ICC ’ਤੇ ਭੜਕੇ ਸ਼ੋਇਬ ਅਖਤਰ, ਮਜ਼ੇਦਾਰ ਵੀਡੀਓ ਸ਼ੇਅਰ ਕਰ ਟੋ੍ਰੋਲਿੰਗ ਦਾ ਦਿੱਤਾ ਕਰਾਰਾ ਜਵਾਬ

Thursday, May 14, 2020 - 12:03 PM (IST)

ICC ’ਤੇ ਭੜਕੇ ਸ਼ੋਇਬ ਅਖਤਰ, ਮਜ਼ੇਦਾਰ ਵੀਡੀਓ ਸ਼ੇਅਰ ਕਰ ਟੋ੍ਰੋਲਿੰਗ ਦਾ ਦਿੱਤਾ ਕਰਾਰਾ ਜਵਾਬ

ਸਪੋਰਟਸ ਡੈਸਕ— ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਅੰਤਰਰਾਸ਼ਟਰੀ ਕ੍ਰਿਕਟ ਕਾਊਂਸਲ (ਆਈ. ਸੀ. ਸੀ.) ’ਤੇ ਪਲਟਵਾਰ ਕੀਤਾ ਹੈ। ਆਈ. ਸੀ. ਸੀ. ਨੇ ਅਖਤਰ ਨੂੰ ਉਸ ਗੱਲ ਲਈ ਟ੍ਰੋਲ ਕੀਤਾ ਸੀ ਜਿਸ ’ਚ ਉਨ੍ਹਾਂ ਨੇ ਇਹ ਦਾਅਵਾ ਕੀਤਾ ਸੀ ਕਿ ਉਹ ਤਿੰਨ ਬਾਊਂਸਰ ਗੇਂਦਾਂ ਤੋਂ ਬਾਅਦ ਚੌਥੀ ਗੇਂਦ ’ਤੇ ਸਟੀਵ ਸਮਿਥ ਨੂੰ ਆਊਟ ਕਰ ਸਕਦੇ ਹਨ। ਜਿਸ ਤੋਂ ਬਾਅਦ ਆਈ. ਸੀ. ਸੀ ਨੇ ਬਾਸਕੇਟਬਾਲ ਸਟਾਰ ਮਾਇਕਲ ਜਾਰਡਨ ਦੇ ਹੱਸਦੇ ਹੋਏ ਦੀ ਤਸਵੀਰ ਲਗਾ ਕੇ ਅਖਤਰ ਨੂੰ ਟ੍ਰੋੋਲ ਕੀਤਾ ਸੀ। ਇਸ ਤੋਂ ਬਾਅਦ ਅਖਤਰ ਨੂੰ ਆਈ. ਸੀ. ਸੀ. ਦੀ ਇਹ ਟ੍ਰੋਲਿੰਗ ਪਸੰਦ ਨਹੀਂ ਆਈ। ਉਨ੍ਹਾਂ ਨੇ ਆਈ. ਸੀ. ਸੀ. ਨੂੰ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਇਕ ਵੀਡੀਓ ਪੋਸਟ ਕੀਤੀ ਅਤੇ ਆਈ. ਸੀ. ਸੀ. ਨੂੰ ਟ੍ਰੋਲਿੰਗ ਦਾ ਜਵਾਬ ਦਿੱਤਾ। PunjabKesari ਸ਼ੋਇਬ ਅਖਤਰ ਨੇ ਆਈ. ਸੀ. ਸੀ. ’ਤੇ ਚੁੱਕੇ ਸਵਾਲ
ਸ਼ੋਇਬ ਅਖਤਰ ਨੇ ਆਈ. ਸੀ. ਸੀ. ਦੇ ਟਵੀਟ ’ਤੇ ਕੁਮੈਂਟ ਕਰਦੇ ਹੋਏ ਨਿਰਪੱਖਤਾ ’ਤੇ ਨਿਸ਼ਾਨਾ ਲਾਇਆ ਅਤੇ ਨਾਲ ਹੀ ਇਸ ਉੱਚ ਸੰਸਥਾ ’ਤੇ ਸਵਾਲ ਵੀ ਚੁੱਕਿਆ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ,  ਇਕ ਸਿੰਬੋਲਿਕ ਟਵੀਟ, ਕਿਸ ਤਰ੍ਹਾਂ ਨਾਲ ਆਈ. ਸੀ. ਸੀ. ਨੇ ਨਿਰਪੱਖਤਾ ਨਾਲ ਸਬੰਧ ਤੋੜ ਦਿੱਤਾ ਹੈ। ਅਸਲ ’ਚ ਇਸ ਤਰ੍ਹਾਂ ਨਾਲ ਉੱਥੇ ਕੰਮ ਚੱਲਦਾ ਹੈ।

ਮਜ਼ੇਦਾਰ ਵੀਡੀਓ ਸ਼ੇਅਰ ਕਰ ਲਿਆ ਬਦਲਾ
ਉਨ੍ਹਾਂ ਨੇ ਆਪਣੀ ਇਕ ਪੁਰਾਣੀ ਵੀਡੀਓ ਪੋਸਟ ਕੀਤੀ ਅਤੇ ਉਸ ’ਤੇ ਕੈਪਸ਼ਨ ਲਿਖਿਆ - ਡੀਅਰ 'icc, ਇਕ ਨਵਾਂ ਮੀਮ ਅਤੇ ਇਮੋਜੀ ਲੱਭਿਆ। ਮੁਆਫ ਕਰਨਾ ਜੀ ਮੈਨੂੰ ਕੋਈ ਮੀਮ ਜਾਂ ਈਮੋਜੀ ਨਹੀਂ ਮਿਲਿਆ ਹੈ।' ਇਹ ਕੁਝ ਪੁਰਾਣੀਆਂ ਵੀਡੀਓਜ਼ ਜਰੂਰ ਮਿਲੀਆਂ ਹਨ। ਇਸ ਵੀਡੀਓ ’ਚ ਅਖਤਰ ਦੀ ਵੱਖ-ਵੱਖ ਗੇਂਦਬਾਜ਼ਾਂ ਨੂੰ ਬਾਊਂਸਰਸ ਅਤੇ ਯਾਕਰਸ ਨੂੰ ਵਿਖਾਇਆ ਗਿਆ ਹੈ। ਇਸ ’ਚ ਕੋਈ ਗੇਂਦ ਬੱਲੇਬਾਜ਼ ਦੇ ਸਿਰ ’ਤੇ ਲੱਗਦੀ ਹੈ ਤਾਂ ਕਿਸੇ ’ਤੇ ਉਸਦੀ ਵਿਕਟ ਹਵਾ ’ਚ ਲਹਿਰਾਉਂਦੀ ਹੋਈ ਨਜ਼ਰ ਆ ਰਹੀ ਹੈ।


author

Davinder Singh

Content Editor

Related News