ਅਗਸਤ ਤੋਂ ਸ਼ੁਰੂ ਹੋਵੇਗੀ ਸਭ ਤੋਂ ਲੰਬੀ ਟੈਸਟ ਚੈਂਪੀਅਨਸ਼ਿਪ, ਇੱਥੇ ਵੇਖੋ ਪੂਰਾ ਸ਼ੈਡਿਊਲ

Wednesday, Jul 24, 2019 - 05:00 PM (IST)

ਅਗਸਤ ਤੋਂ ਸ਼ੁਰੂ ਹੋਵੇਗੀ ਸਭ ਤੋਂ ਲੰਬੀ ਟੈਸਟ ਚੈਂਪੀਅਨਸ਼ਿਪ, ਇੱਥੇ ਵੇਖੋ ਪੂਰਾ ਸ਼ੈਡਿਊਲ

ਸਪੋਰਸਟ ਡੈਸਕ— ਇਕ ਅਗਸਤ ਤੋਂ ਐਜਬੇਸਟਨ 'ਚ ਸ਼ੁਰੂ ਹੋਣ ਵਾਲੀ ਏਸ਼ੇਜ ਸੀਰੀਜ ਦੇ ਪਹਿਲੇ ਟੈਸਟ 'ਚ ਇੰਗਲੈਂਡ ਤੇ ਆਸਟਰੇਲੀਆ ਇੱਕ-ਦੂਜੇ ਦੇ ਖਿਲਾਫ ਖੇਡਣਗੇ। ਜਦੋਂ ਆਈ. ਸੀ. ਸੀ ਟੈਸਟ ਚੈਂਪੀਅਨਸ਼ਿਪ ਪਹਿਲੀ ਵਾਰ ਆਯੋਜਿਤ ਕੀਤੀ ਜਾਵੇਗੀ। ਟੈਸਟ ਕ੍ਰਿਕਟ ਨੂੰ ਫਿਰ ਤੋਂ ਜਿੰਦਾ ਕਰਨ ਲਈ ਆਈ. ਸੀ. ਸੀ. ਦੁਆਰਾ ਸ਼ੁਰੂ ਕੀਤਾ ਗਿਆ ਟੂਰਨਾਮੈਂਟ ਜੂਨ 2021 ਤੱਕ ਦੋ ਸਾਲ ਤੱਕ ਚੱਲੇਗਾ। 

ਨੌਂ ਟੀਮਾਂ ਖੇਡਣਗੀਆਂ 6 ਸੀਰੀਜ਼
ਨੌਂ ਟਾਪ ਕ੍ਰਮ ਦੀ ਟੈਸਟ ਟੀਮਾਂ ਹਰ ਇਕ 'ਚ ਛੇ ਸੀਰੀਜ ਖੇਡਣਗੀਆਂ–ਤਿੰਨ ਘਰ 'ਚ ਤੇ ਤਿੰਨ ਵਿਦੇਸ਼ੀ ਜਮੀਨ 'ਤੇ। ਦੋ ਸਾਲ ਦੇ ਚੱਕਰ 'ਤੇ ਆਪਸੀ ਰੂੱਪ ਤੋਂ ਚੁਣੇ ਗਏ ਵਿਰੋਧੀਆਂ ਦੇ ਖਿਲਾਫ ਇਹ ਛੇ ਸੀਰੀਜ਼ ਖੇਡੀਆਂ ਜਾਣਗੀਆਂ। ਹਰ ਇਕ ਸੀਰੀਜ਼ 'ਚ ਖੇਡੇ ਜਾਣ ਵਾਲੇ ਮੈਚਾਂ ਦੀ ਗਿਣਤੀ 'ਚ 120 ਅੰਕ ਹੋਣਗੇ। ਇਸ ਪ੍ਰਕਾਰ ਹਰ ਇਕ ਟੀਮ ਦੇ ਕੋਲ ਅਧਿਕਤਮ 720 ਅੰਕ ਸੁਰੱਖਿਅਤ ਕਰਣ ਦਾ ਮੌਕਾ ਹੋਵੇਗਾ ਤੇ ਅਧਿਕਤਮ ਅੰਕ ਦੇ ਨਾਲ ਸਿਖਰ ਦੋ ਟੀਮਾਂ ਫਾਈਨਲ 'ਚ ਪੁੱਜਣਗੀਆਂ। 

