ਆਈ. ਸੀ. ਸੀ. ਨੇ ਟੀ-20 ਵਿਸ਼ਵ ਕੱਪ ਦੇ ਭਵਿੱਖ ਦਾ ਫੈਸਲਾ 10 ਜੂਨ ਤਕ ਟਾਲਿਆ

Friday, May 29, 2020 - 10:32 AM (IST)

ਆਈ. ਸੀ. ਸੀ. ਨੇ ਟੀ-20 ਵਿਸ਼ਵ ਕੱਪ ਦੇ ਭਵਿੱਖ ਦਾ ਫੈਸਲਾ 10 ਜੂਨ ਤਕ ਟਾਲਿਆ

ਸਪੋਰਟਸ ਡੈਸਕ— ਦੁਨੀਆ ਭਰ ਚ ਮਹਾਂਮਾਰੀ ਕੋਰੋਨਾ ਵਾਇਰਸ ਦੇ ਕਾਰਨ ਖੇਡ ਜਗਤ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਕ੍ਰਿਕਟ ਦੇ ਮੁੜ ਚਾਲੂ ਕਰਨ ਅਤੇ ਭਵਿੱਖ ਦੇ ਟੂਰਨਾਮੈਂਟਾਂ ਨੂੰ ਧਿਆਨ ਵਿਚ ਰੱਖਦੇ ਹੋਏ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਵੀਰਵਾਰ (28 ਮਈ) ਨੂੰ ਆਈ. ਸੀ. ਸੀ. ਮੈਂਬਰਾਂ ਨਾਲ ਮੀਟਿੰਗ ਕੀਤੀ, ਜਿਸ ’ਚ ਇਸ ਸਾਲ ਆਸਟ੍ਰੇਲੀਆ ਦੀ ਮੇਜ਼ਬਾਨੀ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਆਯੋਜਨ ਨੂੰ ਲੈ ਕੇ ਫੈਸਲਾ ਹੋਣਾ ਸੀ। ਇਸ਼ ਮੀਟਿੰਗ ਚ ਅੰਤਰਰਸ਼ਟਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਇਸ ਸਾਲ ਅਕਤੂਬਰ-ਨਵੰਬਰ ’ਚ ਆਸਟ੍ਰੇਲੀਆ ’ਚ ਟੀ-20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ ਭਵਿੱਖ ਦਾ ਫੈਸਲਾ 10 ਜੂਨ ਤਕ ਟਾਲ ਦਿੱਤਾ ਹੈ। ਵਿਸ਼ਵ ਕੱਪ ਨੂੰ ਲੈ ਕੇ ਇਸ ਗੱਲ ਦੀ ਵੀ ਅਟਕਲਾਂ ਚੱਲ ਰਹੀਆਂ ਸਨ ਕਿ ਕੋਰੋਨਾਵਾਇਰਸ ਦੇ ਕਾਰਨ ਟੂਰਨਾਮੈਂਟ ਨੂੰ 2022 ਤਕ ਮੁਲਤਵੀ ਕੀਤਾ ਜਾ ਸਕਦਾ ਹੈ ਪਰ ਆਈ. ਸੀ. ਸੀ. ਬੋਡਰ ਦੀ ਟੈਲੀਕਾਨਫਰੰਸ ਦੇ ਰਾਹੀਂ ਹੋਈ ਬੈਠਕ ’ਚ ਫੈਸਲਾ ਕੀਤਾ ਗਿਆ ਕਿ ਵਿਸ਼ਵ ਕੱਪ ਦੇ ਭਵਿੱਖ ਦੇ ਬਾਰੇ ’ਚ 10 ਜੂਨ ਤਕ ਫੈਸਲਾ ਕੀਤਾ ਜਾਵੇਗਾ ਜਦੋਂ ਬੋਡਰ ਦੀ ਅਗਲੀ ਬੈਠਕ ਹੋਵੇਗੀ।PunjabKesari

ਆਈ. ਸੀ. ਸੀ. ਨੇ ਬੋਰਡ ਦੀ ਟੈਲੀਕਾਨਫਰੰਸ ਦੇ ਬਾਅਦ ਕਿਹਾ, ਬੋਰਡ ਆਈ. ਸੀ. ਸੀ. ਪ੍ਰਬੰਧਨ ਤੋਂ ਗੁਜ਼ਾਰਿਸ਼ ਕਰਦਾ ਹੈ ਕਿ ਉਹ ਕੋਵਿਡ-19 ਮਹਾਂਮਾਰੀ ਦੇ ਕਾਰਨ ਲਗਾਤਾਰ ਬਦਲ ਰਹੀ ਜਨਤਕ ਸਿਹਤ ਦੀ ਸਥਿਤੀ ਨੂੰ ਦੇਖਦੇ ਹੋਏ ਵੱਖਰੇ ਐਮਰਜੈਂਸੀ ਵਿਕਲਪਾਂ ਨੂੰ ਲੈ ਕੇ ਸਬੰਧਿਤ ਹਿੱਦੇਦਾਰਾਂ ਦੇ ਨਾਲ ਚਰਚਾ ਜਾਰੀ ਰੱਖੇ।PunjabKesari

ਧਿਆਨ ਯੋਗ ਹੈ ਕਿ ਜਿੱਥੇ ਹੋਰ ਕ੍ਰਿਕਟ ਬੋਰਡ ਨੇ ਟੀ-20 ਵਿਸ਼ਵ ਕੱਪ ਨੂੰ ਮੁਲਤਵੀ ਕਰਨ ’ਤੇ ਨਿੱਜੀ ਸਮਰਥਨ ਦਿੱਤਾ ਹੈ ਉਥੇ ਹੀ ’ਤੇ ਪਾਕਿਸਤਾਨ ਕ੍ਰਿਕਟ ਬੋਰਡ ਨੇ ਸਾਫ਼ ਕੀਤਾ ਹੈ ਕਿ ਉਹ ਇਸ ਨੂੰ ਟਾਲਨ ਦੇ ਪੱਖ ’ਚ ਨਹੀਂ ਹੈ, ਨਾਲ ਹੀ ਉਹ ਆਈ. ਪੀ. ਐੱਲ. ਜਿਵੇਂ ਕਿਸੇ ਵੀ ਘਰੇਲੂ ਟੂਰਨਾਮੈਂਟ ਲਈ ਅੰਤਰਰਾਸ਼ਟਰੀ ਟੂਰਨਾਮੈਂਟ ਨੂੰ ਟਾਲਨ ਦੇ ਪੱਖ ’ਚ ਨਹੀਂ ਹੈ।


author

Davinder Singh

Content Editor

Related News