ਇਕੋ ਜਿਹੇ ਅਪਰਾਧ ''ਤੇ ICC ਦੀਆਂ ਦੋ ਵੱਖ-ਵੱਖ ਸਜ਼ਾਵਾਂ!
Monday, Mar 19, 2018 - 04:34 AM (IST)
ਕੋਲੰਬੋ/ਜੌਹਾਨਸਬਰਗ— ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਲੱਗਭਗ ਇਕੋ ਜਿਹੇ ਅਪਰਾਧ 'ਤੇ ਹਾਲ ਹੀ ਵਿਚ ਦੋ ਵੱਖ-ਵੱਖ ਸਜ਼ਾਵਾਂ ਸੁਣਾਈਆਂ ਹਨ, ਜਿਸ ਨੂੰ ਲੈ ਕੇ ਕੌਮਾਂਤਰੀ ਕ੍ਰਿਕਟ 'ਚ ਕਾਫੀ ਬਹਿਸ ਚੱਲ ਰਹੀ ਹੈ।
ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਨੂੰ ਵਿਰੋਧੀ ਆਸਟ੍ਰੇਲੀਆਈ ਕਪਤਾਨ ਸਟੀਵ ਸਮਿਥ ਨੂੰ ਆਊਟ ਕਰਨ ਤੋਂ ਬਾਅਦ ਜਸ਼ਨ 'ਚ ਮੋਢਾ ਮਾਰਨ 'ਤੇ 3 ਡੀ-ਮੈਰਿਟ ਅੰਕ ਦਿੱਤੇ ਗਏ ਹਨ ਤੇ ਉਸ ਨੂੰ ਦੋ ਟੈਸਟ ਮੈਚਾਂ ਲਈ ਸਸਪੈਂਡ ਕਰ ਦਿੱਤਾ ਗਿਆ ਹੈ, ਜਦਕਿ ਬੰਗਲਾਦੇਸ਼ੀ ਕਪਤਾਨ ਸ਼ਾਕਿਬ ਅਲ ਹਸਨ ਤੇ ਉਸ ਦੀ ਟੀਮ ਦੇ ਰਿਜ਼ਰਵ ਖਿਡਾਰੀ ਨੁਰੂਲ ਨੂੰ ਹੰਗਾਮਾ ਕਰਨ, ਵਿਰੋਧੀ ਖਿਡਾਰੀਆਂ ਨਾਲ ਝਗੜਾ ਕਰਨ ਤੇ ਡ੍ਰੈਸਿੰਗ ਰੂਮ ਦਾ ਸ਼ੀਸ਼ਾ ਤੋੜਨ ਦੇ ਬਾਵਜੂਦ 25 ਫੀਸਦੀ ਮੈਚ ਫੀਸ ਤੇ ਇਕ ਡੀ-ਮੈਰਿਟ ਅੰਕ ਦੀ ਸਜ਼ਾ ਦਿੱਤੀ ਗਈ ਹੈ।
ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਆਪਣੇ ਖਿਡਾਰੀਆਂ ਦੇ ਅਪਰਾਧ ਨੂੰ ਸਵੀਕਾਰ ਕੀਤਾ ਹੈ ਤੇ ਕਪਤਾਨ ਸ਼ਾਕਿਬ ਨੇ ਵੀ ਕਿਹਾ ਹੈ ਕਿ ਉਹ ਅੱਗੇ ਖੁਦ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੇਗਾ। ਇਨ੍ਹਾਂ ਦੋ ਮਾਮਲਿਆਂ ਨੂੰ ਲੈ ਕੇ ਕੌਮਾਂਤਰੀ ਕ੍ਰਿਕਟ 'ਚ ਬਹਿਸ ਹੋ ਰਹੀ ਹੈ ਕਿ ਜਦੋਂ ਇਕੋ ਜਿਹੇ ਹੀ ਅਪਰਾਧ ਲੱਗਭਗ ਆਸ-ਪਾਸ ਹੋਏ ਹਨ ਤਾਂ ਇਨ੍ਹਾਂ ਖਿਡਾਰੀਆਂ ਦੀ ਸਜ਼ਾ 'ਚ ਇੰਨਾ ਫਰਕ ਕਿਉਂ ਹੈ।
