ਜੇਕਰ ਕ੍ਰਿਕਟਰ ਨਾ ਹੁੰਦਾ ਤਾਂ ਕਿਸਾਨ ਬਣਦਾ : ਸਹਿਵਾਗ
Friday, Sep 21, 2018 - 09:31 PM (IST)

ਨਵੀਂ ਦਿੱਲੀ — ਭਾਰਤੀ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਜੇਕਰ ਕ੍ਰਿਕਟਰ ਨਾ ਬਣਦਾ ਤਾਂ ਉਹ ਖੇਤਾਂ ਵਿਚ ਕਿਸਾਨ ਦੀ ਭੂਮਿਕਾ ਨਿਭਾ ਰਿਹਾ ਹੁੰਦਾ। ਸਹਿਵਾਗ ਨੇ ਇਕ ਸ਼ੋਅ ਦੌਰਾਨ ਦੱਸਿਆ ਕਿ 'ਮੇਰੇ ਪਿਤਾ ਇਕ ਕਿਸਾਨ ਹਨ। ਮੈਂ ਜ਼ਿਆਦਾ ਪੜ੍ਹਿਆ-ਲਿਖਿਆ ਨਹੀਂ ਹਾਂ, ਇਸ ਲਈ ਡਾਕਟਰ ਜਾਂ ਇੰਜੀਨੀਅਰ ਨਹੀਂ ਬਣ ਸਕਦਾ ਸੀ। ਮੈਨੂੰ ਲੱਗਦਾ ਹੈ ਕਿ ਕ੍ਰਿਕਟਰ ਨਹੀਂ ਤਾਂ ਮੈਂ ਵੀ ਕਿਸਾਨ ਹੀ ਹੁੰਦਾ। ਮੇਰੀ ਆਰਮੀ ਤੇ ਪੁਲਸ ਦੀ ਨੌਕਰੀ ਵਿਚ ਦਿਲਚਸਪੀ ਸੀ ਪਰ ਉਸਦੇ ਲਈ ਫਿੱਟਨੈੱਸ ਬਹੁਤ ਜ਼ੂਰਰੀ ਹੁੰਦੀ ਹੈ। ਮੇਰੀ ਫਿੱਟਨੈੱਸ ਉਸ ਲੈਵਲ ਦੀ ਨਹੀਂ ਸੀ।
ਉਥੇ ਹੀ ਸ਼ੋਅ ਵਿਚ ਮੌਜੂਦ ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਨੇ ਕਿਹਾ ਕਿ ਜੇਕਰ ਉਹ ਕ੍ਰਿਕਟਰ ਨਾ ਹੁੰਦਾ ਤਾਂ ਆਰਮੀ ਵਿਚ ਜਾਂਦਾ ਕਿਉਂਕਿ ਉਸਦੇ ਪਰਿਵਾਰ ਦੇ ਜ਼ਿਆਦਾਤਰ ਲੋਕ ਆਰਮੀ ਵਿਚ ਹੀ ਹਨ।