ICC T20 ਰੈਂਕਿੰਗ: ਸੂਰਯਕੁਮਾਰ ਪਹਿਲੇ ਸਥਾਨ ''ਤੇ ਬਰਕਰਾਰ, ਜਾਣੋ ਹੋਰਨਾਂ ਕ੍ਰਿਕਟਰਾਂ ਦੇ ਸਥਾਨ ਬਾਰੇ ਵੀ
Wednesday, Nov 23, 2022 - 03:49 PM (IST)

ਦੁਬਈ : ਸਟਾਰ ਭਾਰਤੀ ਬੱਲੇਬਾਜ਼ ਸੂਰਯਕੁਮਾਰ ਯਾਦਵ ਨੇ ਹਾਲ ਹੀ ਵਿਚ ਸਮਾਪਤ ਹੋਈ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਦੇ ਦੂਜੇ ਮੈਚ ਵਿਚ ਨਿਊਜ਼ੀਲੈਂਡ ਦੇ ਖਿਲਾਫ ਮੈਚ ਜੇਤੂ ਸੈਂਕੜੇ ਦੇ ਬਾਅਦ ਆਈਸੀਸੀ ਪੁਰਸ਼ ਟੀ-20 ਅੰਤਰਰਾਸ਼ਟਰੀ ਖਿਡਾਰੀ ਰੈਂਕਿੰਗ ਵਿਚ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ। ਭਾਰਤ ਨੇ ਲੜੀ 1-0 ਨਾਲ ਜਿੱਤੀ ਕਿਉਂਕਿ ਪਹਿਲਾ ਮੈਚ ਮੀਂਹ ਕਾਰਨ ਧੋਤਾ ਗਿਆ ਸੀ ਜਦਕਿ ਤੀਜਾ ਮੈਚ ਮੀਂਹ ਕਾਰਨ ਟਾਈ ਰਿਹਾ ਸੀ ਅਤੇ ਦੂਜਾ ਮੈਚ ਭਾਰਤ ਨੇ ਜਿੱਤ ਲਿਆ ਸੀ।
ਇਹ ਵੀ ਪੜ੍ਹੋ : ਫੀਫਾ ਵਿਸ਼ਵ ਕੱਪ ਦੇ ਵਿਚਾਲੇ ਮੈਨਚੈਸਟਰ ਯੂਨਾਈਟਿਡ ਤੋਂ ਵੱਖ ਹੋਏ ਕ੍ਰਿਸਟੀਆਨੋ ਰੋਨਾਲਡੋ
ਉਸ ਨੇ ਦੂਜੇ ਨੰਬਰ ਦੇ ਬੱਲੇਬਾਜ਼ ਮੁਹੰਮਦ ਰਿਜ਼ਵਾਨ ਦੇ ਨਾਲ ਰੇਟਿੰਗ ਅੰਕਾਂ ਦਾ ਫ਼ਰਕ ਵੀ ਵਧਾ ਦਿੱਤਾ ਹੈ। ਇਸ ਸਮੇਂ ਸੂਰਯਕੁਮਾਰ ਦੇ 890 ਅੰਕ ਹਨ ਜਦਕਿ ਰਿਜ਼ਵਾਨ ਦੇ 836 ਅੰਕ ਹਨ। ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਡੇਵੋਨ ਕੋਨਵੇ ਨੇ ਭਾਰਤ ਦੇ ਖਿਲਾਫ ਸੀਰੀਜ਼ ਦੇ ਆਖਰੀ ਮੈਚ 'ਚ 59 ਦੌੜਾਂ ਬਣਾਈਆਂ, ਜਿਸ ਨਾਲ ਉਹ ਇਕ ਸਥਾਨ ਦੇ ਫਾਇਦੇ ਨਾਲ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ, ਜਦਕਿ ਗਲੇਨ ਫਿਲਿਪਸ (ਸੱਤਵੇਂ) ਅਤੇ ਟਿਮ ਸਾਊਥੀ ( ਗੇਂਦਬਾਜ਼ਾਂ 'ਚੋਂ ਦੋ ਸੰਯੁਕਤ 14ਵੇਂ ਸਥਾਨ 'ਤੇ) ਨੂੰ ਵੀ ਫਾਇਦੇ ਹੋਇਆ ਹੈ।
ਭਾਰਤ ਲਈ ਫਾਈਨਲ ਮੈਚ 'ਚ ਕਪਤਾਨ ਹਾਰਦਿਕ ਪੰਡਯਾ ਅਜੇਤੂ 30 ਦੌੜਾਂ ਦੀ ਬਦੌਲਤ ਬੱਲੇਬਾਜ਼ਾਂ 'ਚ ਸੰਯੁਕਤ 50ਵੇਂ ਸਥਾਨ 'ਤੇ ਪਹੁੰਚ ਗਿਆ ਹੈ, ਜਦਕਿ ਭੁਵਨੇਸ਼ਵਰ ਕੁਮਾਰ (ਦੋ ਸਥਾਨਾਂ ਦੇ ਫਾਇਦੇ ਨਾਲ 11ਵੇਂ ਸਥਾਨ 'ਤੇ), ਅਰਸ਼ਦੀਪ ਸਿੰਘ (ਇੱਕ ਸਥਾਨ ਦੇ ਫਾਇਦੇ ਨਾਲ 21ਵੇਂ ਸਥਾਨ 'ਤੇ) ਅਤੇ ਯੁਜਵੇਂਦਰ ਚਾਹਲ (8 ਸਥਾਨਾਂ ਦੇ ਫਾਇਦੇ ਨਾਲ 40ਵੇਂ ਸਥਾਨ 'ਤੇ ਪਹੁੰਚ ਗਏ ਹਨ)।
ਇਹ ਵੀ ਪੜ੍ਹੋ : ਮੈਲਬੌਰਨ 'ਚ ਵੈਸਟਰਨ ਟੈਕਸੀ ਕਲੱਬ ਵਲੋਂ ਕਰਵਾਇਆ ਗਿਆ 'ਕਬੱਡੀ ਕੱਪ'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।