IND vs AUS : ਪੰਤ ਨੇ ਰਚਿਆ ਇਤਿਹਾਸ, 41ਵੇਂ ਟੈਸਟ ਮੈਚ 'ਚ ਮਹਾਰਿਕਾਰਡ ਬਣਾ ਕੇ ਮਚਾਇਆ ਤਹਿਲਕਾ
Sunday, Dec 15, 2024 - 11:31 AM (IST)
ਸਪੋਰਟਸ ਡੈਸਕ- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ ਗਾਵਸਕਰ ਟਰਾਫੀ ਦਾ ਤੀਜਾ ਮੈਚ ਬ੍ਰਿਸਬੇਨ ਦੇ ਗਾਬਾ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਤੇ ਮੀਂਹ ਦਾ ਸਾਇਆ ਮੰਡਰਾ ਰਿਹਾ ਹੈ। ਪਹਿਲੇ ਦਿਨ ਮੀਂਹ ਕਾਰਨ ਸਿਰਫ਼ 13.2 ਓਵਰ ਹੀ ਖੇਡੇ ਜਾ ਸਕੇ। ਹੁਣ ਦੂਜੇ ਦਿਨ ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਇਕ ਖਾਸ ਉਪਲੱਬਧੀ ਆਪਣੇ ਨਾਂ ਕਰ ਲਈ। ਜਿਸ ਤੋਂ ਬਾਅਦ ਪੰਤ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਰਾਹੁਲ ਦ੍ਰਾਵਿੜ ਦੀ ਲਿਸਟ 'ਚ ਸ਼ਾਮਲ ਹੋ ਗਏ ਹਨ।
ਇਹ ਵੀ ਪੜ੍ਹੋ : Shocking! 712 ਵਿਕਟਾਂ ਲੈਣ ਵਾਲੇ ਧਾਕੜ ਗੇਂਦਬਾਜ਼ 'ਤੇ ਲੱਗਿਆ ਬੈਨ, ਹੁਣ ਨਹੀਂ ਕਰ ਸਕੇਗਾ ਗੇਂਦਬਾਜ਼ੀ
ਵਿਕਟ ਦੇ ਪਿੱਛੇ 150 ਸ਼ਿਕਾਰ
ਜਸਪ੍ਰੀਤ ਬੁਮਰਾਹ ਨੇ ਦੂਜੇ ਦਿਨ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ। ਬੁਮਰਾਹ ਨੇ ਸ਼ੁਰੂਆਤ 'ਚ ਹੀ ਆਸਟ੍ਰੇਲੀਆ ਨੂੰ ਦੋ ਵੱਡੇ ਝਟਕੇ ਦਿੱਤੇ। ਪੰਤ ਨੇ ਇਹ ਉਪਲਬਧੀ ਉਦੋਂ ਹਾਸਲ ਕੀਤੀ ਜਦੋਂ ਬੁਮਰਾਹ ਨੇ ਉਸਮਾਨ ਖਵਾਜਾ ਦਾ ਵਿਕਟ ਲਿਆ। ਪੰਤ ਨੇ ਬੁਮਰਾਹ ਦੀ ਗੇਂਦ 'ਤੇ ਉਸਮਾਨ ਖਵਾਜਾ ਨੂੰ ਵਿਕਟ ਦੇ ਪਿੱਛੇ ਕੈਚ ਕਰਵਾਇਆ। ਜਿਸ ਤੋਂ ਬਾਅਦ ਹੁਣ ਪੰਤ ਦੇ ਵਿਕਟ ਪਿੱਛੇ 150 ਵਿਕਟ ਹੋ ਗਏ ਹਨ ਜਿਸ ਵਿੱਚ 135 ਕੈਚ ਅਤੇ 15 ਸਟੰਪਿੰਗ ਸ਼ਾਮਲ ਹਨ।
ਇਹ ਵੀ ਪੜ੍ਹੋ : 'INDIA ਜਿੱਤੀ ਤਾਂ ਲਾਹ ਦੇਵਾਂਗੀ ਕੱਪੜੇ', ਮਸ਼ਹੂਰ ਭਾਰਤੀ ਮਾਡਲ ਨੇ ਆਪ ਦੱਸੀ ਅਸਲੀਅਤ
ਪੰਤ ਹੁਣ ਟੈਸਟ ਕ੍ਰਿਕਟ 'ਚ ਵਿਕਟ ਦੇ ਪਿੱਛੇ ਸਭ ਤੋਂ ਜ਼ਿਆਦਾ ਆਊਟ ਹੋਣ ਵਾਲੇ ਭਾਰਤ ਦੇ ਚੌਥੇ ਖਿਡਾਰੀ ਬਣ ਗਏ ਹਨ। ਖਾਸ ਗੱਲ ਇਹ ਹੈ ਕਿ ਪੰਤ ਨੇ ਇਹ ਖਾਸ ਉਪਲੱਬਧੀ ਸਿਰਫ 41 ਮੈਚਾਂ 'ਚ ਹਾਸਲ ਕੀਤੀ ਹੈ। ਹਾਲਾਂਕਿ, ਫਿਲਹਾਲ ਉਹ ਸਾਬਕਾ ਦਿੱਗਜਾਂ ਐੱਮਐੱਸ ਧੋਨੀ ਅਤੇ ਰਾਹੁਲ ਦ੍ਰਾਵਿੜ ਤੋਂ ਕਾਫੀ ਪਿੱਛੇ ਹੈ।
ਇਹ ਵੀ ਪੜ੍ਹੋ : ਨਸ਼ੇ ਦੀ ਦਲਦਲ 'ਚ ਫਸਿਆ ਦਿੱਗਜ ਭਾਰਤੀ ਕ੍ਰਿਕਟਰ, ਸਾਥੀਆਂ ਨੇ ਵਧਾਇਆ ਮਦਦ ਦਾ ਹੱਥ
ਐੱਮਐੱਸ ਧੋਨੀ ਪਹਿਲੇ ਨੰਬਰ 'ਤੇ ਹਨ
ਇਸ ਸੂਚੀ 'ਚ ਸਾਬਕਾ ਕਪਤਾਨ ਐੱਮਐੱਸ ਧੋਨੀ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਟੈਸਟ ਕ੍ਰਿਕਟ 'ਚ ਵਿਕਟ ਕੀਪਿੰਗ ਕਰਦੇ ਹੋਏ ਧੋਨੀ ਨੇ 90 ਮੈਚਾਂ 'ਚ 294 ਆਊਟ ਕੀਤੇ, ਜਿਸ 'ਚ 256 ਕੈਚ ਅਤੇ 38 ਸਟੰਪਿੰਗ ਸ਼ਾਮਲ ਹਨ। ਇਸ ਤੋਂ ਇਲਾਵਾ ਰਾਹੁਲ ਦ੍ਰਾਵਿੜ ਦਾ ਨਾਂ ਦੂਜੇ ਸਥਾਨ 'ਤੇ ਆਉਂਦਾ ਹੈ। ਦ੍ਰਾਵਿੜ ਨੇ 163 ਮੈਚਾਂ 'ਚ ਵਿਕਟ ਕੀਪਿੰਗ ਕਰਦੇ ਹੋਏ 209 ਵਿਕਟਾਂ ਲਈਆਂ। ਜਿਸ 'ਚ 209 ਕੈਚ ਸ਼ਾਮਲ ਹਨ, ਜਦਕਿ ਉਸ ਨੇ ਇਕ ਵੀ ਸਟੰਪਿੰਗ ਨਹੀਂ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8