ਆਈ. ਸੀ. ਸੀ. ਨੇ ਲਾਹੌਰ ''ਚ ਬਾਓਮਕੈਨਿਕ ਲੈਬ ਨੂੰ ਦਿੱਤੀ ਮਾਨਤਾ
Thursday, Jul 25, 2019 - 11:16 PM (IST)

ਲਾਹੌਰ- ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਖੀ ਅਹਿਸਾਨ ਮਨੀ ਨੂੰ ਕੌਮਾਂਤਰੀ ਕ੍ਰਿਕਟ ਕਮੇਟੀ ਦੀ ਪ੍ਰਭਾਵਸ਼ਾਲੀ ਵਿੱਤੀ ਮਾਮਲਿਆਂ ਦੀ ਕਮੇਟੀ ਦਾ ਪ੍ਰਮੁੱਖ ਚੁਣੇ ਜਾਣ ਤੋਂ ਠੀਕ ਬਾਅਦ ਹੁਣ ਵਿਸ਼ਵ ਪੱਧਰੀ ਕ੍ਰਿਕਟ ਸੰਸਥਾ ਨੇ ਲਾਹੌਰ ਵਿਚ ਬਣੀ ਬਾਓਮਕੈਨਿਕ ਲੈਬ ਨੂੰ ਆਪਣਾ ਮਾਨਤਾ ਦਿੱਤੀ ਹੈ। ਲੰਬੇ ਸਮੇਂ ਤੋਂ ਬਾਅਦ ਪੀ. ਸੀ. ਬੀ. ਨੂੰ ਇਸ ਲੈਬ ਲਈ ਮਾਨਤਾ ਮਿਲੀ ਹੈ, ਜਿੱਥੇ ਹੁਣ ਅਧਿਕਾਰਤ ਤੌਰ ਨਾਲ ਕੌਮਾਂਤਰੀ ਤੇ ਘਰੇਲੂ ਮੈਚਾਂ ਲਈ ਅਧਿਕਾਰਤ ਰੂਪ ਨਾਲ ਗੇਂਦਬਾਜ਼ੀ ਟੈਸਟ ਕਰਵਾਏ ਜਾ ਸਕਣਗੇ।