ਡ੍ਰਾ ਹੋਣ 'ਤੇ ਇਸ ਤਰ੍ਹਾਂ ਚੁੱਣੀ ਜਾਏਗੀ ਜੇਤੂ ਟੀਮ
ਜੇਕਰ ਇਸ ਦਾ ਫਾਈਨਲ ਡ੍ਰਾ ਹੋ ਜਾਂਦਾ ਹੈ, ਤਾਂ ਆਈ. ਸੀ. ਸੀ ਦੇ ਕੋਲ ਫਾਈਨਲ ਦੇ ਜੇਤੂ ਨੂੰ ਲੱਭਣ ਦਾ ਜ਼ਿਆਦਾ ਸੌਖਾ ਤਰੀਕਾ ਹੈ। ਜੋ ਟੀਮ ਪੁਵਾਇੰਟ ਟੇਬਲ ਦੇ ਟਾਪ 'ਤੇ ਹੋਵੇਗੀ ਉਹੀ ਟੀਮ ਟਰਾਫੀ ਚੁੱਕਣ ਦੀ ਹੱਕਦਾਰ ਹੋਵੇਗੀ। 

ਭਾਰਤੀ ਕ੍ਰਿਕਟ ਟੀਮ ਸ਼੍ਰੀਲੰਕਾ ਤੇ ਪਾਕਿਸਤਾਨ ਨਾਲ ਟੈਸਟ ਚੈਂਪੀਅਨਸ਼ਿਪ 'ਚ ਨਹੀਂ ਖੇਡੇਗੀ। ਬਾਕੀ ਰਹਿੰਦੀਆਂ ਨਿਊਜ਼ੀਲੈਂਡ, ਬੰਗਲਾਦੇਸ਼, ਸ਼ਰੀਲੰਕਾ, ਵੈਸਟਇੰਡੀਜ਼, ਆਸਟਰੇਲੀਆ ਤੇ ਦੱਖਣ ਅਫਰੀਕਾ ਦੇ ਨਾਲ ਭਾਰਤੀ ਟੀਮ ਟੈਸਟ ਚੈਂਪੀਅਨਸ਼ਿਪ ਖੇਡੇਗੀ। 

ਆਸਟਰੇਲੀਆ
ਜੁਲਾਈ-ਅਗਸਤ-ਸਿਤੰਬਰ 2019 : ਇੰਗਲੈਂਡ 'ਚ ਪੰਜ ਏਸ਼ੇਜ ਟੈਸਟ
ਨਵੰਬਰ 2019 : ਪਾਕਿਸਤਾਨ ਦੇ ਖਿਲਾਫ ਦੋ ਘਰੇਲੂ ਟੈਸਟ
ਦਿਸੰਬਰ 2019- ਜਨਵਰੀ 2020 : ਨਿਊਜ਼ੀਲੈਂਡ ਦੇ ਖਿਲਾਫ ਤਿੰਨ ਘਰੇਲੂ ਟੈਸਟ
ਫਰਵਰੀ 2020 : ਬੰਗਲਾਦੇਸ਼ ਦੇ ਖਿਲਾਫ ਦੋ ਟੈਸਟ
ਨਵੰਬਰ-ਦਿਸੰਬਰ 2020 : ਭਾਰਤ ਦੇ ਖਿਲਾਫ ਚਾਰ ਘਰੇਲੂ ਟੈਸਟ
ਫਰਵਰੀ-ਮਾਰਚ 2021 : ਦੱਖਣ ਅਫਰੀਕਾ ਦੇ ਖਿਲਾਫ ਤਿੰਨ ਟੈਸਟ ਮੈਚ

