੀ ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਪਰ ਮੈਲਬੌਰਨ ਟੈਸਟ 'ਤੇ ਇਸ ਦਾ ਸ਼ਾਇਦ ਹੀ ਜ਼ਿਆਦਾ ਅਸਰ ਹੋਵੇਗਾ। ਕਿਉਂਕਿ ਗਾਬਾ ਟੈਸਟ ਦੇ ਭਾਰਤੀ ਪਲੇਇੰਗ-11 ਵਿਚ ਰਵਿੰਦਰ ਜਡੇਜਾ ਇਕਲੌਤਾ ਸਪਿਨਰ ਸੀ। ਅਜਿਹੇ 'ਚ ਜੇਕਰ ਕਪਤਾਨ ਰੋਹਿਤ ਸ਼ਰਮਾ ਮੈਲਬੋਰਨ ਟੈਸਟ ਲਈ ਪਲੇਇੰਗ-11 'ਚ ਬਦਲਾਅ ਕਰਦੇ ਹਨ ਤਾਂ ਉਹ ਵਾਸ਼ਿੰਗਟਨ ਸੁੰਦਰ ਨੂੰ ਦੂਜੇ ਵਿਕਲਪ ਦੇ ਰੂਪ 'ਚ ਸ਼ਾਮਲ ਕਰ ਸਕਦੇ ਹਨ। ਜੇਕਰ ਕੋਈ ਬਦਲਾਅ ਨਾ ਹੋਇਆ ਤਾਂ ਨਿਤੀਸ਼ ਕੁਮਾਰ ਰੈੱਡੀ ਅਚੰਭੇ ਕਰਨ ਲਈ ਤਿਆਰ ਹੋਣਗੇ। ਇਹ ਸਾਰੇ ਬਦਲਾਅ ਆਖਰੀ ਸਮੇਂ 'ਤੇ ਪਿਚ ਰਿਪੋਰਟ ਦੇ ਮੁਤਾਬਕ ਹੋਣਗੇ। ਹਾਲਾਂਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਪਲੇਇੰਗ ਇਲੈਵਨ 'ਚ ਕੋਈ ਬਦਲਾਅ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : BCCI ਨੇ ਆਸਟ੍ਰੇਲੀਆ ਤੋਂ ਵਾਪਸ ਸੱਦ ਲਏ 3 ਖਿਡਾਰੀ

ਜਾਣੋ ਮੈਲਬੌਰਨ ਦੀ ਪਿੱਚ ਰਿਪੋਰਟ

ਹਾਲਾਂਕਿ ਹਾਲ ਹੀ 'ਚ ਮੈਲਬੌਰਨ ਦੀ ਪਿੱਚ ਦੀ ਰਿਪੋਰਟ ਸਾਹਮਣੇ ਆਈ ਹੈ, ਜਿਸ ਨਾਲ ਭਾਰਤੀ ਗੇਂਦਬਾਜ਼ਾਂ ਦਾ ਤਣਾਅ ਵਧ ਸਕਦਾ ਹੈ। ਇਹ ਪਿੱਚ ਗਾਬਾ ਤੋਂ ਕਾਫੀ ਵੱਖਰੀ ਹੋਣ ਵਾਲੀ ਹੈ। ਮੈਲਬੋਰਨ ਦੀ ਪਿੱਚ 'ਤੇ ਹੁਣੇ ਹੀ ਹਰਾ ਘਾਹ ਛੱਡਿਆ ਗਿਆ ਹੈ। ਮੈਚ ਦੇ ਅਜੇ 3 ਦਿਨ ਬਾਕੀ ਹਨ। ਇਸ ਦੌਰਾਨ ਪਿੱਚ 'ਤੇ ਮੌਜੂਦ ਘਾਹ ਨੂੰ ਵੀ ਕੱਟਿਆ ਜਾਵੇਗਾ।

ਸਾਫ਼ ਮੌਸਮ ਅਤੇ ਤੇਜ਼ ਧੁੱਪ ਕਾਰਨ ਘਾਹ ਥੋੜ੍ਹਾ ਸੁੱਕਾ ਹੋਵੇਗਾ। ਅਜਿਹੇ 'ਚ ਪਿੱਚ 'ਤੇ ਜ਼ਿਆਦਾ ਉਛਾਲ ਨਹੀਂ ਹੋਵੇਗਾ। ਹਾਲਾਂਕਿ ਸੀਮ ਅਤੇ ਸਵਿੰਗ ਦੇਖੇ ਜਾ ਸਕਦੇ ਹਨ। ਇਸ ਸੰਦਰਭ ਵਿੱਚ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਆਕਾਸ਼ ਦੀਪ ਅਤੇ ਮੁਹੰਮਦ ਸਿਰਾਜ ਨੂੰ ਮੈਲਬੌਰਨ ਦੇ ਮੈਦਾਨ ਵਿੱਚ ਸਹੀ ਲੈਂਥ ਦਾ ਪਤਾ ਲਗਾਉਣਾ ਹੋਵੇਗਾ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਕਰ ਆਖਰੀ ਮਿੰਟਾਂ 'ਚ ਪਿੱਚ ਅਜਿਹੀ ਹੀ ਰਹੀ ਤਾਂ ਸਿਰਫ ਇਕ ਸਪਿਨਰ ਨੂੰ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਨਸ਼ੇ ਦੀ ਦਲਦਲ 'ਚ ਫਸਿਆ ਦਿੱਗਜ ਭਾਰਤੀ ਕ੍ਰਿਕਟਰ, ਸਾਥੀਆਂ ਨੇ ਵਧਾਇਆ ਮਦਦ ਦਾ ਹੱਥ

ਮੈਲਬੌਰਨ ਟੈਸਟ ਲਈ ਸੰਭਾਵਿਤ ਭਾਰਤੀ ਪਲੇਇੰਗ-11

ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਰੋਹਿਤ ਸ਼ਰਮਾ (ਕਪਤਾਨ), ਨਿਤੀਸ਼ ਕੁਮਾਰ ਰੈਡੀ, ਰਵਿੰਦਰ ਜਡੇਜਾ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ।

ਇਹ ਵੀ ਪੜ੍ਹੋ : ਕੋਹਲੀ-ਧੋਨੀ ਨਹੀਂ ਸਗੋਂ ਇਹ ਭਾਰਤੀ ਹੈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟਰ, ਨਹੀਂ ਖੇਡਿਆ ਇਕ ਵੀ IPL ਮੈਚ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News