IND vs AUS 3rd Test : ਮੀਂਹ ਕਾਰਨ ਪਹਿਲੇ ਦਿਨ ਦੀ ਖੇਡ ਛੇਤੀ ਖਤਮ, ਆਸਟ੍ਰੇਲੀਆ 28/0
Saturday, Dec 14, 2024 - 01:01 PM (IST)
ਸਪੋਰਟਸ ਡੈਸਕ- ਲਗਾਤਾਰ ਮੀਂਹ ਕਾਰਨ ਭਾਰਤ ਅਤੇ ਆਸਟਰੇਲੀਆ ਵਿਚਾਲੇ ਤੀਜੇ ਟੈਸਟ ਦੇ ਪਹਿਲੇ ਦਿਨ ਖਤਮ ਹੋ ਗਈ ਹੈ। ਮੈਚ ਦੇ ਪਹਿਲੇ ਦਿਨ ਸਿਰਫ਼ 13.2 ਓਵਰ ਹੀ ਖੇਡੇ ਜਾ ਸਕੇ। ਸਟੰਪ ਤੱਕ ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ ਬਿਨਾਂ ਕਿਸੇ ਨੁਕਸਾਨ ਦੇ 28 ਦੌੜਾਂ ਬਣਾ ਲਈਆਂ ਸਨ। ਉਸਮਾਨ ਖਵਾਜਾ 19 ਦੌੜਾਂ ਤੇ ਨਾਥਨ ਮੈਕਸਵੀਨੀ ਚਾਰ ਦੌੜਾਂ ਬਣਾ ਕੇ ਨਾਬਾਦ ਹਨ। ਗਾਬਾ ਟੈਸਟ ਦੇ ਪਹਿਲੇ ਦਿਨ ਮੀਂਹ ਕਾਰਨ ਖੇਡ ਵਿੱਚ ਵਾਰ-ਵਾਰ ਵਿਘਨ ਪਿਆ। ਪਹਿਲੀ ਵਾਰ 5.3 ਓਵਰਾਂ ਤੋਂ ਬਾਅਦ ਮੀਂਹ ਕਾਰਨ 20-25 ਮਿੰਟ ਦੀ ਖੇਡ ਬਰਬਾਦ ਹੋਈ। ਫਿਰ 13.2 ਓਵਰਾਂ ਤੋਂ ਬਾਅਦ ਇਕ ਵਾਰ ਫਿਰ ਖੇਡ ਨੂੰ ਰੋਕਣਾ ਪਿਆ।
ਸ਼ੁਰੂਆਤੀ ਦਿਨ ਪਹਿਲੇ ਸੈਸ਼ਨ 'ਚ ਵੀ ਕੁਝ ਖੇਡ ਸੰਭਵ ਸੀ ਪਰ ਲੰਚ ਬ੍ਰੇਕ ਤੋਂ ਪਹਿਲਾਂ ਬਾਰਿਸ਼ ਫਿਰ ਸ਼ੁਰੂ ਹੋ ਗਈ ਅਤੇ ਮੈਚ ਨੂੰ ਰੋਕਣਾ ਪਿਆ। ਦੂਜੇ ਸੈਸ਼ਨ ਦੀ ਖੇਡ ਪੂਰੀ ਤਰ੍ਹਾਂ ਨਾਲ ਧੋਤੀ ਗਈ ਪਰ ਇਸ ਤੋਂ ਬਾਅਦ ਵੀ ਸਥਿਤੀ ਨਹੀਂ ਬਦਲੀ ਅਤੇ ਅੰਪਾਇਰ ਨੇ ਸਟੰਪ ਦਾ ਫੈਸਲਾ ਕੀਤਾ। ਪਹਿਲੇ ਦਿਨ ਮੀਂਹ ਦੇ ਵਿਘਨ ਕਾਰਨ ਹੁਣ ਦੂਜੇ ਦਿਨ 98 ਓਵਰ ਸੁੱਟੇ ਜਾਣਗੇ ਅਤੇ ਮੈਚ ਨਿਰਧਾਰਤ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਸ਼ੁਰੂ ਹੋਵੇਗਾ। ਯਾਨੀ ਦੂਜੇ ਦਿਨ ਦਾ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 5:20 ਵਜੇ ਸ਼ੁਰੂ ਹੋਵੇਗਾ।