ਨਿਊਜੀਲੈਂਡ 
ਜੁਲਾਈ-ਅਗਸਤ 2019: ਸ਼੍ਰੀਲੰਕਾ 'ਚ ਦੋ ਟੈਸਟ
ਦਿਸੰਬਰ 2019-ਜਨਵਰੀ 2020: ਆਸਟਰੇਲੀਆ 'ਚ ਤਿੰਨ ਟੈਸਟ ਮੈਚ
ਫਰਵਰੀ 2020: ਭਾਰਤ ਦੇ ਖਿਲਾਫ ਦੋ ਘਰੇਲੂ ਟੈਸਟ
ਅਗਸਤ-ਸਿਤੰਬਰ 2020 : ਬੰਗਲਾਦੇਸ਼ 'ਚ ਦੋ ਟੈਸਟ
ਨਵੰਬਰ-ਦਿਸੰਬਰ 2020 : ਵਿੰਡੀਜ਼ ਦੇ ਖਿਲਾਫ ਤਿੰਨ ਘਰੇਲੂ ਟੈਸਟ
ਦਿਸੰਬਰ 2020 : ਪਾਕਿਸਤਾਨ ਖਿਲਾਫ ਦੋ ਘਰੇਲੂ ਟੈਸਟ

ਭਾਰਤ
ਜੁਲਾਈ-ਅਗਸਤ 2019: ਵੈਸਟਇੰਡੀਜ਼ 'ਚ ਦੋ ਟੈਸਟ ਮੈਚ
ਅਕਤੂਬਰ-ਨਵੰਬਰ 2019 : ਦੱਖਣੀ ਅਫਰੀਕਾ ਖਿਲਾਫ ਤਿੰਨ ਘਰੇਲੂ ਟੈਸਟ
ਨਵੰਬਰ 2019 : ਬੰਗਲਾਦੇਸ਼ ਖਿਲਾਫ ਦੋ ਘਰੇਲੂ ਟੈਸਟ
ਫਰਵਰੀ 2020 : ਨਿਊਜ਼ੀਲੈਂਡ 'ਚ ਦੋ ਟੈਸਟ ਮੈਚ
ਦਿਸੰਬਰ 2020 : ਆਸਟਰੇਲੀਆ 'ਚ ਚਾਰ ਟੈਸਟ ਮੈਚ
ਜਨਵਰੀ-ਫਰਵਰੀ 2021 : ਇੰਗਲੈਂਡ ਖਿਲਾਫ ਪੰਜ ਘਰੇਲੂ ਟੈਸਟ

ਇੰਗਲੈਂਡ
ਜੁਲਾਈ-ਅਗਸਤ 2019 : ਆਸਟਰੇਲੀਆ ਖਿਲਾਫ ਘਰ 'ਚ ਪੰਜ ਏਸ਼ੇਜ ਟੈਸਟ
ਦਿਸੰਬਰ 2019 - ਜਨਵਰੀ 2020 :  ਦੱਖਣੀ ਅਫਰੀਕਾ 'ਚ ਚਾਰ ਟੈਸਟ
ਮਾਰਚ 2020 :  ਸ਼੍ਰੀਲੰਕਾ 'ਚ ਦੋ ਟੈਸਟ
ਜੂਨ - ਜੁਲਾਈ 2020 : ਵਿੰਡੀਜ਼ ਖਿਲਾਫ ਤਿੰਨ ਘਰੇਲੂ ਟੈਸਟ
ਜੁਲਾਈ -ਅਗਸਤ 2020 : ਪਾਕਿਸਤਾਨ ਖਿਲਾਫ ਤਿੰਨ ਘਰੇਲੂ ਟੈਸਟ
ਜਨਵਰੀ- ਫਰਵਰੀ 2021 : ਭਾਰਤ 'ਚ ਪੰਜ ਟੈਸਟ ਮੈਚ

ਪਾਕਿਸਤਾਨ 
ਅਕਤੂਬਰ 2019 :  ਸ਼੍ਰੀਲੰਕਾ ਖਿਲਾਫ ਦੋ ਘਰੇਲੂ ਟੈਸਟ
ਨਵੰਬਰ- ਦਸੰਬਰ 2019 : ਆਸਟ੍ਰੇਲੀਆ 'ਚ ਦੋ ਟੈਸਟ ਮੈਚ
ਜਨਵਰੀ - ਫਰਵਰੀ 2020 :  ਬੰਗਲਾਦੇਸ਼ ਦੇ ਖਿਲਾਫ ਦੋ ਘਰੇਲੂ ਟੈਸਟ
ਜੁਲਾਈ - ਅਗਸਤ 2020 :  ਇੰਗਲੈਂਡ 'ਚ ਤਿੰਨ ਟੈਸਟ ਮੈਚ
ਦਿਸੰਬਰ 2020 :  ਨਿਊਜ਼ੀਲੈਂਡ 'ਚ ਦੋ ਟੈਸਟ ਮੈਚ
ਜਨਵਰੀ - ਫਰਵਰੀ 2021 :  ਦੱਖਣੀ ਅਫਰੀਕਾ ਖਿਲਾਫ ਦੋ ਘਰੇਲੂ ਟੈਸਟ

