ਗੌਰਵ ਕੁਆਰਟਰ ਫਾਈਨਲ ''ਚ, ਸ਼ਿਵ ਬੀਮਾਰ ਤੇ ਮਨੋਜ ਬਾਹਰ

08/29/2017 3:22:44 AM

ਹੈਮਬਰਗ— ਨੌਜਵਾਨ ਮੁੱਕੇਬਾਜ਼ ਗੌਰਵ ਬਿਧੂੜੀ (56 ਕਿ. ਗ੍ਰਾ.) ਸੌ ਫੀਸਦੀ ਜਿੱਤ ਦਰਜ ਕਰਕੇ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਪਹੁੰਚ ਗਿਆ, ਜਦਕਿ ਸ਼ਿਵ ਥਾਪਾ ਫੂਡ ਪੁਆਇਜ਼ਨਿੰਗ ਤੇ ਬੁਖਾਰ ਦੀ ਚਪੇਟ ਵਿਚ ਆਉਣ ਕਾਰਨ ਰਿੰਗ ਵਿਚ ਉਤਰੇ ਬਿਨਾ ਬਾਹਰ ਹੋ ਗਿਆ।  5ਵਾਂ ਦਰਜਾ ਪ੍ਰਾਪਤ ਸ਼ਿਵ 60 ਕਿ. ਗ੍ਰਾ. ਵਿਚ ਜਾਰਜੀਆ ਦੇ ਓਤਾਰ ਇਰਾਨੋਸਿਯਾਨ ਨਾਲ ਖੇਡਣ ਵਾਲਾ ਸੀ।  ਪਹਿਲੇ ਦੌਰ ਵਿਚ ਬਾਈ ਮਿਲਣ ਤੋਂ ਬਾਅਦ ਉਸ ਨੂੰ ਸਿੱਧੇ ਦੂਜੇ ਦੌਰ ਵਿਚ ਉਤਰਨਾ ਸੀ।  ਫੂਡ ਪੁਆਇਜ਼ਨਿੰਗ ਤੇ ਬੁਖਾਰ ਹੋਣ ਕਾਰਨ ਉਸ ਨੂੰ ਆਪਣੇ ਵਿਰੋਧੀ ਨੂੰ ਵਾਕਓਵਰ ਦੇਣਾ ਪਿਆ।  ਦੋ ਵਾਰ ਦਾ ਓਲੰਪੀਅਨ ਆਸਾਮ ਦਾ ਇਹ ਮੁੱਕੇਬਾਜ਼ ਭਾਰਤ ਵਲੋਂ ਤਮਗੇ ਦੇ ਪਹਿਲੇ ਦਾਅਵੇਦਾਰਾਂ ਵਿਚ ਸ਼ਾਮਲ ਸੀ ਤੇ ਟੂਰਨਾਮੈਂਟ ਤੋਂ ਪਹਿਲਾਂ ਚੰਗੀ ਫਾਰਮ ਵਿਚ ਸੀ। ਉਸ ਨੇ ਏਸ਼ੀਆਈ ਚੈਂਪੀਅਨਸ਼ਿਪ ਵਿਚ ਚਾਂਦੀ  ਤਮਗਾ ਜਿੱਤਿਆ ਸੀ, ਜਿਹੜਾ ਇਸ ਮਹਾਦੀਪੀ ਚੈਂਪੀਅਨਸ਼ਿਪ ਵਿਚ ਉਸਦਾ ਲਗਾਤਾਰ ਤੀਜਾ ਤਮਗਾ ਸੀ। ਇਸ ਤੋਂ ਬਾਅਦ ਉਸ ਨੇ ਚੈੱਕ ਗਣਰਾਜ ਵਿਚ ਇਨਵਾਇਟ ਟੂਰਨਾਮੈਂਟ ਵਿਚ ਸੋਨ ਤਮਗਾ ਜਿੱਤਿਆ। ਮਨੋਜ ਕੁਮਾਰ (69 ਕਿਲੋ) ਵੀ ਟੂਰਨਾਮੈਂਟ ਤੋਂ ਬਾਹਰ ਹੋ ਗਿਆ।


Related News