'ਫੇਸਬੁੱਕ 'ਤੇ ICC ਵੀਡੀਓ ਚੈਨਲ ਨੂੰ 1.65 ਅਰਬ ਵਾਰ ਦੇਖਿਆ ਗਿਆ'

08/07/2020 9:51:04 PM

ਦੁਬਈ– ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਵੀਡੀਓ ਚੈਨਲ ਨੂੰ ਫੇਸਬੁੱਕ 'ਤੇ ਇਸ ਸਾਲ ਸ਼ੁਰੂਆਤੀ 6 ਮਹੀਨਿਆਂ ਵਿਚ ਸਭ ਤੋਂ ਵੱਧ ਲੋਕਾਂ ਨੇ ਦੇਖਿਆ ਜਿਹੜਾ ਹੋਰ ਵਿਸ਼ਵ ਪੱਧਰੀ ਖੇਡ ਮਹਾਸੰਘਾਂ ਦਾ ਤੁਲਨਾ ਵਿਚ ਦੁੱਗਣੇ ਤੋਂ ਵੱਧ ਹੈ। ਆਈ. ਸੀ. ਸੀ. ਨੇ ਸ਼ੁੱਕਰਵਾਰ ਨੂੰ ਇਸਦੀ ਜਾਣਕਾਰੀ ਦਿੱਤੀ। ਆਈ. ਸੀ. ਸੀ. ਨੇ ਕਿਹਾ ਕਿ ਇਸਦੇ ਵੀਡੀਓ ਚੈਨਲ 'ਤੇ 2020 ਦੀ ਪਹਿਲੀ ਛਿਮਾਹੀ ਵਿਚ ਵਿਊਜ਼ ਦੀ ਗਿਣਤੀ 1.65 ਅਰਬ ਸੀ, ਜਿਹੜੀ ਸੋਸ਼ਲ ਮੀਡੀਆ 'ਤੇ ਇਸ ਮੰਚ 'ਤੇ ਹੋਰਨਾਂ ਚੋਟੀ ਦੀਆਂ ਖੇਡ ਸੰਸਥਾਵਾਂ ਦੀ ਤੁਲਨਾ ਵਿਚ ਕਿਤੇ ਵੱਧ ਹੈ।

PunjabKesari
ਆਈ. ਸੀ. ਸੀ. ਨੇ ਕਿਹਾ ਕਿ ਇਹ ਨਤੀਜੇ ਫੇਸਬੁੱਕ ਦੇ 'ਕ੍ਰਾਊਡਟੈਂਗਲਸ ਐਨਾਲਿਸਿਸ' ਤੋਂ ਲਏ ਗਏ ਹਨ। ਉਸ ਨੇ ਕਿਹਾ ਕਿ ਪਿਛਲੇ 12 ਮਹੀਨਿਆਂ ਦੀ ਤੁਲਨਾ ਵਿਚ ਇਸਦਾ ਫੇਸਬੁੱਕ ਚੈਨਲ ਆਪਣੇ ਵਰਗ ਵਿਚ ਸਭ ਤੋਂ ਵੱਧ ਬਿਜ਼ੀ ਪੇਜ ਰਿਹਾ। ਆਈ. ਸੀ. ਸੀ. ਨੇ ਕਿਹਾ,''ਇਸ ਚੈਨਲ ਵਿਚ ਇਤਿਹਾਸ ਵਿਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਦਿਨ ਤਦ ਸੀ ਜਦੋਂ ਬੰਗਲਾਦੇਸ਼ ਨੇ ਅੰਡਰ-19 ਕ੍ਰਿਕਟ ਵਿਸ਼ਵ ਕੱਪ 2020 ਦੇ ਫਾਈਨਲ ਵਿਚ ਭਾਰਤ 'ਤੇ ਜਿੱਤ ਹਾਸਲ ਕੀਤੀ ਸੀ, ਜਿਸ ਨੂੰ 44 ਲੱਖ ਦਰਸ਼ਕਾਂ ਨੇ ਦੇਖਿਆ।'' ਉਸ ਨੇ ਕਿਹਾ ਕਿ ਮਾਰਚ ਵਿਚ ਆਸਟਰੇਲੀਆ ਵਿਚ ਹੋਏ ਮਹਿਲਾ ਟੀ-20 ਵਿਸ਼ਵ ਕੱਪ ਵਿਚ ਚੈਨਲ ਨੂੰ 1.1 ਅਰਬ ਵੀਡੀਓ ਵਿਊਜ਼ ਮਿਲੇ ਜਿਹੜੇ 2018 ਗੇੜ ਦੀ ਤੁਲਨਾ ਵਿਚ 1900 ਫੀਸਦੀ ਵਧ ਸਨ, ਜਿਸ ਤੋਂ ਇਹ ਹੁਣ ਤਕ ਸਭ ਤੋਂ ਵੱਧ ਦੇਖਿਆ ਗਿਆ। ਆਈ. ਸੀ. ਸੀ. ਮਹਿਲਾ ਟੂਰਨਾਮੈਂਟ ਬਣ ਗਿਆ।


Gurdeep Singh

Content Editor

Related News