ਦੱਖਣੀ ਅਫਰੀਕਾ 
ਅਕਤੂਬਰ 2019 :  ਭਾਰਤ 'ਚ ਤਿੰਨ ਟੈਸਟ ਮੈਚ
ਦਿਸੰਬਰ 2019 - ਜਨਵਰੀ 2020 – ਇੰਗਲੈਂਡ ਖਿਲਾਫ ਚਾਰ ਘਰੇਲੂ ਟੈਸਟ
ਜੁਲਾਈ - ਅਗਸਤ 2020 : ਵੈਸਟਇੰਡੀਜ 'ਚ ਦੋ ਟੈਸਟ ਮੈਚ
ਜਨਵਰੀ 2021 :  ਸ਼੍ਰੀਲੰਕਾ ਖਿਲਾਫ ਦੋ ਘਰੇਲੂ ਟੈਸਟ
ਜਨਵਰੀ - ਫਰਵਰੀ 2021 :  ਪਾਕਿਸਤਾਨ ਖਿਲਾਫ ਦੋ ਟੈਸਟ
ਫਰਵਰੀ - ਮਾਰਚ 2021 :  ਆਸਟਰੇਲੀਆ ਖਿਲਾਫ ਤਿੰਨ ਘਰੇਲੂ ਟੈਸਟ

ਵੈਸਟਇੰਡੀਜ਼
ਜੁਲਾਈ - ਅਗਸਤ 2019 : ਭਾਰਤ ਖਿਲਾਫ ਦੋ ਘਰੇਲੂ ਟੈਸਟ
ਜੂਨ-ਜੁਲਾਈ 2020 : ਇੰਗਲੈਂਡ 'ਚ ਤਿੰਨ ਟੈਸਟ ਮੈਚ
ਜੁਲਾਈ - ਅਗਸਤ 2020 : ਦੱਖਣੀ ਅਫਰੀਕਾ ਖਿਲਾਫ ਦੋ ਘਰੇਲੂ ਟੈਸਟ
ਨਵੰਬਰ - ਦਸੰਬਰ 2020 : ਨਿਊਜ਼ੀਲੈਂਡ 'ਚ ਤਿੰਨ ਟੈਸਟ ਮੈਚ
ਜਨਵਰੀ - ਫਰਵਰੀ 2021 :  ਬੰਗਲਾਦੇਸ਼ 'ਚ ਤਿੰਨ ਟੈਸਟ ਮੈਚ
ਫਰਵਰੀ - ਮਾਰਚ 2021 :  ਸ਼੍ਰੀਲੰਕਾ 'ਚ ਦੋ ਘਰੇਲੂ ਟੈਸਟ

ਬੰਗਲਾਦੇਸ਼
ਨਵੰਬਰ 2019 : ਭਾਰਤ 'ਚ ਦੋ ਟੈਸਟ ਮੈਚ
ਜਨਵਰੀ - ਫਰਵਰੀ 2020 :  ਪਾਕਿਸਤਾਨ 'ਚ ਦੋ ਟੈਸਟ
ਫਰਵਰੀ 2020 : ਆਸਟਰੇਲੀਆ ਖਿਲਾਫ ਦੋ ਘਰੇਲੂ ਟੈਸਟ
ਜੁਲਾਈ - ਅਗਸਤ 2020 :  ਸ਼੍ਰੀਲੰਕਾ 'ਚ ਤਿੰਨ ਟੈਸਟ ਮੈਚ
ਅਗਸਤ-ਸਿਤੰਬਰ 2020 :  ਨਿਊਜ਼ੀਲੈਂਡ ਖਿਲਾਫ ਦੋ ਘਰੇਲੂ ਟੈਸਟ
ਜਨਵਰੀ-ਫਰਵਰੀ 2021 :  ਵਿੰਡੀਜ਼ ਖਿਲਾਫ ਤਿੰਨ ਘਰੇਲੂ ਟੈਸਟ


Related News